ਮਹਿੰਗੀਆਂ ਕ੍ਰੀਮਾਂ ਨਾਲ ਨਹੀਂ, ਹੋਮਮੇਡ ਤੇਲ ਨਾਲ ਗਾਇਬ ਕਰੋ ਸਟਰੈੱਚ ਮਾਰਕਸ

12/31/2020 4:21:32 PM

ਨਵੀਂ ਦਿੱਲੀ: ਔਰਤਾਂ ਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਸਟਰੈੱਚ ਮਾਰਕਸ ਪ੍ਰੈਗਨੈਂਸੀ ਤੋਂ ਬਾਅਦ ਪੈਂਦੇ ਹਨ ਜੋ ਕਿ ਗਲਤ ਹੈ। ਇਹ ਨਿਸ਼ਾਨ ਕਿਸ਼ੋਰ ਅਵਸਥਾ ’ਚ ਵੀ ਹੋ ਸਕਦੇ ਹਨ। ਸਟਰੈੱਚ ਮਾਰਕਸ ਇਕ ਤਰ੍ਹਾਂ ਦੇ ਜ਼ਖਮ ਦਾ ਨਿਸ਼ਾਨ ਹੈ ਜੋ ਸਕਿਨ ’ਤੇ ਬਹੁਤ ਜਲਦੀ ਫੈਲਣ ਜਾਂ ਸੁਗੜਨ ਦੀ ਵਜ੍ਹਾ ਨਾਲ ਹੁੰਦਾ ਹੈ। ਇਹ ਸਰੀਰ ਦੇ ਕਿਸੇ ਵੀ ਅੰਗ ਜਿਵੇਂ ਢਿੱਡ, ਬ੍ਰੈਸਟ, ਹੱਥ-ਪੈਰਾਂ ਆਦਿ ’ਤੇ ਹੋ ਸਕਦੇ ਹਨ। ਹਾਲਾਂਕਿ ਔਰਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਉਸ ’ਚ ਕੋਈ ਖ਼ਾਸ ਫਰਕ ਨਹੀਂ ਪੈਂਦਾ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਸਟਰੈੱਸ ਮਾਰਕਸ ਦੇ ਲਈ ਇਕ ਘਰੇਲੂ ਨੁਸਖ਼ਾ ਦੱਸਾਂਗੇ ਜਿਸ ਨਾਲ ਕੁਝ ਸਮੇਂ ’ਚ ਇਸ ਤੋਂ ਛੁਟਕਾਰਾ ਪਾ ਸਕਦੇ ਹੋ। 
ਪ੍ਰੈਗਨੈਂਸੀ ’ਚ ਸਟਰੈੱਚ ਮਾਰਕਸ ਦੇ ਕਾਰਨ
ਪ੍ਰੈਗਨੈਂਸੀ ਦੌਰਾਨ ਅਚਾਨਕ ਵਧੇ ਭਾਰ ਦੀ ਵਜ੍ਹਾ ਨਾਲ ਔਰਤਾਂ ਨੂੰ ਸਟਰੈੱਚ ਮਾਰਕਸ ਹੋ ਜਾਂਦੇ ਹਨ। ਉੱਧਰ ਪ੍ਰੈਗਨੈਂਸੀ ’ਚ ਸਟਰੈੱਚ ਮਾਰਕਸ ਆਉਣ ਦਾ ਇਕ ਕਾਰਨ ਜੀਨਸ ਵੀ ਹਨ। ਹਰ ਔਰਤ ਦਾ ਸਕਿਨ ਟੈਕਸਚਰ ਅਤੇ ਸਕਿਨ ਦੀ ਫਲੈਕਸੀਨਬਿਲਿਟੀ ਵੱਖ-ਵੱਖ ਹੁੰਦੀ ਹੈ। ਇਹੀ ਕਾਰਨ ਹੈ ਕਿ ਕਈ ਵਾਰ ਔਰਤਾਂ ’ਚ ਘੱਟ ਵੇਟ ਗੇਨ ਤੋਂ ਬਾਅਦ ਵੀ ਜ਼ਿਆਦਾ ਸਟਰੈੱਚ ਮਾਰਕਸ ਹੋ ਜਾਂਦੇ ਹਨ। 


ਸਟਰੈੱਚ ਮਾਰਕਸ ਦੇ ਹੋਰ ਕਾਰਨ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਸਟਰੈੱਚ ਮਾਰਕਸ ਜੋ ਹਮੇਸ਼ਾ ਔਰਤਾਂ ਨੂੰ ਪ੍ਰੈਗਨੈਂਸੀ ਤੋਂ ਬਾਅਦ ਹੋ ਜਾਂਦੇ ਹਨ ਉਸ ਦੇ ਕਈ ਹੋਰ ਵੀ ਕਾਰਨ ਹਨ ਜਿਵੇਂ-
-ਭਾਰ ਘਟਾਉਣਾ
-ਭਾਰ ਵਧਾਉਣਾ
-ਬਾਡੀ ’ਚ ਬਦਲਾਅ ਆਉਣਾ
-ਹਾਈਟ ਵਧਾਉਣਾ
-ਡਿਲਿਵਰੀ ਤੋਂ ਬਾਅਦ
-ਹਾਰਮੋਨੇਲ ਚੇਂਜੇਸ
ਇਸ ਤੋਂ ਇਲਾਵਾ ਕੁਝ ਦਵਾਈਆਂ ਦੀ ਵਜ੍ਹਾ ਨਾਲ ਕੋਲੇਜਨ ਪ੍ਰਾਡੈਕਸ਼ਨ ਨਾਲ ਟਕਰਾ ਕੇ ਇਲਾਸਿਟਸਿਟੀ ਨੂੰ ਘੱਟ ਕਰ ਦਿੰਦੇ ਹਨ ਜਿਸ ਵਜ੍ਹਾ ਨਾਲ ਸਰੀਰ ’ਤੇ ਅਜਿਹੇ ਨਿਸ਼ਾਨ ਉਭਰ ਆਉਂਦੇ ਹਨ। 
ਚੱਲੋ ਅੱਜ ਅਸੀਂ ਤੁਹਾਨੂੰ ਸਟਰੈੱਚ ਮਾਰਕਸ ਦੂਰ ਕਰਨ ਦੇ ਕੁਝ ਟਿਪਸ ਦੱਸਦੇ ਹਾਂ। 

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ


ਸਮੱਗਰੀ-
ਐਲੋਵੇਰਾ ਪਲਪ- 2 ਟੀਸਪੂਨ
ਵਿਟਾਮਿਨ-ਈ ਕੈਪਸੂਲ- 1 
ਨਾਰੀਅਲ ਤੇਲ- 1 ਟੀਸਪੂਨ

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਕਿੰਝ ਕਰੋ ਤਿਆਰ?
ਇਕ ਕੌਲੀ ’ਚ ਐਲੋਵੇਰਾ ਜੈੱਲ, ਵਿਟਾਮਿਨ ਈ ਕੈਪਸੂਲ ਜੈੱਲ ਅਤੇ ਨਾਰੀਅਲ ਤੇਲ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਗਾੜਾ ਪੇਸਟ ਬਣਾ ਲਓ ਕਿਉਂਕਿ ਇਹ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ। ਇਸ ਲਈ ਪਹਿਲਾਂ ਹੀ ਇਸ ਨੂੰ ਤਿਆਰ ਕਰਕੇ ਨਾ ਰੱਖੋ ਸਗੋਂ ਜਦੋਂ ਵਰਤੋਂ ਕਰਨੀ ਹੋਵੇ ਉਦੋਂ ਹੀ ਪੇਸਟ ਬਣਾਓ। 
ਵਰਤੋਂ ਕਰਨ ਦਾ ਤਰੀਕਾ
ਹੁਣ ਇਸ ਨੂੰ ਸਟਰੈੱਚ ਮਾਰਕਸ ’ਤੇ ਹਲਕੇ ਹੱਥਾਂ ਨਾਲ ਸਰਕੁਲੇਸ਼ਨ ਮੋਸ਼ਨ ’ਤੇ ਮਸਾਜ ਕਰੋ। ਘੱਟ ਤੋਂ ਘੱਟ 10-15 ਮਿੰਟ ਤੱਕ ਕਰੋ। ਹੁਣ ਇਸ ਨੂੰ ਸਾਰੀ ਰਾਤ ਲੱਗੀ ਰਹਿਣ ਦਿਓ ਅਤੇ ਸਵੇਰੇ ਨਾਰਮਲ ਪਾਣੀ ਨਾਲ ਨਹਾ ਲਓ। ਦਿਨ ਭਰ ’ਚ ਘੱਟ ਤੋਂ ਘੱਟ 3-4 ਵਾਰ ਇਸ ਦੀ ਵਰਤੋਂ ਕਰੋ। ਇਸ ਨਾਲ ਸਟਰੈੱਚ ਮਾਰਕਸ ਗਾਇਬ ਹੋ ਜਾਣਗੇ। 

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ

Aarti dhillon

This news is Content Editor Aarti dhillon