ਉੱਨ ਨਾਲ ਬਣਾਓ ਟ੍ਰੈਂਡੀ ਬੇਬੀ ਸੈਂਡਲ

03/27/2017 4:30:57 PM

ਜਲੰਧਰ— ਬੱਚੇ ਦਾ ਸਰੀਰ ਕਾਫੀ ਨਾਜ਼ੁਕ ਹੁੰਦਾ ਹੈ, ਇਸ ਲਈ ਡਰ ਲੱਗਦਾ ਹੈ ਕਿ ਬੱਚੇ ਨੂੰ ਕੋਈ ਖਰੋਚ ਨਾ ਆ ਜਾਵੇ। ਇਸੇ ਡਰ ਕਾਰਨ ਮਾਂ ਆਪਣੇ ਬੱਚੇ ਨੂੰ ਖੇਡਣ ਦੇ ਲਈ ਹੇਠਾਂ ਨਹੀਂ ਛੱਡਦੀ। ਜ਼ਮੀਨ ''ਤੇ ਖੇਡਦੇ ਜਾਂ ਚਲਦੇ ਸਮੇਂ ਬੱਚੇ ਗੰਦੇ ਤਾਂ ਹੁੰਦੇ ਹੀ ਹਨ। ਸਰਦੀਆਂ ''ਚ ਹੋਰ ਵੀ ਜ਼ਿਆਦਾ ਸਮੱਸਿਆ ਹੋ ਜਾਂਦੀ ਹੈ ਕਿਉਂਕਿ ਠੰਡੇ ਫਰਸ਼ ਕਾਰਨ ਬੱਚੇ ਦੇ ਪੈਰ ਠਰ ਜਾਂਦੇ ਹਨ। 1 ਜਾਂ 2 ਸਾਲ ਦੇ ਬੱਚੇ ਨੂੰ ਤਾਂ ਜੁੱਤੇ ਪਹਿਣਾਏ ਜਾਂ ਸਕਦੇ ਹਨ ਪਰ ਇਸ ਤੋਂ ਘੱਟ ਉਮਰ ਦੇ ਬੱਚੇ ਪੈਰਾਂ ''ਚ ਜੁੱਤੇ ਨਹੀਂ ਪਹਿਣ ਸਕਦੇ। ਤੁਸੀਂ ਉਸ ਲਈ ਉੱਨ ਦੇ ਬਣੇ ਸੈਂਡਲ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪ ਹੀ ਘਰ ''ਚ ਬੱਚੇ ਦੇ ਲਈ ਸੈਂਡਲ ਬਣਾ ਸਕਦੇ ਹੋ। ਆਪਣੀ ਪਸੰਦ ਦਾ ਡਿਜ਼ਾਇਨ ਕਰ ਸਕਦੇ ਹੋ। 
ਉਂਝ ਤਾਂ ਤੁਹਾਨੂੰ ਬਜ਼ਾਰ ''ਚੋਂ ਵੱਖ-ਵੱਖ ਤਰ੍ਹਾਂ ਦੇ ਸੈਂਡਲ ਮਿਲ ਜਾਂਦੇ ਹਨ। ਉੱਨ ਨਾਲ ਬਣੇ ਸੈਂਡਲ ਆਰਾਮਦਾਇਕ ਹੁੰਦੇ ਹਨ। ਇਸ ਨੂੰ ਪਾ ਕੇ ਬੱਚੇ ਅਸਾਨੀ ਨਾਲ ਪਹਿਣ ਕੇ ਘੁੰਮ ਸਕਦੇ ਹਨ। ਪੈਰ ਗੰਦੇ ਹੋਣ ਦੀ ਕੋਈ ਗੱਲ ਹੀ ਨਹੀਂ ਹੋਵੇਗੀ। ਬਜ਼ਾਰ ''ਚ ਪੈਸੇ ਖਰਚਣ ਨਾਲੋਂ ਤੁਸੀਂ ਆਪ ਘਰ ''ਚ ਹੀ ਸੈਂਡਲ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਰੋਕੇਟ ਬੇਬੀ ਸੈਂਡਲ ਵੀ ਬਣਵਾ ਸਕਦੇ ਹੋ। ਜਿਹੜੇ ਬੱਚੇ ਦੇ ਪੈਰਾਂ ''ਚ ਬਹੁਤ ਸੋਹਣੇ ਲੱਗਣਗੇ। ਤੁਸੀਂ ਚਾਹੋ ਤਾਂ ਇਸ ''ਤੇ ਸਟੋਨ ਲਗਾ ਕੇ ਕਲਾਕਾਰੀ ਕਰ ਸਕਦੇ ਹੋ। ਤਾਂ ਦੇਰ ਕਿਹੜੀ ਗੱਲ ਦੀ ਹੈ ਅੱਜ ਅਸੀਂ ਤੁਹਾਨੂੰ ਬੇਬੀ ਸੈਂਡਲ ਦੇ ਕੁੱਝ ਅਜਿਹੇ ਡਿਜ਼ਾਇਨ ਦੱਸਣ ਜਾ ਰਹੇ ਹਾਂ ਜਿੱਥੋ ਸੁਝਾਅ ਲੈ ਕੇ ਤੁਸੀਂ ਆਪਣੀ ਛੋਟੀ ਜਿਹੀ ਪਰੀ ਦੇ ਲਈ ਸੈਂਡਲ ਬਣਾ ਸਕਦੇ ਹੋ।