ਟਮਾਟਰ ਨਾਲ ਬਣਿਆ ਫੇਸ ਪੈਕ ਕਰੇਗਾ ਡਾਰਕ ਸਰਕਲ ਦੀ ਛੁੱਟੀ

02/23/2020 10:56:08 AM

ਜਲੰਧਰ—ਅੱਖਾਂ ਸਾਡੇ ਸਰੀਰ ਦਾ ਹੀ ਨਹੀਂ ਸਗੋਂ ਸਾਡੀ ਪਰਸਨੈਲਿਟੀ ਦਾ ਇਕ ਮਹੱਤਵਪੂਰਨ ਅੰਗ ਹਨ। ਤੁਸੀਂ ਕਿਤੇ ਜਾ ਰਹੇ ਹੋ ਤਾਂ ਲੋਕ ਤੁਹਾਨੂੰ ਸਭ ਤੋਂ ਜ਼ਿਆਦਾ ਤੁਹਾਡੀਆਂ ਅੱਖਾਂ ਤੋਂ ਜੱਜ ਕਰਦੇ ਹਨ। ਅੱਖਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਨ੍ਹਾਂ ਦੇ ਡਾਰਕ ਸਰਕਲ। ਅੱਖਾਂ 'ਤੇ ਪੈਣ ਵਾਲੇ ਕਾਲੇ ਘੇਰਿਆਂ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਨੀਂਦ ਪੂਰੀ ਨਾ ਹੋਣਾ, ਕੈਮੀਕਲ ਯੁਕਤ ਸਕਿਨ ਕੇਅਰ ਪ੍ਰਾਡੈਕਟਸ ਅਤੇ ਉਮਰ ਦਾ ਤਕਾਜ਼ਾ। ਕੁਝ ਔਰਤਾਂ ਕੰਸੀਲਰ ਦੀ ਮਦਦ ਨਾਲ ਆਪਣੇ ਡਾਰਕ ਸਰਕਲ ਛੁਪਾ ਲੈਂਦੀਆਂ ਹਨ, ਪਰ ਜਿਨ੍ਹਾਂ ਨੂੰ ਮੇਕਅਪ ਨਹੀਂ ਆਉਂਦਾ ਜਾਂ ਫਿਰ ਮੇਕਅੱਪ ਕਰਨਾ ਪਸੰਦ ਨਹੀਂ ਤਾਂ ਉਨ੍ਹਾਂ ਲਈ ਮੁਸ਼ਕਲ ਵਧ ਜਾਂਦੀ ਹੈ। ਜਕੇਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਡਾਰਕ ਸਰਕਲ ਲੁਕਾਉਣ ਲਈ ਕੰਸੀਲਰ ਜਾਂ ਫਿਰ ਹੋਰ ਬਿਊਟੀ ਪ੍ਰਾਡੈਕਟਸ ਦੀ ਵਰਤੋਂ ਨਾ ਕਰਨੀ ਪਵੇ ਤਾਂ ਤੁਸੀਂ ਟਮਾਟਰ ਦੀ ਵਰਤੋਂ ਕਰੋ। ਜੀ ਹਾਂ, ਟਮਾਟਰ ਦੀ ਵਰਤੋਂ ਕਰਕੇ ਤੁਸੀਂ ਡਾਰਕ ਸਰਕਲ ਦੀ ਸਮੱਸਿਆ ਤੋਂ ਬਹੁਤ ਛੇਤੀ ਰਾਹਤ ਪਾ ਸਕਦੀ ਹੋ...
ਟਮਾਟਰ ਦੀ ਖਾਸੀਅਤ
ਟਮਾਟਰ 'ਚ ਇਕ ਕੁਦਰਤੀ ਬਲੀਡਿੰਗ ਏਜੰਟ ਸ਼ਾਮਲ ਹੁੰਦਾ ਹੈ ਜੋ ਚਿਹਰੇ ਨੂੰ ਰੰਗਤ ਅਤੇ ਡਾਰਕ ਸਰਕਲ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਬਲੀਡਿੰਗ ਏਜੰਟ ਦੇ ਨਾਲ-ਨਾਲ ਇਸ 'ਚ ਮੌਜੂਦ ਵਿਟਾਮਿਨ ਸੀ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੈ। ਕਿੰਝ ਕਰੀਏ ਵਰਤੋਂ?


ਟਮਾਟਰ ਅਤੇ ਐਲੋਵੇਰਾ
1 ਚਮਚ ਟਮਾਟਰ ਦੇ ਰਸ 'ਚ ਅੱਧਾ ਚਮਚ ਐਲੋਵੇਰਾ ਜੈੱਲ ਮਿਲਾਓ ਅਤੇ ਇਸ ਨਾਲ ਅੱਖਾਂ ਦੀ ਮਾਲਿਸ਼ ਕਰੋ। 2 ਤੋਂ 3 ਮਿੰਟ ਤੱਕ ਮਾਲਿਸ਼ ਦੇ ਬਾਅਦ, ਐਲੋਵੇਰਾ ਅਤੇ ਟਮਾਟਰ ਨੂੰ 10 ਮਿੰਟ ਤੱਕ ਅੱਖਾਂ ਦੇ ਹੇਠਾਂ ਲੱਗਿਆ ਰਹਿਣ ਦਿਓ। ਫਿਰ ਸਾਦੇ ਪਾਣੀ ਨਾਲ ਮੂੰਹ ਧੋ ਲਓ। ਤੁਸੀਂ ਚਾਹੇ ਤਾਂ ਇਸ ਦੀ ਵਰਤੋਂ ਆਪਣੇ ਪੂਰੇ ਚਿਹਰੇ 'ਤੇ ਵੀ ਕਰ ਸਕਦੀ ਹੋ।
ਟਮਾਟਰ ਅਤੇ ਨਿੰਬੂ
1 ਚਮਚ ਟਮਾਟਰ ਦੇ ਰਸ 'ਚ 1 ਚਮਚ ਨਿੰਬੂ ਦਾ ਰਸ ਮਿਲਾਓ। ਦੋਵਾਂ ਨੂੰ ਅੱਖਾਂ ਦੇ ਆਲੇ-ਦੁਆਲੇ ਅਪਲਾਈ ਕਰੋ ਡਾਰਕ ਸਰਕਲ ਦੀ ਸਮੱਸਿਆ ਦੂਰ ਹੋ ਜਾਵੇਗੀ। ਅਜਿਹਾ ਹਫਤੇ 'ਚ 2 ਤੋਂ 3 ਵਾਰ ਕਰੋ।


ਟਮਾਟਰ ਅਤੇ ਸ਼ਹਿਦ
ਟਮਾਟਰ ਦੇ ਰਸ 'ਚ 1 ਟੀ ਸਪੂਨ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਓ। ਇਸ ਨਾਲ ਵੀ ਡਾਰਕ ਸਰਕਲ ਖਤਮ ਹੋ ਜਾਣਗੇ।
ਟਮਾਟਰ ਅਤੇ ਬੇਸਨ
ਪੂਰੇ ਚਿਹਰੇ 'ਤੇ ਇਕ ਅਜਿਹਾ ਨਿਖਾਰ ਦੇਖਣ ਲਈ 1 ਚਮਚ ਬੇਸਨ 'ਚ 1 ਚਮਚ ਟਮਾਟਰ ਦਾ ਰਸ, 1 ਟੀ ਸਪੂਨ ਸ਼ਹਿਦ ਅਤੇ 1 ਟੀ ਸਪੂਨ ਹਲਦੀ ਮਿਲਾ ਕੇ ਘੋਲ ਤਿਆਰ ਕਰ ਲਓ। ਇਸ ਘੋਲ ਨੂੰ ਚਿਹਰੇ 'ਤੇ ਸੁੱਕਣ ਤੱਕ ਲੱਗਿਆ ਰਹਿਣ ਦਿਓ।

Aarti dhillon

This news is Content Editor Aarti dhillon