ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’, ਕਿੰਨਾ ਕਰੇਗਾ ਤੁਹਾਨੂੰ ‘ਪਿਆਰ’

11/01/2021 12:46:21 PM

ਜਲੰਧਰ (ਬਿਊਰੋ) - ਜ਼ਿੰਦਗੀ ’ਚ ਹਰ ਕਿਸੇ ਨੂੰ ਪਿਆਰ ਕਰਨ ਦਾ ਪੂਰਾ-ਪੂਰਾ ਹੱਕ ਹੈ। ਸਾਰਿਆਂ ਨੂੰ ਉਨ੍ਹਾਂ ਦੀ ਜ਼ਿੰਦਗੀ 'ਚ ਕਦੀ ਨਾ ਕਦੀ ਤਾਂ ਪਿਆਰ ਜ਼ਰੂਰ ਮਿਲਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਵੀ ਹੈ। ਲੋਕ ਆਪਣੇ ਜੀਵਨ ਸਾਥੀ ਦੇ ਪਿਆਰ ਦੀ ਗਹਿਰਾਈ ਜਾਣਨ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਨ। ਉਹ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਕਿੰਨਾ ਕੁ ਪਿਆਰ ਕਰਦਾ ਹੈ ਅਤੇ ਉਹ ਉਸ ’ਤੇ ਕਿੰਨਾ ਵਿਸ਼ਵਾਸ ਕਰਦਾ। ਉਂਝ ਤਾਂ ਰਾਸ਼ੀ ਰਾਹੀਂ ਤੁਹਾਡੀ ਲਾਈਫ, ਲਵ ਲਾਈਫ ਅਤੇ ਜੀਵਨ ਸਾਥੀ ਦੇ ਸੁਭਾਅ ਬਾਰੇ ਕਈ ਗੱਲਾਂ ਬੜੇ ਸੌਖੇ ਢੰਗ ਨਾਲ ਪਤਾ ਲੱਗ ਜਾਂਦੀਆਂ ਹਨ। ਇਸ ਤੋਂ ਇਲਾਵਾ ਜਨਮ ਤਾਰੀਖ਼ ਰਾਹੀਂ ਵੀ ਜੀਵਨ ਸਾਥੀ ਨਾਲ ਜੁੜੇ ਕਈ ਤਰ੍ਹਾਂ ਦੇ ਰਾਜ ਖੁੱਲ੍ਹ ਸਕਦੇ ਹਨ। ਜਨਮ ਤਾਰੀਖ਼ ਦੱਸਦੀ ਹੈ ਕਿ ਤੁਹਾਡਾ ਪਾਟਨਰ ਤੁਹਾਨੂੰ ਕਿੰਨਾ ਕੁ ਪਿਆਰ ਕਰਦਾ ਹੈ। ਆਓ ਜਾਣਦੇ ਹਾਂ ਕਿ ਤੁਹਾਡੀ ਜਨਮ ਤਾਰੀਖ਼ ਤੁਹਾਡੇ ਪਾਟਨਰ ਬਾਰੇ ਕੀ ਕੁਝ ਦੱਸਦੀ ਹੈ.... 

1. 1 ਤੋਂ ਲੈ ਕੇ 10 ਤਾਰੀਖ਼ ਦੇ ਵਿਚਕਾਰ ਜਨਮ ਲੈਣ ਵਾਲੇ ਲੋਕ
ਜਿਨ੍ਹਾਂ ਲੋਕਾਂ ਦਾ ਜਨਮ 1 ਤੋਂ 10 ਤੱਕ ਦੀ ਤਾਰੀਖ਼ ਦੇ ਵਿਚਕਾਰ ਹੁੰਦਾ ਹੈ, ਉਹ ਸਾਰੇ ਲੋਕ ਆਪਣੇ ਜੀਵਨ ਸਾਥੀ ਪ੍ਰਤੀ ਵਫਾਦਾਰ ਹੁੰਦੇ ਹਨ। ਇਨ੍ਹਾਂ ਲੋਕਾਂ ਲਈ ਇੰਨ੍ਹਾਂ ਦਾ ਪਾਟਨਰ ਸਭ ਕੁਝ ਹੁੰਦਾ ਹੈ। ਇਹ ਲੋਕ ਉਨ੍ਹਾਂ ਲਈ ਕੁਝ ਵੀ ਕਰ ਸਕਦੇ ਹਨ। ਇਨ੍ਹਾਂ ਤਾਰੀਖ਼ਾਂ 'ਚ ਜਨਮ ਲੈਣ ਵਾਲੇ ਲੋਕਾਂ 'ਤੇ ਤੁਸੀਂ ਸੌਖੇ ਢੰਗ ਨਾਲ ਵਿਸ਼ਵਾਸ ਕਰ ਸਕਦੇ ਹੋ, ਕਿਉਂਕਿ ਉਹ ਲੋਕ ਤੁਹਾਨੂੰ ਕਦੇ ਧੋਖਾ ਨਹੀਂ ਦੇਣਗੇ।

ਪੜ੍ਹੋ ਇਹ ਵੀ ਖ਼ਬਰ - ਸੋਨੇ-ਚਾਂਦੀ ਤੋਂ ਜ਼ਿਆਦਾ ‘ਸ਼ੁੱਭ’ ਹੁੰਦੀਆਂ ਹਨ ਇਹ ਚੀਜ਼ਾਂ, ‘ਧਨਤੇਰਸ’ ’ਤੇ ਜ਼ਰੂਰ ਲਿਆਓ ਆਪਣੇ ਘਰ

2. 11 ਤੋਂ ਲੈ ਕੇ 22 ਤਾਰੀਖ਼ ਦੇ ਵਿਚਕਾਰ ਜਨਮ ਲੈਣ ਵਾਲੇ ਲੋਕ
ਜਿਨ੍ਹਾਂ ਲੋਕਾਂ ਦਾ ਜਨਮ 11 ਤੋਂ 22 ਤੱਕ ਦੀ ਤਾਰੀਖ਼ ਦੇ ਵਿਚਕਾਰ ਹੁੰਦਾ ਹੈ, ਉਹ ਲੋਕ ਰੋਮਾਂਟਿਕ ਕਿਸਮ ਦੇ ਹੁੰਦੇ ਹਨ। ਅਜਿਹੇ ਲੋਕਾਂ ਦਾ ਪਿਆਰ ਪਾਗਲਪਨ ਦੀ ਤਰ੍ਹਾਂ ਹੁੰਦਾ ਹੈ। ਆਪਣੇ ਪਿਆਰ ਲਈ ਇਹ ਲੋਕ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਤਾਰੀਖਾਂ ਨਾਲ ਸਬੰਧ ਰੱਖਣ ਵਾਲੇ ਲੋਕ ਥੋੜੇ ਸ਼ੱਕੀ ਸੁਭਾਅ ਦੇ ਹੁੰਦੇ ਹਨ। 

ਪੜ੍ਹੋ ਇਹ ਵੀ ਖ਼ਬਰ - Diwali 2021 : ਦੀਵਾਲੀ ਦੇ ਤਿਉਹਾਰ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’

3. 22 ਤੋਂ 31 ਤਾਰੀਖ਼ ਦੇ ਵਿਚਕਾਰ ਜਨਮ ਲੈਣ ਵਾਲੇ ਲੋਕ
ਜਿਨ੍ਹਾਂ ਲੋਕਾਂ ਦਾ ਜਨਮ 23 ਤੋਂ 31 ਤੱਕ ਦੀ ਤਾਰੀਖ਼ ਦੇ ਵਿਚਕਾਰ ਹੁੰਦਾ ਹੈ, ਉਹ ਲੋਕ ਪਿਆਰ ਨੂੰ ਆਪਣੇ ਅੰਦਰ ਹੀ ਰੱਖਦੇ ਹਨ। ਇਹ ਲੋਕ ਆਪਣੇ ਪਿਆਰ ਨੂੰ ਖੁੱਲ੍ਹ ਕੇ ਦੱਸਣ 'ਚ ਸ਼ਰਮਾਉਂਦੇ ਹਨ, ਜਿਸ ਦੇ ਬਾਵਜੂਦ ਇਨ੍ਹਾਂ ਦੇ ਜੀਵਨ 'ਚ ਪਿਆਰ ਬਹੁਤ ਮਾਇਨੇ ਰੱਖਦਾ ਹੈ। ਇਸ ਤਰ੍ਹਾਂ ਦੇ ਲੋਕ ਚੰਗੇ ਜੀਵਨ ਸਾਥੀ ਸਾਬਿਤ ਹੁੰਦੇ ਹਨ। 

ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ 'ਤੇ ਮਾਂ ਲਕਸ਼ਮੀ ਦੀ ‘ਤਸਵੀਰ’ ਲਿਆਉਂਦੇ ਸਮੇਂ ਰੱਖੋ ਇਨ੍ਹਾਂ ਗੱਲਾ ਦਾ ਖ਼ਾਸ ਧਿਆਨ, ਹੋਵੇਗਾ ਸ਼ੁੱਭ

rajwinder kaur

This news is Content Editor rajwinder kaur