ਗਰਭ ਅਵਸਥਾ 'ਚ ਅਪਣਾਓ ਇਹ ਸਪੈਸ਼ਲ ਡਾਈਟ ਚਾਰਟ

12/07/2018 2:16:44 PM

ਨਵੀਂ ਦਿੱਲੀ— ਗਰਮੀਆਂ ਦੇ ਮੁਕਾਬਲੇ ਸਰਦੀਆਂ ਗਰਭਵਤੀ ਔਰਤਾਂ ਲਈ ਬਿਹਤਰ ਮੌਸਮ ਹੈ ਕਿਉਂਕਿ ਇਸ ਦੌਰਾਨ ਔਰਤਾਂ ਦੇ ਸਰੀਰ 'ਚ ਆਂਤਰਿਕ ਤਾਪਮਾਨ ਬਾਹਰ ਦੇ ਠੰਡੇ ਤਾਪਮਾਨ ਨਾਲ ਸੰਤੁਲਿਤ ਹੋ ਜਾਂਦਾ ਹੈ ਪਰ ਇਸ ਮੌਸਮ 'ਚ ਗਰਭਵਤੀ ਔਰਤਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਵਾਇਰਲ, ਸਰਦੀ-ਜ਼ੁਕਾਮ ਜਾਂ ਹੋਰ ਕੋਈ ਹੈਲਥ ਪ੍ਰਾਬਲਮ। ਇਸ ਤਰ੍ਹਾਂ ਦੀ ਸਥਿਤੀ 'ਚ ਅਜਿਹੀ ਡਾਈਟ ਲੈਣੀ ਚਾਹੀਦੀ ਹੈ ਜੋ ਸਰੀਰ ਨੂੰ ਬਦਲਦੇ ਮੌਸਮ 'ਚ ਹੋਣ ਵਾਲੇ ਪ੍ਰਭਾਵਾਂ ਤੋਂ ਬਚਾਈ ਰੱਖੇ। ਜੇਕਰ ਤੁਸੀਂ ਵੀ ਸਰਦੀਆਂ 'ਚ ਗਰਭ ਅਵਸਥਾ 'ਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਹੈਲਦੀ ਡਾਈਟ ਟਿਪਸ ਦੱਸਣ ਜਾ ਰਹੇ ਹਾਂ ਜੋ ਸਰਦੀਆਂ 'ਚ ਫਾਲੋ ਕਰਨੇ ਚਾਹੀਦੇ ਹਨ। 
 

1. ਰੰਗੀਨ ਚੀਜ਼ਾਂ ਦਾ ਸੇਵਨ 
ਸਰਦੀਆਂ 'ਚ ਗਰਭਵਤੀ ਔਰਤਾਂ ਨੂੰ ਅਜਿਹੇ ਫੂਡਸ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਰੰਗ ਗਾੜਾ ਜਾਂ ਬ੍ਰਾਈਟ ਹੋਵੇ। ਅਸਲ 'ਚ ਗਾੜੇ ਰੰਗ ਦੀਆਂ ਸਬਜ਼ੀਆਂ ਅਤੇ ਫਲਾਂ 'ਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਬੂਸਟ ਕਰਦੇ ਹਨ। ਇਸ ਨਾਲ ਗਰਭ ਅਵਸਥਾ 'ਚ ਵਾਇਰਲ, ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਤੋਂ ਬਚਾਅ ਬਣਿਆ ਰਹਿੰਦਾ ਹੈ।

 

2. ਫਾਈਬਰ ਯੁਕਤ ਆਹਾਰ
ਗਰਭ ਅਵਸਥਾ 'ਚ ਜ਼ਿਆਦਾਤਰ ਔਰਤਾਂ ਨੂੰ ਕਬਜ਼ ਦੀ ਸਮੱਸਿਆ 'ਚੋਂ ਲੰਘਣਾ ਪੈਂਦਾ ਹੈ। ਅਜਿਹੇ 'ਚ ਬਿਹਤਰ ਹੋਵੇਗਾ ਕਿ ਆਪਣੀ ਡਾਈਟ 'ਚ ਫਾਈਬਰ ਯੁਕਤ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਨਾਲ ਪਾਚਨ ਤੰਤਰ ਸਿਹਤਮੰਦ ਰਹੇਗਾ ਅਤੇ ਪੇਟ ਸਬੰਧੀ ਸਮੱਸਿਆਵਾਂ ਦੂਰ ਰਹਿਣਗੀਆਂ।
 

3. ਫਲਾਂ ਦਾ ਸੇਵਨ 
ਗਰਭ ਅਵਸਥਾ 'ਚ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ ਕਿਉਂਕਿ ਇਸ 'ਚ ਵਿਟਾਮਿਨ ਅਤੇ ਮਿਨਰਲਸ ਭਰਪੂਰ ਮਾਤਰਾ 'ਚ ਹੁੰਦੇ ਹਨ। ਜਿਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਸਰੀਰ ਬੀਮਾਰੀਆਂ ਦੀ ਚਪੇਟ 'ਚ ਆਉਣ ਤੋਂ ਬਚਿਆ ਰਹਿੰਦਾ ਹੈ। 
 

4. ਆਂਵਲਾ ਜ਼ਰੂਰ ਖਾਓ
ਸਰਦੀਆਂ 'ਚ ਸਰਦੀ-ਜ਼ੁਕਾਮ ਵਰਗੇ ਇਨਫੈਕਸ਼ਨ ਹੋਣਾ ਆਮ ਹੈ। ਇਸ ਤੋਂ ਬਚਣ ਲਈ ਵਿਟਾਮਿਨ ਸੀ ਦੀ ਜ਼ਰੂਰਤ ਪੈਂਦੀ ਹੈ ਅਤੇ ਆਂਵਲਾ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ। ਰੋਜ਼ਾਨਾ 2-3 ਆਂਵਲੇ ਦਾ ਸੇਵਨ ਜ਼ਰੂਰ ਕਰੋ। 
 

5. ਭਰਪੂਰ ਮਾਤਰਾ 'ਚ ਪਾਣੀ ਪੀਓ
ਗਰਭ ਅਵਸਥਾ 'ਚ ਖੁਦ ਨੂੰ ਹਾਈਡ੍ਰੇਟ ਅਤੇ ਐਨਰਜੀ ਨਾਲ ਭਰਪੂਰ ਰੱਖਣਾ ਬਹੁਤ ਜ਼ਰੂਰੀ ਹੈ ਫਿਰ ਚਾਹੇ ਗਰਮੀ ਹੋਵੇ ਜਾਂ ਸਰਦੀ। ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਦਿਨ 'ਚ 8-10 ਗਲਾਸ ਪਾਣੀ ਪੀਓ। ਇਸ ਤੋਂ ਇਲਾਵਾ ਰੋਜ਼ਾਨਾ ਜੂਸ ਦਾ ਸੇਵਨ ਕਰੋ। 
 

ਗਰਭਵਤੀ ਔਰਤਾਂ ਦੇ ਇਹ ਟਿਪਸ ਵੀ ਕਰੋ ਫੋਲੋ 
 

- ਸਰਦੀ ਦੀ ਮੌਸਮ 'ਚ ਖੁਦ ਨੂੰ ਚੰਗੀ ਤਰ੍ਹਾਂ ਨਾਲ ਕਵਰ ਕਰਕੇ ਰੱਖੋ। ਹਮੇਸ਼ਾ ਗਰਮ ਅਤੇ ਕੰਫਰਟੇਬਲ ਕੱਪੜੇ ਹੀ ਪਹਿਨੋ।

- ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਅਤੇ ਬ੍ਰੋਕਲੀ ਆਦਿ ਫੂਡਸ ਦਾ ਸੇਵਨ ਕਰੋ।

- ਰਾਤ ਨੂੰ ਸੌਣ ਤੋਂ ਪਹਿਲਾਂ ਕੇਸਰ ਵਾਲਾ ਦੁੱਧ ਪੀਓ। ਇਸ ਨਾਲ ਸਰੀਰ ਨੂੰ ਗਰਮੀ ਮਿਲੇਗੀ। 

- ਸਰਦੀਆਂ 'ਚ ਸਕਿਨ ਡ੍ਰਾਈਨੈੱਸ ਕਾਰਨ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ ਅਜਿਹੇ 'ਚ ਗਰਮ ਪਾਣੀ ਦਾ ਸੇਵਨ ਕਰੋ। 

- ਬਾਸੀ ਖਾਣੇ ਦਾ ਸੇਵਨ ਮਾਂ ਅਤੇ ਬੱਚੇ ਦੇ ਲਈ ਖਤਰਨਾਕ ਹੋ ਸਕਦਾ ਹੈ ਇਸ ਲਈ ਹਮੇਸ਼ਾ ਤਾਜ਼ਾ ਖਾਣਾ ਬਣਾ ਕੇ ਖਾਓ। 

- ਸਰਦੀਆਂ 'ਚ ਇਨਫੈਕਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਫਲਾਂ ਨੂੰ ਹਮੇਸ਼ਾ ਚੰਗੀ ਤਰ੍ਹਾਂ ਨਾਲ ਧੋ ਕੇ ਖਾਓ।

- ਪ੍ਰੋਟੀਨ ਨਾਲ ਭਰਪੂਰ ਆਹਾਰ ਕਣਕ, ਅੰਡੇ, ਚਿਕਨ, ਮੱਛੀ, ਦੁੱਧ ਅਤੇ ਦਾਲਾਂ ਆਦਿ ਦਾ ਸੇਵਨ ਕਰੋ।
 

Neha Meniya

This news is Content Editor Neha Meniya