Wall Rack ਨਾਲ ਦਿਓ ਘਰ ਦੀ ਦੀਵਾਰਾਂ ਨੂੰ ਸਟਾਈਲਿਸ਼ ਲੁਕ

01/11/2018 12:59:33 PM

ਨਵੀਂ ਦਿੱਲੀ— ਜਿਸ ਤਰ੍ਹਾਂ ਕੱਪੜਿਆਂ ਦਾ ਟ੍ਰੈਂਡ ਬਦਲਦਾ ਰਹਿੰਦਾ ਹੈ ਉਸੇ ਤਰ੍ਹਾਂ ਸਮੇਂ ਦੇ ਹਿਸਾਬ ਨਾਲ ਘਰ ਦੀ ਡੈਕੋਰੇਸ਼ਨ ਦੇ ਤਰੀਕਿਆਂ 'ਚ ਵੀ ਬਦਲਾਅ ਆਉਂਦਾ ਰਹਿੰਦਾ ਹੈ। ਘਰ ਦੀ ਸਾਜ ਸਜਾਵਟ 'ਚ ਦੀਵਾਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਖਾਲੀ ਪਈਆਂ ਦੀਵਾਰਾਂ 'ਤੇ ਸਿਰਫ ਇਕ ਤਸਵੀਰ ਵੀ ਲਗਾ ਦਿੱਤੀ ਜਾਵੇ ਤਾਂ ਇਹ ਖਿੱਲ ਉੱਠਦੀ ਹੈ, ਇਨ੍ਹਾਂ 'ਤੇ ਸ਼ੋਅ ਪੀਸ ਜਾਂ ਫਿਰ ਫੋਟੋ ਫ੍ਰੇਮ ਰੱਖ ਕੇ ਡੈਕੋਰੇਸ਼ਨ ਕੀਤੀ ਜਾਂਦੀ ਸੀ ਪਰ ਹੁਣ ਇਨ੍ਹਾਂ ਦੀ ਥਾਂ ਵਾਲ ਰੈਕ ਨੇ ਲੈ ਲਈ ਹੈ। ਇਹ ਥਾਂ ਵੀ ਘੱਟ ਘੇਰਦੀ ਹੈ ਅਤੇ ਦੇਖਣ 'ਚ ਵੀ ਸਟਾਈਲਿਸ਼ ਲੱਗਦੀ ਹੈ। 


ਤੁਸੀਂ ਚਾਹੋ ਤਾਂ ਖੁਦ ਦੀ ਪਸੰਦ ਨਾਲ ਵੀ ਰੈਕ ਬਣਵਾ ਸਕਦੇ ਹੋ ਪਰ ਬਾਜ਼ਾਰ ਵੀ ਤੁਹਾਨੂੰ ਕਈ ਤਰ੍ਹਾਂ ਦੇ ਡਿਜ਼ਾਈਨ 'ਚ ਵਾਲ ਰੈਕ ਆਸਾਨੀ ਨਾਲ ਮਿਲ ਜਾਣਗੇ। ਛੋਟੇ ਘਰ ਲਈ ਤੁਸੀਂ ਮਲਟੀਪਰਪਜ ਵਾਲ ਰੈਕ ਦੀ ਬਾਖੂਬੀ ਵਰਤੋਂ ਕਰ ਸਕਦੇ ਹੋ, ਜਿਸ 'ਚ ਸ਼ੋਅ ਪੀਸ ਅਤੇ ਕਿਤਾਬਾਂ ਵੀ ਰੱਖੀਆਂ ਜਾ ਸਕਦੀਆਂ ਹਨ। ਅਜਿਹੇ ਘਰਾਂ ਲਈ ਸਲਾਈਡਿੰਗ ਡੋਰ ਵਾਲੇ ਰੈਕ ਬੈਸਟ ਆਪਸ਼ਨ ਹੈ। 


ਘਰ ਦਾ ਇੰਟੀਰੀਅਰ ਰੋਅਲ ਲੁਕ ਦਾ ਹੈ ਤਾਂ ਇਸ ਦੇ ਨਾਲ ਮੈਚਿੰਗ ਵਾਲਨੱਟ ਵੁਡੇਨ ਕਾਰਵਿੰਗ ਵਾਲ ਰੈਕ ਬਹੁਤ ਚੰਗੇ ਲੱਗਦੇ ਹਨ। ਵਾਲ ਰੈਕ 'ਚ ਤੁਸੀਂ ਮਹਿੰਗੀ ਕ੍ਰਾਕਰੀ ਜਾਂ ਫਿਰ ਡੈਕੋਰੇਸ਼ਨ ਆਈਟਮਸ ਵੀ ਰੱਖ ਸਕਦੇ ਹੋ।