ਕਰਵਾਚੌਥ : ਮਹਿੰਦੀ ਦੇ ਰੰਗ ਨੂੰ ਗੁੜ੍ਹਾ ਕਰਨ ਲਈ ਅਪਣਾਓ ਇਹ ਟਿਪਸ

10/11/2019 2:06:36 PM

ਜਲੰਧਰ—ਕਰਵਾਚੌਥ 'ਤੇ ਮਹਿੰਦੀ ਸ਼ਗੁਨ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਮਹਿੰਦੀ ਜਿੰਨੀ ਗੁੜ੍ਹੀ ਮਹਿੰਦੀ ਚੜ੍ਹਦੀ ਹੈ ਤੁਹਾਡੇ ਪਤੀ ਤੁਹਾਨੂੰ ਓਨਾ ਹੀ ਪਿਆਰ ਕਰਦੇ ਹਨ। ਇਸ ਲਈ ਹਰ ਮਹਿਲਾ ਚਾਹੁੰਦੀ ਹੈ ਕਿ ਉਸ ਦੇ ਹੱਥਾਂ 'ਚ ਖੂਬ ਗੁੜੀ ਮਹਿੰਦੀ ਚੜ੍ਹੇ। ਕਈ ਵਾਰ ਹੱਥਾਂ 'ਚ ਮਹਿੰਦੀ ਗੁੜੀ ਨਹੀਂ ਚੜ੍ਹਦੀ ਹੈ ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਕਰਵਾਚੌਥ 'ਤੇ ਆਪਣੀ ਮਹਿੰਦੀ ਦਾ ਰੰਗ ਗੁੜ੍ਹਾ ਰਚਾ ਸਕਦੀ ਹੋ।
—ਹੱਥਾਂ 'ਤੇ ਲੱਗੀ ਮਹਿੰਗੀ ਸੁੱਕਣ ਦੇ ਬਾਅਦ ਉਸ 'ਤੇ ਆਚਾਰ ਦਾ ਤੇਲ ਲਗਾਓ।


—4 ਤੋਂ 5 ਲੌਂਗ ਦੀਆਂ ਕਲੀਆਂ ਨੂੰ ਤਵੇ 'ਤੇ ਗਰਮ ਕਰੋ ਜਦੋ ਉਸ 'ਚੋਂ ਧੂੰਆਂ ਨਿਕਲਣ ਲੱਗੇ ਤਾਂ ਹੱਥਾਂ ਨੂੰ ਉੱਪਰ ਕਰਕੇ ਧੂੰਏ ਦਾ ਸੇਕ ਦਿਓ। ਇਸ ਨਾਲ ਹੌਲੀ-ਹੌਲੀ ਤੁਹਾਡੀ ਮਹਿੰਦੀ ਦਾ ਰੰਗ ਵੀ ਗੁੜ੍ਹਾ ਹੋ ਜਾਵੇਗਾ।
—ਜੇਕਰ ਮਹਿੰਦੀ 'ਤੇ ਗਲਤੀ ਨਾਲ ਪਾਣੀ ਪੈ ਜਾਵੇ ਤਾਂ ਪੈਟਰੋਲੀਅਮ ਜੈਲੀ ਉਸ 'ਤੇ ਲਗਾ ਲਓ।


—ਮਹਿੰਦੀ ਨੂੰ 10 ਤੋਂ 12 ਘੰਟੇ ਲਗਾਉਣ ਦੇ ਬਾਅਦ ਹਟਾ ਦਿਓ। ਇਸ ਦੇ ਬਾਅਦ ਇਸ 'ਤੇ ਜ਼ੁਕਾਮ ਅਤੇ ਸਰਦੀ ਦੇ ਸਮੇਂ ਵਰਤੋਂ ਹੋਣ ਵਾਲੀ ਵਿਕਸ ਨੂੰ ਲਗਾ ਕੇ ਰੱਖੋ ਦਿਓ। ਇਸ ਨਾਲ ਹੱਥਾਂ 'ਚ ਮਹਿੰਦੀ ਦਾ ਰੰਗ ਬਹੁਤ ਹੀ ਚੰਗੀ ਤਰ੍ਹਾਂ ਚੜ੍ਹੇਗਾ।


—ਮਹਿੰਦੀ ਲਗਾਉਣ ਦੇ ਬਾਅਦ ਉਸ 'ਤੇ ਨਿੰਬੂ ਅਤੇ ਚੀਨੀ ਦਾ ਘੋਲ ਲਗਾ ਕੇ ਉਸ ਨੂੰ ਸੁੱਕਣ ਲਈ ਛੱਡ ਦਿਓ।

Aarti dhillon

This news is Content Editor Aarti dhillon