ਖੀਰਾ ਵੀ ਕਰ ਸਕਦਾ ਹੈ ਤੁਹਾਡੀ ਸੁੰਦਰਤਾ ''ਚ ਵਾਧਾ

03/28/2017 1:28:04 PM

ਮੁੰਬਈ— ਗਰਮੀ ਦੇ ਮੌਸਮ ''ਚ ਚਮੜੀ ਸੰਬੰਧੀ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਜ਼ਿਆਦਾਤਰ ਕੁੜੀਆਂ ਨੂੰ ਇਹ ਸਮੱਸਿਆ ਰਹਿੰਦੀ ਹੈ। ਇਸ ਸਮੱਸਿਆ ਨੂੰ ਖੀਰੇ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਖੀਰੇ ਨੂੰ ਖਾਣ ਤੋਂ ਇਲਾਵਾ ਆਪਣੀ ਸੁੰਦਰਤਾ ਵਧਾਉਣ ''ਚ ਕਿਵੇਂ ਵਰਤ ਸਕਦੇ ਹੋ।
1. ਚਮੜੀ ''ਤੇ ਚਮਕ
ਖੀਰੇ ਦਾ ਰਸ ਚਮੜੀ ਦੀ ਜਲਨ ਨੂੰ ਦੂਰ ਕਰਕੇ ਠੰਡਕ ਦਿੰਦਾ ਹੈ। ਇਹ ਚਿਹਰੇ ''ਤੇ ਐਸਟਰੀਜੈਂਟ ਅਤੇ ਟੋਨਰ ਵਜੋਂ ਕੰਮ ਕਰਦਾ ਹੈ। ਚਿਹਰੇ ਨੂੰ ਧੋਣ ਤੋਂ ਪਹਿਲਾਂ ਉਸ ''ਤੇ ਖੀਰਾ ਰਗੜੋ ਅਤੇ ਚਿਹਰੇ ਨੂੰ ਅੱਧੇ ਘੰਟੇ ਤੱਕ ਇਸ ਤਰ੍ਹਾਂ ਹੀ ਰਹਿਣ ਦਿਓ। ਇਸ ਤਰ੍ਹਾਂ ਕਰਨ ਨਾਲ ਚਿਹਰੇ ''ਤੇ ਚਮਕ ਆ ਜਾਵੇਗੀ।
2. ਚਮੜੀ ਨੂੰ ਹਾਈਡਰੇਟ ਕਰਦਾ ਹੈ
ਖੀਰੇ ''ਚ ਪਾਣੀ ਦੀ ਮਾਤਰਾ ਬਹੁਤ ਹੁੰਦੀ ਹੈ ਜਿਸ ਨਾਲ ਚਮੜੀ ਹਾਈਡਰੇਟ ਰਹਿੰਦੀ ਹੈ। ਇਹ ਚਮੜੀ ''ਤੇ ਕਰੀਮ ਦਾ ਕੰਮ ਕਰਦਾ ਹੈ। ਦਹੀਂ ''ਚ ਖੀਰਾ ਮਿਲਾ ਕੇ ਚਿਹਰੇ ''ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।
3. ਧੁੱਪ ਕਾਰਨ ਚਮੜੀ ਦਾ ਕਾਲਾ ਪੈ ਜਾਣਾ ਅਤੇ ਝੁਲਸ ਜਾਣਾ
ਖੀਰਾ ਬਲੀਚਿੰਗ ਦਾ ਕੰਮ ਕਰਦਾ ਹੈ। ਇਹ ਚਮੜੀ ਦੀ ਰੰਗਤ ਨਿਖਾਰ ਦਿੰਦਾ ਹੈ। ਖੀਰੇ ਦੀ ਪਿਊਰੀ ਬਣਾ ਕੇ ਇਸ ''ਚ ਨਿੰਬੂ ਦਾ ਰਸ ਮਿਲਾ ਲਓ। ਧੁੱਪ ਤੋਂ ਬਚਣ ਲਈ ਤੁਸੀਂ ਇਸ ''ਚ ਐਲੋਵੇਰਾ ਜੈੱਲ ਮਿਲਾ ਕੇ ਆਪਣੇ ਚਿਹਰੇ ''ਤੇ ਲਗਾ ਸਕਦੇ ਹੋ।
4. ਸੁੰਦਰਤਾ ਨੂੰ ਬਣਾਈ ਰੱਖਣਾ ਵਾਲਾ
ਖੀਰਾ ਚਿਹਰੇ ਦੀ ਸੁੰਦਰਤਾ ਨੂੰ ਬਣਾਈ ਰੱਖਣ ''ਚ ਮਦਦ ਕਰਦਾ ਹੈ। ਇਸ ''ਚ ਮੌਜੂਦ ਮੈਗਨੀਜ਼ ਅਤੇ ਪੋਟਾਸ਼ੀਅਮ ਵੱਧਦੀ ਉਮਰ ਦੇ ਚਿਨ੍ਹਾਂ ਨੂੰ ਘੱਟ ਕਰਦਾ ਹੈ।