ਇਸ ਤਰ੍ਹਾਂ ਘੱਟ ਪੈਸਿਆਂ ''ਚ ਸਜਾਓ ਆਪਣਾ ਘਰ, ਦੇਖਣ ''ਚ ਲੱਗੇਗਾ ਖੂਬਸੂਰਤ

10/20/2018 1:21:42 PM

ਨਵੀਂ ਦਿੱਲੀ— ਹਰ ਕੋਈ ਆਪਣੇ ਘਰ ਨੂੰ ਦੂਜਿਆਂ ਤੋਂ ਵੱਖ ਅਤੇ ਸਟਾਈਲਿਸ਼ ਤਰੀਕਿਆਂ ਨਾਲ ਸਜਾਉਣਾ ਚਾਹੁੰਦਾ ਹੈ ਤਾਂ ਕਿ ਘਰ 'ਚ ਰਹਿਣ ਵਾਲੇ ਲੋਕ ਉਸ ਨੂੰ ਦੇਖ ਕੇ ਖੁਸ਼ ਹੋ ਜਾਣ। ਕਈ ਵਾਰ ਤਾਂ ਘਰ ਨੂੰ ਸਜਾਉਣ ਦੇ ਚੱਕਰ 'ਚ ਲੋਕ ਇੰਨਾ ਸਾਮਾਨ ਭਰ ਲੈਂਦੇ ਹਨ ਕਿ ਉਹ ਭਰਿਆ-ਭਰਿਆ ਲੱਗਣ ਲੱਗਦਾ ਹੈ, ਜੋ ਦੇਖਣ 'ਚ ਬਹੁਤ ਗੰਦਾ ਲੱਗਦਾ ਹੈ। ਘਰ ਨੂੰ ਘੱਟ ਸਾਮਾਨ ਦੇ ਨਾਲ ਖੂਬਸੂਰਤ ਬਣਾਇਆ ਜਾ ਸਕਦਾ ਹੈ। ਸਿੰਪਲ ਅਤੇ ਖੂਬਸੂਰਤ ਤਰੀਕਿਆਂ ਨਾਲ ਘਰ ਨੂੰ ਸਜਾਉਣ ਲਈ ਤੁਸੀਂ ਬਹੁਤ ਸਾਰੇ ਇਨੋਵੇਟਿਵ ਆਈਡਿਆਜ਼ ਅਪਣਾ ਸਕਦੇ ਹੋ। ਜੇਕਰ ਤੁਸੀਂ ਵੀ ਘਰ ਨੂੰ ਘੱਟ ਪੈਸਿਆਂ ਅਤੇ ਖੂਬਸੂਰਤ ਤਰੀਕਿਆਂ ਨਾਲ ਸਜਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਇਥੋਂ ਆਈਡਿਆਜ਼ ਲੈ ਸਕਦੇ ਹੋ।
 

1. ਬੈਠਕ ਦੀ ਸਜਾਵਟ 
ਘਰ ਦੀ ਸਜਾਵਟ 'ਚ ਬੈਠਕ ਦਾ ਬਹੁਤ ਅਹਿਮ ਰੋਲ ਹੁੰਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਮਹਿਮਾਨ ਬੈਠਕ 'ਚ ਆ ਕੇ ਬੈਠਦੇ ਹਨ। ਇਸ ਲਈ ਖੂਬਸੂਰਤ ਤਰੀਕਿਆਂ ਨਾਲ ਸਜੀ ਬੈਠਕ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ। ਸੋਫੇ 'ਤੇ ਰੰਗ-ਬਿਰੰਗੇ ਕਵਰ ਅਤੇ ਕੁਸ਼ਨ ਰੱਖਣੇ ਚਾਹੀਦੇ ਹਨ। ਦੀਵਾਰਾਂ 'ਤੇ ਡਾਰਕ ਕਲਰ ਕਰਵਾਉਣੇ ਚਾਹੀਦੇ ਹਨ।
 

2. ਕਿਚਨ 
ਅੱਜਕਲ ਓਪਨ ਕਿਚਨ ਦਾ ਜ਼ਮਾਨਾ ਹੈ। ਓਪਨ ਕਿਚਨ 'ਚ ਹੀ ਡਾਈਨਿੰਗ ਟੇਬਲ ਵੀ ਰੱਖ ਸਕਦੇ ਹੋ। ਕਿਚਨ ਦੀਆਂ ਦੀਵਾਰਾਂ 'ਤੇ ਆਪਣੇ ਮੂਡ ਦੇ ਹਿਸਾਬ ਨਾਲ ਕਲਰ ਕਰਵਾ ਸਕਦੇ ਹੋ।
 

3. ਪਰਦਿਆਂ ਦਾ ਕਲਰ
ਘਰ ਦੇ ਵਿਚ ਮੌਸਮ ਦੇ ਹਿਸਾਬ ਨਾਲ ਪਰਦੇ ਲਗਾਉਣੇ ਚਾਹੀਦੇ ਹਨ। ਪੂਰੇ ਘਰ 'ਚ ਇਕ ਹੀ ਕਲਰ ਦੇ ਪਰਦੇ ਲਗਾਓ।
 

4. ਲੈਂਪ ਅਤੇ ਮੋਮਬੱਤੀਆਂ
ਘਰ ਨੂੰ ਸ਼ਾਹੀ ਅਤੇ ਅਟ੍ਰੈਕਟਿਵ ਲੁੱਕ ਦੇਣ ਲਈ ਲੈਂਪ ਅਤੇ ਮੋਮਬੱਤੀਆਂ ਨਾਲ ਸਜਾਓ। ਘਰ 'ਚ ਖੁਸ਼ਬੂਦਾਰ ਮੋਮਬੱਤੀਆਂ ਲਗਾਓ। ਇਸ ਨਾਲ ਬਦਬੂ ਨਹੀਂ ਆਵੇਗੀ। ਇਸ ਤੋਂ ਇਲਾਵਾ ਬੁੱਕ ਸ਼ੈਲਫ 'ਚ ਚੰਗੀਆਂ ਕਿਤਾਬਾਂ ਜ਼ਰੂਰ ਰੱਖੋ।

neha meniya

This news is Content Editor neha meniya