ਸਿਰਫ 20 ਮਿੰਟ ''ਚ ਬਣਾਓ ਤੋਰੀ ਦੀ ਸੁਆਦੀ ਚਟਨੀ

03/24/2017 1:27:51 PM

ਮੁੰਬਈ— ਗਰਮੀਆਂ ''ਚ ਚਟਨੀ ਖਾਣ ਦਾ ਵੱਖਰਾ ਹੀ ਮਜਾ ਹੁੰਦਾ ਹੈ। ਚਟਨੀ ਖਾਣ ਨਾਲ ਹਾਜਮਾ ਠੀਕ ਰਹਿੰਦਾ ਹੈ ਅਤੇ ਰੋਟੀ ਵੀ ਆਸਾਨੀ ਨਾਲ ਪੱਚ ਜਾਂਦੀ ਹੈ। ਗਰਮੀਆਂ ''ਚ ਲੋਕ ਕਈ ਤਰ੍ਹਾਂ ਦੀਆਂ ਚਟਨੀਆਂ ਬਣਾਉਂਦੇ ਹਨ। ਇਸ ਨੂੰ ਸਾਰੇ ਬੜੇ ਚਾਅ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਤੋਰੀ ਦੀ ਚਟਨੀ ਬਨਾਉਣੀ ਦੱਸਣ ਜਾ ਰਹੇ ਹਾਂ।

ਸਮੱਗਰੀ-

- ਇਕ ਤੋਰੀ

- ਦੋ ਪਿਆਜ਼ (ਟੁੱਕੜਿਆਂ ''ਚ ਕੱਟੇ ਹੋਏ)

- ਦੋ ਹਰੀ ਮਿਰਚ (ਬਾਰੀਕ ਕੱਟੀ ਹੋਈ)

- 5-6 ਕੜੀ ਪੱਤੇ

- ਇਕ ਛੋਟਾ ਚਮਚ ਜੀਰਾ

- ਇਕ ਛੋਟਾ ਚਮਚ ਰਾਈ

- ਇਕ ਵੱਡਾ ਚਮਚ ਕਾਜੂ

- 20 ਗ੍ਰਾਮ ਇਮਲੀ

- ਥੋੜ੍ਹੀ ਹਿੰਗ

- ਦੋ ਵੱਡੇ ਚਮਚ ਤੇਲ

- ਨਮਕ ਸਵਾਦ ਮੁਤਾਬਕ

ਵਿਧੀ-

1. ਸਭ ਤੋਂ ਪਹਿਲਾਂ ਤੋਰੀ ਨੂੰ ਛਿੱਲ ਕੇ ਧੋ ਲਓ ਅਤੇ ਛੋਟੇ ਟੁੱਕੜਿਆਂ ''ਚ ਕੱਟ ਲਓ।

2. ਹੋਲੀ ਗੈਸ ''ਤੇ ਇਕ ਬਰਤਨ ''ਚ ਤੇਲ ਗਰਮ ਕਰੋ।

3. ਤੇਲ ਗਰਮ ਹੋਣ ''ਤੇ ਸਾਰੀ ਸਮੱਗਰੀ ਪਾ ਕੇ ਤਲ ਲਓ।

4. ਇਸ ਨੂੰ ਮਿਕਸੀ ''ਚ ਪਾ ਕੇ ਇਸ ਦੀ ਪੇਸਟ ਬਣਾ ਲਓ।

5. ਚਟਨੀ ਤਿਆਰ ਹੈ। ਗਰਮ-ਗਰਮ ਚੋਲਾਂ ਅਤੇ ਰੋਟੀ ਨਾਲ ਇਸ ਦਾ ਮਜਾ ਲਓ।