ਇਸ ਦੇਸ਼ ''ਚ ਔਰਤਾਂ ਨੂੰ ਮਰਦਾਂ ਤੋਂ ਘੱਟ ਸੈਲਰੀ ਦੇਣਾ ਹੈ ਅਪਰਾਧ

04/18/2018 2:49:23 PM

ਨਵੀਂ ਦਿੱਲੀ— ਅੱਜ ਦੇ ਇਸ ਮਾਡਰਨ ਸਮੇਂ 'ਚ ਔਰਤਾਂ ਹਰ ਖੇਤਰ 'ਚ ਮਰਦਾਂ ਨਾਲ ਮੋਡੇ ਨਾਲ ਮੋਡਾ ਮਿਲਾ ਕੇ ਚਲਦੀਆਂ ਹਨ। ਅੱਜ ਦੇ ਸਮੇਂ 'ਚ ਬਹੁਤ ਹੀ ਇੰਡਿਪੇਂਡੇਂਟ ਔਰਤਾਂ ਖੁਦ ਦੇ ਪੈਰਾਂ 'ਤੇ ਖੜ੍ਹੇ ਹੋਣ ਲਈ ਨੋਕਰੀ ਕਰਦੀਆਂ ਹਨ ਪਰ ਬਹੁਤ ਸਾਰੇ ਦੇਸ਼ਾਂ 'ਚ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਸੈਲਰੀ ਦਿੱਤੀ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਯੂਰੋਪ ਦੇਸ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਔਰਤਾਂ ਦੀ ਸੈਲਰੀ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ।


ਆਈਸਲੈਂਡ ਦੁਨੀਆ ਦਾ ਪਹਿਲਾਂ ਇਕ ਅਜਿਹਾ ਦੇਸ਼ ਹੈ ਜਿੱਥੇ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਸੈਲਰੀ ਦੇਣ ਦਾ ਫੈਂਸਲਾ ਕੀਤਾ ਗਿਆ ਹੈ। ਆਈਸਲੈਂਡ ਦੀ ਸਰਕਾਰ ਨੇ ਵੁਮੈਨ ਡੇ ਦੇ ਮੋਕੇ 'ਤੇ ਔਰਤਾਂ ਲਈ ਇਕ ਕਾਨੂੰਨ ਲਾਗੂ ਕੀਤਾ ਹੈ ਕਿ ਉਨ੍ਹਾਂ ਨੂੰ ਮਰਦਾਂ ਤੋਂ ਜ਼ਿਆਦਾ ਸੈਲਰੀ ਦਿੱਤੀ ਜਾਵੇਗੀ। ਇਸੇ ਕਾਰਨ ਆਈਸਲੈਂਡ ਸ਼ਹਿਰ ਵਰਲਡ ਇਕੋਨਾਮਿਕ ਫੋਰਮ ਦੀ ਲਿਸਟ 'ਚ ਔਰਤਾਂ ਦੇ ਜ਼ਿਆਦਾਤਰ ਧਿਆਨ ਰੱਖਣ ਦੇ ਮਾਮਲੇ 'ਚ ਟਾਪ 'ਤੇ ਹਨ।


ਆਈਸਲੈਂਡ ਦੇ ਕਾਨੂੰਨ ਦੇ ਮੁਤਾਬਕ ਜੇ ਔਰਤਾਂ ਦੀ ਸੈਲਰੀ 'ਚ ਕਿਸੇ ਵੀ ਤਰ੍ਹਾਂ ਦਾ ਅੰਤਰ ਮੌਜੂਦ ਹੈ ਤਾਂ ਉਸ ਕੰਪਨੀ 'ਤੇ ਜੁਰਮਾਨਾ ਲੱਗਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਕੰਪਨੀਆਂ 25 ਜਾਂ ਇਸ ਤੋਂ ਜ਼ਿਆਦਾ ਕਰਮਚਾਰੀਆਂ ਦੀ ਬਰਾਬਰ ਸੈਲਰੀ ਦੇ ਕਾਗਜਾਤ ਵੀ ਰੱਖਣੇ ਹੋਣਗੇ।


ਆਈਸਲੈਂਡ 'ਚ ਇਹ ਕਦਮ ਲਿੰਗ ਦੇ ਆਧਾਰ ਤੇ ਸੈਲਰੀ 'ਚ ਭੇਦਭਾਵ ਨੂੰ ਖਤਮ ਕਰਨ ਲਈ ਚੁੱਕਿਆ ਹੈ। ਯੂਰੋਪ ਅਤੇ ਯੂਕੇ 'ਚ ਔਰਤਾਂ ਦੀ ਸੈਲਰੀ 16.9 ਪ੍ਰਤੀਸ਼ਤ ਦਾ ਅੰਤਰ ਹੈ ਅਤੇ ਭਾਰਤ 'ਚ 25 ਪ੍ਰਤੀਸ਼ਤ ਦਾ। ਭਾਰਤ 'ਚ 66 ਫੀਸਦੀ ਔਰਤਾਂ ਨੂੰ ਕੰਮ ਦੇ ਬਦਲੇ ਕੁਝ ਨਹੀਂ ਮਿਲਦਾ, ਜਦਕਿ ਇਸ ਮਾਮਲੇ 'ਚ ਮਰਦਾਂ ਦੀ ਸੰਖਿਆ ਸਿਰਫ 12 ਪ੍ਰਤੀਸ਼ਤ ਹੈ।