ਬੇਟੀ ਹੋ ਰਹੀ ਹੈ ਜਵਾਨ ਤਾਂ ਉਸ ਨਾਲ ਇੰਝ ਕਰੋ ਬਰਤਾਅ

09/01/2017 1:35:43 PM

ਨਵੀਂ ਦਿੱਲੀ— ਬੱਚਿਆਂ ਦੀ ਉਮਰ ਜਿਵੇਂ-ਜਿਵੇਂ ਵਧਦੀ ਜਾਂਦੀ ਹੈ ਮਾਤਾ-ਪਿਤਾ ਦੀ ਚਿੰਤਾ ਵੀ ਵਧ ਜਾਂਦੀ ਹੈ। ਇਸ ਦੋਰਾਨ ਪਰੇਂਟਸ ਪਹਿਲਾਂ ਤੋਂ ਜ਼ਿਆਦਾ ਸਤਰਕ ਹੋ ਜਾਂਦੇ ਹਨ। ਉਹ ਅਕਸਰ ਸੋਚਦੇ ਹਨ ਕਿ ਸਾਡਾ ਬੱਚਾ ਕਿ ਮਾੜੀ ਸੰਗਤ ਵਲ ਨਾ ਪੈ ਜਾਵੇ ਜਾਂ ਕਿਸੇ ਗਲਤ ਦਿਸ਼ਾ ਵਲ ਨਾ ਚਲਿਆ ਜਾਵੇ। ਅਜਿਹਾ ਖਾਸ ਕਰਕੇ ਬੇਟਿਆਂ ਦੇ ਮਾਮਲੇ ਵਿਚ ਜ਼ਿਆਦਾ ਹੁੰਦੇ ਹਨ। ਬੇਟੀ ਜੇ ਘਰ ਤੋਂ ਕਿਤੇ ਬਾਹਰ ਜਾਂਦੀ ਹੈ ਤਾਂ ਪੇਰੇਂਟਸ ਨੂੰ ਉਸ ਦੀ ਚਿੰਤਾ ਸਤਾਉਣ ਲੱਗਦੀ ਹੈ ਪਰ ਕਈ ਮਾਂ-ਬਾਪ ਆਪਣੀ ਬੇਟੀ ਨੂੰ ਰੋਕ-ਟੋਕ ਲਗਾਉਣ ਲੱਗਦੇ ਹਨ ਜਿਸ ਵਜ੍ਹਾ ਨਾਲ ਬੇਟੀ ਨੂੰ ਆਪਣੇ ਪੇਰੇਂਟਸ ਨਾਲ ਨਫਰਤ ਹੋਣ ਲੱਗਦੀ ਹੈ ਅਤੇ ਉਨ੍ਹਾਂ ਦਾ ਕਹਿਣਾ ਮੰਨਣਾ ਹੀ ਬੰਦ ਕਰ ਦਿੰਦੀ ਹੈ ਜੇ ਤੁਹਾਡੀ ਵੀ ਬੇਟੀ ਜਵਾਨ ਹੋ ਰਹੀ ਹੈ ਤਾਂ ਉਸ ਨਾਲ ਥੋੜ੍ਹੀ ਜਿਹੀ ਸਾਵਧਾਨੀ ਅਤੇ ਨਰਮੀ ਨਾਲ ਪੇਸ਼ ਆਓ। 
1. ਬਦਲਾਅ ਦੇ ਮੁਤਾਬਕ ਢਲਣਾ
ਵਧਦੀ ਉਮਰ ਵਿਚ ਬੱਚੇ ਖੁੱਦ ਆਪਣੇ ਆਪ ਵਿਚ ਕੁਝ ਬਦਲਾਅ ਮਹਿਸੂਸ ਕਰਨ ਲੱਗਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਗੱਲ-ਗੱਲ 'ਤੇ ਟੋਕਣ ਦੀ ਬਾਜਏ ਆਪਣੇ ਆਪ ਨੂੰ ਸਮਝਣ ਦਾ ਮੌਕਾ ਦਿਓ ਜੇ ਬੇਟੀ ਆਪਣੇ ਅੰਦਰ ਹੋ ਰਹੇ ਬਦਲਾਅ ਨੂੰ ਖੁਦ ਸਮੱਝੇਗੀ ਤਾਂ ਚੰਗੀ ਤਰ੍ਹਾਂ ਨਾਲ ਫੈਂਸਲਾ ਲੈ ਪਾਵੇਗੀ। 
2. ਦੂਜਿਆਂ ਨਾਲ ਉਸ ਦੀ ਤੁਲਨਾ
ਪੇਰੇਂਟਸ ਕੀ ਕਰਦੇ ਹਨ ਅਕਸਰ ਆਪਣੇ ਬੱਚਿਆਂ ਦੀ ਤੁਲਨਾ ਦੂਜੇ ਬੱਚਿਆਂ ਨਾਲ ਕਰਨ ਲੱਗਦੇ ਹਨ, ਜਿਸ ਵਜ੍ਹਾ ਨਾਲ ਬੱਚਿਆਂ ਨੂੰ ਆਪਣੀ ਬੇਇਜ਼ਤੀ ਮਹਿਸੂਸ ਹੁੰਦੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਆਪਣੇ ਪੇਰੇਂਟਸ ਦੁਸ਼ਮਨ ਲੱਗਣ ਲੱਗ ਜਾਂਦੇ ਹਨ।
3. ਉਨ੍ਹਾਂ ਨੂੰ ਵੀ ਸਪੇਸ ਦੀ ਜ਼ਰੂਰਤ
ਹਰ ਕੋਈ ਆਪਣੀ ਲਾਈਫ ਵਿਚ ਸਪੇਸ ਚਾਹੁੰਦਾ ਹੈ। ਅਜਿਹੇ ਵਿਚ ਉਸ ਦੇ ਪਿੱਛੇ ਜਾਸੂਸ ਦੀ ਤਰ੍ਹਾਂ ਨਾ ਘੰਮਦੇ ਰਹੋ ਬਲਕਿ ਉਸ ਨੂੰ ਵੀ ਕੁਝ ਸਪੇਸ ਦਿਓ। ਅਜਿਹਾ ਕਰਨ ਨਾਲ ਬੱਚਿਆਂ ਅਤੇ ਪੇਰੇਂਟਸ ਵਿਚ ਭਰੋਸਾ ਮਜ਼ਬੂਤ ਹੋਵੇਗਾ।