ਏਸੀ ਅਤੇ ਕੂਲਰ ਨਹੀਂ, ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਘਰ ਨੂੰ ਰੱਖੋ ਠੰਡਾ

04/17/2018 12:42:27 PM

ਨਵੀਂ ਦਿੱਲੀ— ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਆ ਗਏ ਹੈ ਏਸੀ ਅਤੇ ਕੂਲਰ ਦੇ ਖਰਚੇ। ਲੋਕਾਂ ਨੇ ਆਪਣੇ ਘਰਾਂ ਨੂੰ ਠੰਡਾ ਰੱਖਣ ਲਈ ਕੂਲਰ ਅਤੇ ਏਸੀ ਚਲਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਰਾ ਦਿਨ ਏਸੀ 'ਚ ਬੈਠਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਅਜਿਹੇ 'ਚ ਜ਼ਰੂਰੀ ਨਹੀਂ ਹੈ ਕਿ ਤੁਸੀਂ ਘਰ ਨੂੰ ਠੰਡਾ ਰੱਖਣ ਲਈ ਏਸੀ ਅਤੇ ਕੂਲਰ ਹੀ ਚਲਾਈ ਜਾਓ। ਇਸ ਲਈ ਤੁਸੀਂ ਕੁਦਰਤੀ ਤਰੀਕੇ ਵੀ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜੋ ਕਿ ਚਿਲਚਿਲਾਉਂਦੀ ਗਰਮੀ 'ਚ ਵੀ ਤੁਹਾਡੇ ਘਰ ਨੂੰ ਕੁਦਰਤੀ ਤਰੀਕਿਆਂ ਨਾਲ ਠੰਡਾ ਬਣਾਈ ਰੱਖਣਗੇ। ਤਾਂ ਆਓ ਜਾਣਦੇ ਹਾਂ ਏਸੀ ਅਤੇ ਕੂਲਰ ਦੇ ਬਿਨਾ ਘਰ ਨੂੰ ਠੰਡਾ ਰੱਖਣ ਦੇ ਆਸਾਨ ਟਿਪਸ ਬਾਰੇ...
1. ਛੱਤਾ ਨੂੰ ਠੰਡਾ ਰੱਖੋ
ਘਰ ਦੀਆਂ ਛੱਤਾ 'ਤੇ ਗਹਿਰਾ ਅਤੇ ਡਾਰਕ ਰੰਗ ਨਾ ਕਰਵਾਓ ਕਿਉਂਕਿ ਇਹ ਜਲਦੀ ਗਰਮ ਹੋ ਜਾਂਦਾ ਹੈ। ਘਰ ਨੂੰ ਠੰਡਾ ਰੱਖਣ ਲਈ ਛੱਤਾ 'ਤੇ ਸਫੈਦ ਪੇਂਟ ਜਾਂ ਪੀਓਪੀ ਕਰਵਾਓ। ਸਪੇਸ ਐਡਮਿਨਿਸਟ੍ਰੇਸ਼ਨ ਦੇ ਮੁਤਾਬਕ ਅਜਿਹਾ ਕਰਨ ਨਾਲ ਘਰ 70-80 ਪ੍ਰਤੀਸ਼ਤ ਤਕ ਠੰਡਾ ਰਹਿੰਦਾ ਹੈ। ਸਫੈਦ ਰੰਗ ਰਿਫਲੈਕਟਰ ਦਾ ਕੰਮ ਕਰਦਾ ਹੈ।
2. ਹਲਕੇ ਰੰਗ ਦੀ ਬੈੱਡ ਸ਼ੀਟ
ਗਰਮੀ ਦੇ ਮੌਸਮ 'ਚ ਹਮੇਸ਼ਾ ਹਲਕੇ ਕਾਟਨ ਦੀ ਬੈੱਡਸ਼ੀਟ ਅਤੇ ਪਰਦਿਆਂ ਦੀ ਵਰਤੋਂ ਕਰੋ। ਕਾਟਨ ਫੈਬਰਿਕ ਅਤੇ ਲਾÎਈਟ ਪਰਦੇ ਲਗਾਉਣ ਨਾਲ ਘਰ 'ਚ ਠੰਡਕ ਰਹਿੰਦੀ ਹੈ।
3. ਇਕੋ ਫ੍ਰੈਂਡਲੀ ਘਰ
ਜੇ ਤੁਸੀਂ ਨਵਾਂ ਘਰ ਬਣਵਾ ਰਹੇ ਹੋ ਤਾਂ ਪਹਿਲਾਂ ਉਸ ਨੂੰ ਇਕੋ ਫ੍ਰੈਂਡਲੀ ਕੰਮ ਕਰਵਾਓ। ਘਰ ਨੂੰ ਬਣਵਾਉਣ ਲਈ ਹਮੇਸ਼ਾ ਰੇਨਵਾਟਰ, ਹਾਰਵੇਸਟਿੰਗ, ਸੋਲਰ ਵਾਟਰ ਹੀਟਿੰਗ ਸਿਸਟਮ, ਸੀਵਰੇਜ਼ ਟ੍ਰੀਟਮੇਂਟ ਪਲੈਨ ਵਰਗੀਆਂ ਚੀਜ਼ਾਂ 'ਤੇ ਫੋਕਸ ਕਰੋ। ਇਸ ਨਾਲ ਘਰ ਗਰਮੀ ਦੇ ਮੌਸਮ 'ਚ ਠੰਡਾ ਰਹਿੰਦਾ ਹੈ।
4. ਕਾਲੀਨ ਨਾ ਵਿਛਾਓ
ਘਰ ਨੂੰ ਸਾਫ-ਸੁਥਰਾ ਰੱਖਣ ਲਈ ਹਰ ਕੋਈ ਕਾਲੀਨ ਵਿਛਾਉਂਦਾ ਹੈ ਪਰ ਗਰਮੀ ਦੇ ਮੌਸਮ 'ਚ ਅਜਿਹਾ ਨਾ ਹੀ ਕਰੋ ਤਾਂ ਚੰਗਾ ਹੈ। ਖਾਲੀ ਫਰਸ਼ ਠੰਡਾ ਵੀ ਰਹੇਗਾ ਅਤੇ ਇਨੀ ਦਿਨੀ ਠੰਡੇ ਫ੍ਰਸ਼ 'ਤੇ ਨੰਗੇ ਪੈਰ ਚਲਣਾ ਸਿਹਤ ਲਈ ਵੀ ਚੰਗਾ ਹੁੰਦਾ ਹੈ।
5. ਹਵਾਦਾਰ ਘਰ ਅਤੇ ਪਾਣੀ ਦਾ ਛਿੜਕਾਅ
ਅਕਸਰ ਤੁਸੀਂ ਦਿਨ ਦੇ ਸਮੇਂ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਰੱਖਦੇ ਹੋਵੋਗੇ ਅਤੇ ਸ਼ਾਮ ਦੇ ਸਮੇਂ ਵੀ ਉਸ ਨੂੰ ਖੋਲ੍ਹਣ ਦੀ ਬਜਾਏ ਬੰਦ ਹੀ ਰਹਿਣ ਦਿੰਦੇ ਹੋਵੋਗੇ। ਇਹ ਤਰੀਕਾ ਤੁਹਾਡੇ ਘਰ ਨੂੰ ਕੁਦਰਤੀ ਤਰੀਕਿਆਂ ਨਾਲ ਠੰਡਾ ਰੱਖੇਗਾ।
6. ਪੌਦਿਆਂ ਨਾਲ ਠੰਡਕ
ਆਪਣੇ ਘਰ ਦੇ ਗਾਰਡਨ ਜਾਂ ਰੂਮ ਦੇ ਅੰਦਰ ਠੰਡਕ ਦੇਣ ਵਾਲੇ ਪੌਦੇ ਲਗਾਓ। ਘਰ ਦੇ ਮੇਨ ਗੇਟ ਅਤੇ ਬਰਾਮਦੇ ਦੇ ਆਲੇ-ਦੁਆਲੇ ਪੌਦੇ ਰੱਖਣ ਨਾਲ ਗਰਮੀ ਦਾ ਅਸਰ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਪੌਦਿਆਂ ਦੇ ਕਾਰਨ ਘਰ ਦਾ ਤਾਪਮਾਨ 6-7 ਡਿਗਰੀ ਤਕ ਘੱਟ ਹੀ ਰਹਿੰਦਾ ਹੈ, ਜੋ ਕਿ ਘਰ ਨੂੰ ਠੰਡਾ ਰੱਖਣ ਲਈ ਕਾਫੀ ਫਾਇਦੇਮੰਦ ਹੁੰਦਾ ਹੈ।