ਬੀਮਾਰੀ ਨਹੀਂ ਹਨ ਚਿੱਟੇ ਦਾਗ, ਇਨ੍ਹਾਂ ਨੁਸਖਿਆਂ ਦੁਆਰਾ ਪਾਓ ਇਸ ਸਮੱਸਿਆ ਤੋਂ ਛੁਟਕਾਰਾ

05/26/2017 12:12:35 PM

ਨਵੀਂ ਦਿੱਲੀ— ਸਰੀਰ ਦੇ ਕਿਸੇ ਵੀ ਅੰਗ ''ਤੇ ਚਿੱਟਾ ਨਿਸ਼ਾਨ ਪੈਣ ਨੂੰ ''ਚਿੱਟਾ ਦਾਗ'' ਕਿਹਾ ਜਾਂਦਾ ਹੈ। ਇਹ ਨਿਸ਼ਾਨ ਆਸਾਨੀ ਨਾਲ ਠੀਕ ਨਹੀਂ ਹੁੰਦੇ। ਡਾਕਟਰਾਂ ਮੁਤਾਬਕ ਇਸ ਤਰ੍ਹਾਂ ਹੋਣ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ। ਜਿਨ੍ਹਾਂ ''ਚ ਮੇਲੇਨਿਨ ਬਣਾਉਣ ਵਾਲੀਆਂ ਕੋਸ਼ਿਕਾਵਾਂ ''ਤੇ ਪ੍ਰਤੀਰੋਧਕਤਾ ਦਾ ਪ੍ਰਭਾਵ, ਅਨੁਵਾਸ਼ਿੰਕਤਾ, ਪਰਾਬੈਂਗਣੀ ਕਿਰਨਾਂ ਦਾ ਪ੍ਰਭਾਵ, ਜ਼ਿਆਦਾ ਤਣਾਅ, ਵਿਟਾਮਿਨ ਬੀ-12 ਦੀ ਕਮੀ ਅਤੇ ਸਕਿਨ ''ਤੇ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਆਦਿ ਹੋਣਾ ਹੈ। ਜੇ ਤੁਹਾਡੇ ਸਰੀਰ ''ਤੇ ਕਿਤੇ ਚਿੱਟੇ ਦਾਗ ਪਏ ਹਨ ਤਾਂ ਇਨ੍ਹਾਂ ਨੂੰ ਘਰੇਲੂ ਤਰੀਕਿਆਂ ਦੀ ਵਰਤੋਂ ਨਾਲ ਹਟਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਹ ਘਰੇਲੂ ਤਰੀਕਿਆਂ ਦੀ ਜਾਣਕਾਰੀ ਦੇ ਰਹੇ ਹਾਂ।
1. ਨਿੰਮ ਦਾ ਰਸ ਅਤੇ ਫਲ ਹੈ ਉਪਯੋਗੀ
ਨਿੰਮ ਦੀਆਂ ਪੱਤੀਆਂ ਅਤੇ ਫਲ ਬਹੁਤ ਗੁਣਕਾਰੀ ਹੁੰਦਾ ਹੈ ਜੋ ਕਈ ਬੀਮਾਰੀਆਂ ਨੂੰ ਠੀਕ ਕਰਦਾ ਹੈ। ਨਿੰਮ ਦੇ ਪੱਤਿਆਂ ਨੂੰ ਪੀਸ ਕੇ ਉਸ ਦਾ ਪੇਸਟ ਦਾਗ ਵਾਲੀ ਜਗ੍ਹਾ ''ਤੇ ਇਕ ਮਹੀਨੇ ਲਗਾਉਣ ਨਾਲ ਦਾਗ ਖਤਮ ਹੋ ਜਾਂਦੇ ਹਨ। ਨਾਲ ਹੀ ਨਿੰਮ ਦੇ ਫਲ ਖਾਣ ਨਾਲ ਅਤੇ ਨਿੰਮ ਦੇ ਪੱਤਿਆਂ ਦਾ ਜੂਸ ਪੀਣ ਨਾਲ ਫਾਇਦਾ ਹੁੰਦਾ ਹੈ।
2. ਅਖਰੋਟ ਖਾਓ
ਅਖਰੋਟ ਚਿੱਟੇ ਦਾਗ ਹਟਾਉਣ ''ਚ ਮਦਦ ਕਰਦਾ ਹੈ। ਇਸ ਲਈ ਰੋਜ਼ ਅਖਰੋਟ ਖਾਣੇ ਚਾਹੀਦੇ ਹਨ। ਇਹ ਚਿੱਟੀ ਪੈ ਚੁੱਕੀ ਸਕਿਨ ਨੂੰ ਠੀਕ ਕਰਨ ''ਚ ਮਦਦ ਕਰਦੇ ਹਨ।
3. ਬਥੁਆ
ਖੁਰਾਕ ''ਚ ਬਥੁਆ ਖਾਣ ਨਾਲ ਫਾਇਦੇ ਹੁੰਦੇ ਹਨ। ਇਸ ਲਈ ਬਥੁਆ ਉਬਾਲ ਕੇ ਉਸ ਦੇ ਪਾਣੀ ਨਾਲ ਰੋਜ਼ਾਨਾ ਚਿੱਟੇ ਦਾਗ ਧੋਣ ਨਾਲ ਦਾਗ ਖਤਮ ਹੁੰਦੇ ਹਨ। ਇਸ ਦੇ ਇਲਾਵਾ ਦੋ ਕੱਪ ਕੱਚੇ ਬਥੁਆ ਦੇ ਰਸ ''ਚ ਅੱਧਾ ਕੱਪ ਤਿਲ ਦਾ ਤੇਲ ਮਿਲਾ ਕੇ ਹੋਲੀ ਗੈਸ ''ਤੇ ਪਕਾਓ। ਜਦੋਂ ਸਿਰਫ ਤੇਲ ਰਹਿ ਜਾਵੇ ਤਾਂ ਗੈਸ ਬੰਦ ਕਰ ਦਿਓ। ਇਸ ਨੂੰ ਰੋਜ਼ ਦਾਗਾਂ ''ਤੇ ਲਗਾਉਣ ਨਾਲ ਦਾਗ ਖਤਮ ਹੋ ਜਾਂਦੇ ਹਨ।
4. ਇਨ੍ਹਾਂ ਚੀਜ਼ਾਂ ਤੋਂ ਰਹੋ ਦੂਰ
ਮਿਠਾਈ, ਰਬੜੀ, ਦੁੱਧ ਅਤੇ ਦਹੀਂ ਨੂੰ ਇੱਕੋ ਸਮੇਂ ਨਾ ਖਾਓ। ਇਸ ਦੇ ਇਲਾਵਾ ਦੁੱਧ ਦੀ ਕਿਸੇ ਵੀ ਚੀਜ਼ ਨਾਲ ਮੱਛੀ ਨਾ ਖਾਓ।
ਨੋਟ- ਕਈ ਵਾਰੀ ਲੋਕ ਮਲ-ਮੂਤਰ ਨੂੰ ਜ਼ਿਆਦਾ ਦੇਰ ਰੋਕ ਕੇ ਰੱਖਦੇ ਹਨ ਜੋ ਕਈ ਬੀਮਾਰੀਆਂ ਦੇ ਕਾਰਨ ਬਣਦੇ ਹਨ। ਇਸ ਤਰ੍ਹਾਂ ਕਰਨ ਨਾਲ ਸਰੀਰ ਅੰਦਰ ਅਪਸ਼ਿਸ਼ਟ ਪਦਾਰਥ ਜਮਾਂ ਹੋ ਜਾਂਦੇ ਹਨ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਹਮੇਸ਼ਾ ਸਰੀਰ ''ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿਓ।