ਛੋਟੀ ਬਾਲਕਨੀ ਨੂੰ ਇਨ੍ਹਾਂ ਤਰੀਕਿਆਂ ਨਾਲ ਸਜਾਓ, ਦਿਖੇਗੀ ਖੂਬਸੂਰਤ

03/15/2018 1:34:29 PM

ਨਵੀਂ ਦਿੱਲੀ— ਗਰਮੀਆਂ ਹੋਵੇ ਜਾਂ ਸਰਦੀਆਂ ਲੋਕ ਅਕਸਰ ਖਾਲੀ ਸਮੇਂ 'ਚ ਆਪਣੀ ਬਾਲਕਨੀ 'ਚ ਬੈਠਣਾ ਪਸੰਦ ਕਰਦੇ ਹਨ। ਖੂਬਸੂਰਤ ਤਰੀਕਿਆਂ ਨਾਲ ਸਜੀ ਬਾਲਕਨੀ 'ਚ ਬੈਠਣ ਨਾਲ ਠੰਡੀ ਹਵਾ ਲੈਣ ਜਾਂ ਧੁੱਪ ਦਾ ਮਜਾ ਦੋਗੁਣਾ ਵਧ ਜਾਂਦਾ ਹੈ। ਘਰ ਦੀ ਬਾਲਕਨੀ ਜੇ ਵੱਡੀ ਹੋਵੇ ਤਾਂ ਉਸ ਨੂੰ ਕਿਵੇਂ ਵੀ ਸਜਾਇਆ ਜਾ ਸਕਦਾ 
ਹੈ ਪਰ ਛੋਟੀ ਬਾਲਕਨੀ ਨੂੰ ਸਜਾਉਣ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਤੁਹਾਡੇ ਘਰ ਦੀ ਬਾਲਕਨੀ ਵੀ ਛੋਟੀ ਹੈ ਅਤੇ ਉਸ ਨੂੰ ਸਜਾਉਣ 'ਚ ਤੁਹਾਨੂੰ ਦਿੱਕਤ ਆ ਰਹੀ ਹੈ ਤਾਂ ਅੱਜ ਅਸੀਂ ਤੁਹਾਡੀ ਮਦਦ ਲਈ ਕੁਝ ਆਈਡਿਆ ਲੈ ਕੇ ਆਏ ਹਾਂ ਜੋ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਣਗੇ। 
1. ਛੋਟੀ ਜਿਹੀ ਬਾਲਕਨੀ 'ਚ ਦੋ ਜਾਂ ਤਿੰਨ ਕੁਰਸੀਆਂ ਬੈਠਣ ਲਈ ਰੱਖ ਸਕਦੇ ਹੋ। ਇਸ ਦੇ ਨਾਲ ਹੀ ਸਾਈਡ 'ਤੇ ਗਮਲੇ ਰੱਖਣ ਨਾਲ ਵੀ ਇਸ ਦੀ ਖੂਬਸੂਰਤੀ ਹੋਰ ਵੀ ਜ਼ਿਆਦਾ ਵਧ ਜਾਵੇਗੀ।

 


2. ਜਗ੍ਹਾ ਘੱਟ ਹੈ ਤਾਂ ਗਮਲਿਆਂ ਨੂੰ ਥੱਲੇ ਰੱਖਣ ਦੀ ਥਾਂ 'ਤੇ ਉਨ੍ਹਾਂ ਨੂੰ ਦੀਵਾਰਾਂ 'ਤੇ ਲਟਕਾ ਕੇ ਸਾਈਡ 'ਤੇ ਰੱਖ ਸਕਦੇ ਹੋ। ਇਸ ਨਾਲ ਥਾਂ ਵੀ ਘੱਟ ਲੱਗੇਗੀ।

 


3. ਇਕ ਸਾਈਡ 'ਤੇ ਗਮਲੇ ਅਤੇ ਦੋ ਕੁਰਸੀਆਂ ਰੱਖ ਕੇ ਸਟਾਈਲਿਸ਼ ਤਰੀਕਿਆਂ ਨਾਲ ਬਾਲਕਨੀ ਸਜਾ ਸਕਦੇ ਹੋ।


4. ਛੋਟੀ ਬਾਲਕਨੀ ਨੂੰ ਇਨ੍ਹਾਂ ਤਰੀਕਿਆਂ ਨਾਲ ਵੀ ਸਜਾਇਆ ਜਾ ਸਕਦਾ ਹੈ। ਘੱਟ ਥਾਂ ਨੂੰ ਸਟਾਈਲਿਸ਼ ਇਸ ਤਰ੍ਹਾਂ ਦਿਖਾਇਆ ਜਾ ਸਕਦਾ ਹੈ।


5. ਬਾਲਕਨੀ 'ਚ ਇਕ ਬੈਂਚ ਰੱਖੋ। ਉਸ ਦੀ ਸਾਈਡ 'ਤੇ ਗਮਲੇ ਲਗਾਓ।