ਗੁਲਾਬੀ ਡਰੈੱਸ 'ਚ ਦੀਪਿਕਾ ਨੇ ਢਾਇਆ ਕਹਿਰ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

05/12/2018 3:00:53 PM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ 'ਕਾਨ ਫਿਲਮ ਉਤਸਵ' 'ਚ ਸ਼ਿਰਕਤ ਕੀਤੀ। ਇਸ ਦੌਰਾਨ ਦੀਪਿਕਾ ਨੇ ਹੌਟ ਲੁੱਕ 'ਚ 'ਕਾਨ ਫਿਲਮ ਉਤਸਵ' ਦੀ ਰੈੱਡ ਕਾਰਪੈੱਟ 'ਤੇ ਰੱਜ ਕੇ ਪੋਜ਼ ਦਿੱਤੇ। ਦੂਜੀ ਵਾਰ 'ਕਾਨ ਫਿਲਮ ਉਤਸਵ' 'ਚ ਸ਼ਿਰਕਤ ਕਰਨ ਵਾਲੀ ਦੀਪਿਕਾ ਪਾਦੂਕੋਣ ਕੰਗਨਾ ਰਣੌਤ ਤੋਂ ਪਿੱਛੇ ਨਾ ਰਹੀ।

ਉਸ ਨੇ ਗੁਲਾਬੀ ਰੰਗ ਦੇ ਗਾਊਨ 'ਚ ਰੈੱਡ ਕਾਰਪੈੱਟ 'ਤੇ ਕਾਤਿਲ ਅਦਾਵਾਂ ਦਿਖਾਈਆਂ। ਇਸ ਦੌਰਾਨ ਦੀਪਿਕਾ ਕਾਫੀ ਹੌਟ ਤੇ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਦੀਪਿਕਾ ਨੇ ਮੈਚਿੰਗ ਹੀਟ ਵੀ ਪਾਈ ਹੋਈ ਹੈ।

ਇਸ ਦੇ ਨਾਲ ਹੀ ਦੀਪਿਕਾ ਨੇ ਲਾਈਟ-ਲਾਈਟ ਮੇਕਅੱਪ ਕੀਤਾ ਹੋਇਆ ਹੈ। ਉਸ ਨੇ ਇਸ ਇਵੈਂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

ਐਸ਼ਵਰਿਆ ਰਾਏ ਬੱਚਨ 12-13 ਮਈ ਨੂੰ ਜਦੋਂਕਿ, ਅਦਾਕਾਰਾ ਹੁਮਾ ਕੁਰੈਸ਼ੀ ਵੀ ਇਸ ਵਾਰ ਕਾਨ ਫਿਲਮ ਉਤਸਵ 'ਚ ਸ਼ਿਰਕਤ ਕਰੇਗੀ।