ਇਸ ਫੈਸਟਿਵ ਸੀਜਨ ਸਟਾਈਲਿਸ਼ ਲਾਈਟਿੰਗ ਨਾਲ ਸਜਾਓ ਦੀਵਾਰਾਂ

09/07/2017 3:54:20 PM

ਨਵੀਂ ਦਿੱਲੀ— ਫੇਸਟਿਵ ਸੀਜਨ ਆਉਣ ਵਾਲਾ ਹੈ ਅਤੇ ਲੋਕਾਂ ਨੇ ਤਾਂ ਤਿਓਹਾਰ ਮਨਾਉਣ ਲਈ ਹੁਣ ਤੋਂ ਹੀ ਤਿਆਰੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦੁਸਹਿਰਾ, ਕਰਵਾਚੋਥ ਅਤੇ ਦੀਵਾਲੀ ਖੁਸ਼ੀਆਂ ਦਾ ਤਿਓਹਾਰ ਹੈ। ਲੋਕਾਂ ਦੀਆਂ ਖੁਸ਼ੀਆਂ ਦੋਗੁਣੀਆਂ ਹੋ ਜਾਂਦੀਆਂ ਹਨ ਜਦੋਂ ਘਰ ਨੂੰ ਵੀ ਚਾਅ ਨਾਲ ਸਜਾਇਆ ਜਾਂਦਾ ਹੈ। ਹਰ ਸਾਲ ਫੈਸ਼ਨ ਦੀ ਤਰ੍ਹਾਂ ਡੈਕੋਰੇਸ਼ਨ ਦੇ ਮਾਇਨੇ ਵੀ ਬਦਲਦੇ ਰਹਿੰਦੇ ਹਨ। ਅੱਜਕਲ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਲਾਈਟਿੰਗ ਬਾਜ਼ਾਰ ਵਿਚ ਆਸਾਨੀ ਨਾਲ ਮਿਲ ਜਾਂਦੇ ਹਨ। ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਬੈੱਡਰੂਮ, ਡ੍ਰਾਇੰਗ ਰੂਮ, ਲਿਵਿੰਗ ਰੂਮ ਅਤੇ ਘਰ ਦੇ ਵੱਖ-ਵੱਖ ਕੋਨਿਆ ਨੂੰ ਸਜਾ ਸਕਦੇ ਹੋ। ਤੁਸੀਂ ਵੀ ਇਸ ਫੈਸਟੀਵਲ ਸੀਜਨ ਘਰ ਨੂੰ ਸਟਾਈਲਿਸ਼ ਅੰਦਾਜ ਨਾਲ ਸਜਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਤਸਵੀਰਾਂ ਤੋਂ ਆਈਡਿਆ ਲੈ ਸਕਦੇ ਹੋ।