ਇਸ ਤਰ੍ਹਾਂ ਬਣਾਓ Kiwi Ice Pops

12/04/2017 6:25:00 PM

ਨਵੀਂ ਦਿੱਲੀ— ਬਹੁਤ ਸਾਰੇ ਲੋਕ ਸਰਦੀਆਂ 'ਚ ਵੀ ਠੰਡਾ ਖਾਣ ਦੇ ਸ਼ੌਕੀਨ ਹੁੰਦੇ ਹਨ। ਜੇ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਤਾਂ ਇਸ ਵਾਰ ਘਰ 'ਤੇ ਕੀਵੀ ਆਈਸ ਪੋਪਸ ਟ੍ਰਾਈ ਕਰ ਸਕਦੇ ਹੋ। ਇਹ ਬਣਾਉਣ 'ਚ ਬੇਹੱਦ ਆਸਾਨ ਅਤੇ ਖਾਣ 'ਚ ਹੋਰ ਵੀ ਸੁਆਦੀ ਹੋਵੇਗਾ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
(ਚੀਨੀ ਸਿਰਪ ਲਈ)
- ਪਾਣੀ 400 ਮਿਲੀਲੀਟਰ
- ਖੰਡ 220 ਗ੍ਰਾਮ
(ਕੀਵੀ ਆਈਸ ਪੋਪਸ ਲਈ)
- ਕੀਵੀ 380 ਗ੍ਰਾਮ
- ਸ਼ੂਗਰ ਸਿਰਪ 180 ਮਿਲੀਲੀਟਰ 
- ਲਾਈਮ ਜੂਸ 125 ਮਿਲੀਲੀਟਰ 
- ਪਾਣੀ 180 ਮਿਲੀਲੀਟਰ 
ਬਣਾਉਣ ਦੀ ਵਿਧੀ 
1. ਇਕ ਵੱਡੇ ਪੈਨ 'ਚ 400 ਮਿਲੀਲੀਟਰ ਪਾਣੀ ਉਬਾਲ ਲਓ ਅਤੇ 220 ਗ੍ਰਾਮ ਖੰਡ ਪਾਓ ਅਤੇ ਜਦੋਂ ਤਕ ਇਹ ਪੂਰੀ ਤਰ੍ਹਾਂ ਨਾਲ ਘੁੱਲ ਨਾ ਜਾਵੇ ਉਦੋਂ ਤਕ ਲਗਾਤਾਰ ਹਿਲਾਉਂਦੇ ਰਹੋ। 
2. ਇਸ ਤੋਂ ਬਾਅਦ ਉਬਾਲ ਲਓ।
3. ਇਕ ਬਲੈਂਡਰ 'ਚ 380 ਗ੍ਰਾਮ ਕੀਵੀ ਪਾ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। 
4. ਇਸ ਮਿਸ਼ਰਣ ਨੂੰ ਇਕ ਬਾਊਲ 'ਚ ਪਾ ਕੇ ਇਸ 'ਚ 180 ਮਿਲੀਲੀਟਰ ਚੀਨੀ ਪਾ ਕੇ 25 ਮਿਲੀਲੀਟਰ ਲਾਈਮ ਜੂਸ, 180 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
5. ਫਿਰ ਆਈਸ ਬਾਕਸ 'ਚ ਕੁਝ ਕੀਵੀ ਪਾਉਣ ਦੇ ਬਾਅਦ ਇਸ ਤਿਆਰ ਮਿਸ਼ਰਣ ਨੂੰ ਪਾ ਦਿਓ।
6. ਇਸ ਦੇ ਅੰਦਰ ਪੋਪ ਸਟਿਕ ਲਗਾਕੇ ਰਾਤ ਭਰ ਫਰਿੱਜ 'ਚ ਰੱਖ ਦਿਓ।
7. ਤੁਹਾਡੀ ਕੀਵੀ ਆਈਸ ਪੋਪਸ ਤਿਆਰ ਹੈ ਇਸ ਨੂੰ ਸਰਵ ਕਰੋ।