ਇਨ੍ਹਾਂ ਤਰੀਕਿਆਂ ਨਾਲ ਰੱਖੋਗੇ ਡੇਅਰੀ ਪ੍ਰੋਡਕਟਸ ਤਾਂ ਨਹੀਂ ਹੋਣਗੇ ਖਰਾਬ

09/06/2017 12:05:18 PM

ਨਵੀਂ ਦਿੱਲੀ— ਰਸੋਈ ਵਿਚ ਖਾਣ ਵਾਲੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਰੱਖਣਾ ਆਸਾਨ ਕੰਮ ਨਹੀਂ ਹੈ। ਕਈ ਵਾਰ ਡੇਅਰੀ ਪ੍ਰੋਡਕਟਸ ਮਤਲੱਬ ਦੁੱਧ ਨਾਲ ਬਣੀਆਂ ਚੀਜ਼ਾਂ ਜਲਦੀ ਖਰਾਬ ਹੋ ਜਾਂਦੀਆਂ ਹਨ।  ਦੁੱਧ, ਦਹੀਂ, ਪਨੀਰ, ਮਾਵਾ ਦੇ ਇਲਾਵਾ  ਦੁੱਧ ਨਾਲ ਬਣੀਆਂ ਹੋਰ ਚੀਜ਼ਾਂ ਵੀ ਫਰਿੱਜ ਵਿਚ ਰੱਖਣ ਨਾਲ ਵੀ ਖਰਾਬ ਹੋ ਸਕਦੀਆਂ ਹਨ। ਇਨ੍ਹਾਂ ਨੂੰ ਸਹੀਂ ਰੱਖਣ ਲਈ ਤੁਸੀਂ ਕੁਝ ਸਮਾਰਟ ਤਰੀਕਿਆਂ ਨੂੰ ਅਪਣਾ ਸਕਦੇ ਹੋ। 
1. ਸਹੀਂ ਤਰੀਕੇ ਨਾਲ ਤਾਪਮਾਨ 
ਡੇਅਰੀ ਪ੍ਰੋਡਕਟਸ ਨੂੰ ਹਮੇਸ਼ਾ ਠੰਡੀ ਥਾਂ 'ਤੇ ਰੱਖਣਾ ਚਾਹੀਦਾ ਹੈ। ਗਰਮ ਤਾਪਮਾਨ ਨਾਲ ਦੁੱਧ ਪਨੀਰ ਵਰਗੀਆਂ ਚੀਜ਼ਾਂ ਜਲਦੀ ਖਰਾਬ ਹੋ ਜਾਂਦੀਆਂ ਹਨ। ਗਰਮ ਦੁੱਧ ਤਾਪਮਾਨ ਨਾਲ ਦੁੱਧ, ਪਨੀਰ ਵਰਗੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ। ਗਰਮੀ ਅਤੇ ਨਮੀ ਵਿਚ ਬੈਕਟੀਰੀਆ ਬਹੁਤ ਜਲਦੀ ਪੈਦਾ ਹੋਣ ਲੱਗਦੇ ਹਨ। ਇਨ੍ਹਾਂ ਨੂੰ ਫਰਿੱਜ ਵਿਚ ਹੀ ਰੱਖ ਦਿਓ।
2. ਗਰਮ ਕਰਕੇ ਹੀ ਕਰੋ ਵਰਤੋਂ
ਦੁੱਧ ਨੂੰ ਫਰਿੱਜ ਵਿਚੋਂ ਕੱਢ ਕੇ ਇਕਦਮ ਨਾ ਪੀਓ। ਇਸ ਦੀ ਵਰਤੋਂ ਉਬਾਲ ਕੇ ਹੀ ਕਰੋ ਪਨੀਰ ਨੂੰ ਜ਼ਿਆਦਾ ਦੇਰ ਤੱਕ ਕੱਚਾ ਨਾ ਰੱਖੋ। ਇਸ ਨਾਲ ਜਲਦੀ ਖਾਣ ਲਈ ਵਰਤੋਂ ਵਿਚ ਲਿਆਓ।
3. ਪ੍ਰੋਡਕਟਸ ਦੀ ਮੈਨਿਯੂਫੈਕਚਰਿੰਗ ਡੇਟ ਜਾਂਚ ਲਓ
ਡੇਅਰੀ ਪ੍ਰੋਡਕਟਸ ਖਰੀਦਣ ਤੋਂ ਪਹਿਲਾ ਇਸ ਦੀ ਮੈਨਿਯੂਫੈਕਚਰਿੰਗ ਡੇਟ ਨੂੰ ਜਾਂਚ ਲਓ। ਕਈ ਵਾਰ ਪੈਕਿੰਗ ਪੁਰਾਣੀ ਹੋਣ ਕਾਰਨ ਵੀ ਖਾਣੇ ਦੀਆਂ ਚੀਜ਼ਾਂ ਜਲਦੀ ਖਰਾਬ ਹੋ ਜਾਂਦੀ ਹੈ। 
4. ਗਰਮੀ ਤੋਂ ਬਚਾ ਕੇ ਰੱਖੋ ਇਹ ਚੀਜ਼ਾਂ
ਫਰਿੱਜ ਤੋਂ ਬਾਹਰ ਡੇਅਰੀ ਪ੍ਰੋਡਕਟਸ ਨੂੰ ਨਾ ਰੱਖੋ। ਧੁੱਪ ਵਿਚ ਇਹ ਚੀਜ਼ਾਂ ਜਲਦੀ ਖਰਾਬ ਹੋ ਜਾਂਦੀਆਂ ਹਨ।