ਸੋਚ-ਸਮਝ ਕੇ ਕਰੋ ਵਿਆਹ ਦਾ ਫੈਸਲਾ, ਇਨ੍ਹਾਂ ਕਾਰਨਾਂ ਕਰਕੇ 'ਹਾਂ' ਕਰਨੀ ਹੋਵੇਗੀ ਗਲਤ

08/24/2019 1:26:24 PM

ਭਾਰਤ 'ਚ ਸਹੀ ਲਾਈਫ ਪਾਰਟਨਰ ਲੱਭ ਕੇ ਨਹੀਂ ਉਮਰ ਦੇਖ ਕੇ ਵਿਆਹ ਕਰਨ ਦਾ ਰਿਵਾਜ ਹੈ। ਜਿਵੇਂ ਹੀ ਲੜਕੀ 25 ਸਾਲ ਦੀ ਹੁੰਦੀ ਹੈ ਤਾਂ ਉਦੋਂ ਹੀ ਉਸ ਦੇ ਰਿਸ਼ਤੇ ਦੀ ਚਿੰਤਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਹ ਕਿਸੇ ਵੀ ਲੜਕੀ ਦੇ ਨਾਲ ਨਾਇਨਸਾਫੀ ਹੈ। ਲੜਕੀ 'ਤੇ ਸਮਾਜਿਕ ਦੇ ਨਾਲ ਪਰਿਵਾਰਿਕ ਦਬਾਅ ਵੀ ਪਾਇਆ ਜਾਂਦਾ ਹੈ। ਜੋ ਕਿ ਹਰ ਲੜਕੀ ਨੂੰ ਗਲਤ ਫੈਸਲਾ ਲੈਣ 'ਤੇ ਮਜ਼ਬੂਰ ਕਰਦਾ ਹੈ। ਚੱਲੋਂ ਅਸੀਂ ਤੁਹਾਨੂੰ ਅਜਿਹੀ ਗੱਲ ਦੱਸਦੇ ਹਾਂ ਜਿਸ ਨੂੰ ਸੋਚ ਕੇ ਆਪਣੇ ਵਿਆਹ ਲਈ ਕਦੇ ਹਾਮੀ ਨਾ ਭਰੋ। 


ਵਿਆਹ ਦੀ ਕੋਈ ਸਹੀ ਉਮਰ ਨਹੀਂ
ਤੁਹਾਡੀ ਉਮਰ ਹੋ ਗਈ ਹੈ ਹੁਣ ਤਾਂ ਵਿਆਹ ਕਰ ਲਓ, ਇਹ ਸੁਣ ਕੇ ਤੁਸੀਂ ਵਿਆਹ ਲਈ ਕਦੇ ਤਿਆਰ ਨਾ ਹੋਵੋ। ਇਹ ਗੱਲ ਹਮੇਸ਼ਾ ਹਰ ਲੜਕੀ ਨੂੰ ਸੁਣਨੀ ਪੈਂਦੀ ਹੈ। ਇਸ ਗੱਲ ਨਾਲ ਕਿਸੇ ਵੀ ਲੜਕੀ 'ਤੇ ਬਹੁਤ ਦਬਾਅ ਪੈਂਦਾ ਹੈ ਅਤੇ ਉਹ ਜ਼ਲਦਬਾਜ਼ੀ 'ਚ ਗਲਤ ਫੈਸਲਾ ਲੈ ਬੈਠਦੀ ਹੈ। 


ਬਜ਼ੁਰਗਾਂ ਦੇ ਕਹਿਣ 'ਤੇ 
ਹਮੇਸ਼ਾ ਘਰ 'ਚ ਮੌਜੂਦ ਦਾਦਾ ਜਾਂ ਦਾਦੀ ਲੜਕੀਆਂ ਨੂੰ ਛੇਤੀ ਵਿਆਹ ਕਰਨ ਲਈ ਉਕਸਾਉਂਦੀ ਹੈ। ਇਸ 'ਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਪਰ ਇਹ ਤੁਹਾਨੂੰ ਸਮਝਣਾ ਹੋਵੇਗਾ ਕਿ ਵਿਆਹ ਕਰਨਾ ਤੁਹਾਡਾ ਫੈਸਲਾ ਹੋਣਾ ਚਾਹੀਦਾ ਨਾ ਕਿ ਕਿਸੇ ਹੋਰ ਦਾ। 


ਦੋਸਤ ਵੀ ਕਰ ਚੁੱਕੇ ਹਨ ਵਿਆਹ
ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਤੁਹਾਡੇ ਸਾਰੇ ਦੋਸਤ ਵਿਆਹ ਕਰ ਚੁੱਕੇ ਹਨ ਅਤੇ ਸਿਰਫ ਤੁਸੀਂ ਸਿੰਗਲ ਰਹਿ ਗਏ ਹੋ। ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਹਮੇਸ਼ਾ ਓਵਰ ਸੋਚਣਾ ਸ਼ੁਰੂ ਕਰ ਦਿੰਦੇ ਹੋ। ਇਹ ਤੁਹਾਨੂੰ ਵਿਆਹ ਲਈ ਹਾਮੀ ਭਰਨ ਲਈ ਮਜ਼ਬੂਰ ਕਰ ਸਕਦਾ ਹੈ। 
ਐਕਸ ਨੇ ਕਰ ਲਿਆ ਵਿਆਹ

ਕਈ ਵਾਰ ਲੜਕੀਆਂ ਆਪਣੇ ਐਕਸ ਦੇ ਵਿਆਹ ਦੇ ਬਾਰੇ 'ਚ ਸੋਚਦੀਆਂ ਰਹਿੰਦੀਆਂ ਹਨ ਅਤੇ ਜ਼ਲਦਬਾਜ਼ੀ 'ਚ ਕਿਸੇ ਵੀ ਲੜਕੇ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਂਦੀਆਂ ਹਨ। ਅਜਿਹਾ ਕਰਨ ਨਾਲ ਤੁਹਾਡੇ ਲਈ ਅੱਗੇ ਚੱਲ ਕੇ ਪ੍ਰੇਸ਼ਾਨੀ ਹੋ ਸਕਦੀ ਹੈ।


ਰਿਸ਼ਤਾ ਪਸੰਦ ਦਾ ਆਇਆ ਹੈ
ਕਈ ਵਾਰ ਲੜਕੀ ਨੂੰ ਵੀ ਇਕ ਪੈਕੇਜ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਜਿਵੇਂ ਹੀ ਕੋਈ ਚੰਗਾ ਰਿਸ਼ਤਾ ਆਉਂਦਾ ਹੈ ਲੜਕੀਆਂ ਬਿਨ੍ਹਾਂ ਸੋਚੇ ਸਮਝੇ ਬਸ ਲੜਕਿਆਂ ਦੀਆਂ ਚੰਗੀਆਂ ਗੱਲਾਂ ਸੋਚ ਕੇ ਵਿਆਹ ਲਈ ਤਿਆਰ ਹੋ ਜਾਂਦੀਆਂ ਹਨ।

Aarti dhillon

This news is Content Editor Aarti dhillon