ਭਾਂਡਿਆਂ ''ਚੋਂ ਨਹੀਂ ਜਾ ਰਹੀ ਨਾਨਵੈੱਜ ਖਾਣੇ ਦੀ ਬਦਬੂ ਤਾਂ ਅਪਣਾਓ ਇਹ ਤਰੀਕੇ

04/14/2018 1:57:06 PM

ਨਵੀਂ ਦਿੱਲੀ— ਖਾਣਾ ਬਣਾਉਣ, ਤੜਕਾ ਲਗਾਉਣ, ਚਿਕਨ, ਮੱਛੀ ਅਤੇ ਅੰਡੇ ਬਣਾਉਣ ਦੇ ਬਾਅਦ ਬਦਬੂ ਆਉਣ ਲੱਗਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਘਰ 'ਚ ਔਰਤਾਂ ਮਹਿੰਗੇ ਤੋਂ ਮਹਿੰਗੇ ਸਾਬਣ ਦੀ ਵਰਤੋਂ ਕਰਦੀਆਂ ਹਨ। ਇੰਨਾ ਕੁਝ ਕਰਨ ਦੇ ਬਾਅਦ ਵੀ ਭਾਂਡਿਆਂ 'ਚੋਂ ਸਮੈਲ ਨਹੀਂ ਜਾਂਦੀ। ਇਸ ਦੇ ਇਲਾਵਾ ਪਿਆਜ਼, ਅੰਡੇ ਅਤੇ ਲਸਣ ਦੀ ਵਰਤੋਂ ਨਾਲ ਵੀ ਭਾਂਡਿਆਂ 'ਚ ਬਦਬੂ ਰਹਿ ਜਾਂਦੀ ਹੈ।
1. ਨਿੰਬੂ
ਨਿੰਬੂ ਦੇ ਛਿਲਕਿਆਂ ਨੂੰ ਭਾਂਡਿਆਂ 'ਤੇ 20 ਮਿੰਟ ਲਈ ਰਗੜੋ। ਇਸ ਤੋਂ ਬਾਅਦ ਭਾਂਡਿਆਂ ਨੂੰ ਪਾਣੀ ਨਾਲ ਧੋ ਲਓ। ਤੁਸੀਂ ਚਾਹੋ ਤਾਂ ਨਿੰਬੂ ਦੇ ਰਸ ਦੀ ਵੀ ਵਰਤੋਂ ਕਰ ਸਕਦੇ ਹੋ। ਇਕ ਸਾਫ ਕੱਪੜਾ ਲਓ ਅਤੇ ਨਿੰਬੂ ਦੇ ਰਸ 'ਚ ਡੁੱਬੋ ਦਿਓ। ਫਿਰ ਇਸ ਨਾਲ ਭਾਂਡਿਆਂ ਨੂੰ ਸਾਫ ਕਰੋ। ਅਜਿਹਾ ਕਰਨ ਨਾਲ ਭਾਂਡਿਆਂ 'ਚੋਂ ਆਉਣ ਵਾਲੀ ਬਦਬੂ ਦੂਰ ਹੋ ਜਾਵੇਗੀ।
2. ਸਿਰਕਾ
ਸਿਰਕਾ ਵੀ ਭਾਂਡਿਆਂ ਦੀ ਬਦਬੂ ਨੂੰ ਦੂਰ ਕਰਨ 'ਚ ਸਹਾਈ ਹੈ। ਇਸ ਦੀ ਵਰਤੋਂ ਕਰਨ ਨਾਲ ਬਦਬੂ ਦੂਰ ਹੋਣ ਦੇ ਨਾਲ ਹੀ ਭਾਂਡੇ ਵੀ ਚਮਕਣ ਲੱਗਦੇ ਹਨ।
3. ਡਿਸ਼ ਵਾਸ਼
ਬਦਬੂ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਕੁਝ ਦੇਰ ਗਰਮ ਪਾਣੀ 'ਚ ਰੱਖੋ। ਇਸ ਤੋਂ ਬਾਅਦ ਨਿੰਬੂ ਫਲੇਵਰ ਵਾਲੇ ਡਿਸ਼ ਵਾਸ਼ ਨਾਲ ਭਾਂਡਿਆਂ ਨੂੰ ਸਾਫ ਕਰੋ।
4. ਸੰਤਰੇ ਦਾ ਛਿਲਕਾ
ਬਦਬੂ ਨੂੰ ਦੂਰ ਕਰਨ ਲਈ ਸੰਤਰੇ ਦੇ ਛਿਲਕੇ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਮੱਛੀ ਬਣਾਉਣ ਦੇ ਬਾਅਦ ਇਸ ਭਾਂਡੇ 'ਚ ਪਾਣੀ ਪਾ ਕੇ ਸੰਤਰੇ ਦੇ ਛਿਲਕੇ ਪਾ ਕੇ ਉਬਾਲ ਲਓ। ਅੱਧੇ ਘੰਟੇ ਬਾਅਦ ਇਸ ਨੂੰ ਸਾਬਣ ਨਾਲ ਧੋ ਲਓ, ਜਿਸ ਨਾਲ ਬਦਬੂ ਨਹੀਂ ਆਵੇਗੀ।
5. ਸੇਬ
ਜਿਸ ਭਾਂਡੇ 'ਚ ਤੁਸੀਂ ਮੱਛੀ ਪਕਾਉਣ ਵਾਲੀ ਹੋ ਉਸ 'ਤੇ ਪਹਿਲਾਂ ਸੇਬ ਦੀ ਸਲਾਈਸ ਰਗੜ ਲਓ। ਇਸ ਤੋਂ ਬਾਅਦ ਮੱਛੀ ਪਕਾਓ। ਅਜਿਹਾ ਕਰਨ ਨਾਲ ਮੱਛੀ ਪਕਾਉਣ ਦੇ ਬਾਅਦ ਭਾਂਡਿਆਂ 'ਚੋਂ ਬਦਬੂ ਨਹੀਂ ਆਵੇਗੀ।