ਇਨ੍ਹਾਂ ਤਰੀਕਿਆਂ ਨਾਲ ਘਰ 'ਚ ਹੀ ਬਣਾਓ ਕ੍ਰਿਸਮਸ ਟ੍ਰੀ

12/15/2018 1:09:39 PM

ਨਵੀਂ ਦਿੱਲੀ— ਸਾਲ ਦੇ ਅਖੀਰ 'ਚ ਆਉਣ ਵਾਲੇ ਤਿਉਹਾਰ ਕ੍ਰਿਸਮਸ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਪੂਰੀ ਦੁਨੀਆ 'ਚ ਇਹ ਫੈਸਟੀਵਲ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬੱਚੇ ਸਾਂਤਾ ਅਤੇ ਕ੍ਰਿਸਮਸ ਟ੍ਰੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੁੰਦੇ ਹਨ। ਅਜੇ ਵੀ ਇਸ ਦਿਨ ਨੂੰ ਆਉਣ 'ਚ ਕੁਝ ਸਮਾਂ ਬਾਕੀ ਹੈ ਪਰ ਲੋਕ ਹੁਣ ਤੋਂ ਹੀ ਡੈਕੋਰੇਸ਼ਨ ਦੀਆਂ ਤਿਆਰੀਆਂ ਕਰਨ 'ਚ ਲੱਗੇ ਹਨ। ਬਾਜ਼ਾਰ ਵੀ ਲਾਈਟਿੰਗ ਅਤੇ ਡੈਕੋਰੇਸ਼ਨ ਦੇ ਰੰਗ-ਬਿਰੰਗੇ ਥੀਮ ਨਾਲ ਸਜੇ ਪਏ ਹਨ। ਬੱਚਿਆਂ ਨੇ ਤਾਂ ਕ੍ਰਿਸਮਸ ਟ੍ਰੀ ਸਜਾਉਣ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਜੇਕਰ ਤੁਸੀਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਕੁਝ ਕ੍ਰਿਏਟਿਵ ਸਿਖਾਉਣਾ ਚਾਹੁੰਦੇ ਹੋ ਤਾਂ ਕ੍ਰਿਸਮਸ ਟ੍ਰੀ ਦੇ ਵੱਖ-ਵੱਖ ਥੀਮ ਤੁਹਾਡੇ ਕੰਮ ਆ ਸਕਦੇ ਹਨ।
 

ਪਲਾਸਟਿਕ ਦੇ ਚੱਮਚ ਨਾਲ ਬਣਿਆ ਕ੍ਰਿਸਮਸ ਟ੍ਰੀ 
 

ਜ਼ਰੂਰੀ ਸਾਮਾਨ 
 

ਪਲਾਸਟਿਕ ਦੇ ਚੱਮਚ 

ਕਾਰਡਬੋਰਡ (ਤ੍ਰਿਕੋਣ ਆਕਾਰ ਦਾ)

ਪੇਂਟ 

ਹਾਟ ਗਲੂ 

ਮੋਤੀ ਜਾਂ ਡੈਕੋਰੇਸ਼ਨ ਦਾ ਜ਼ਰੂਰ ਸਾਮਾਨ 
 

ਬਣਾਉਣ ਦੀ ਤਰੀਕਾ 
 

1. ਟ੍ਰੀ ਬਣਾਉਣ ਲਈ ਸਭ ਤੋਂ ਪਹਿਲਾਂ ਗੱਤੇ ਦੇ ਕਾਰਡ ਬੋਰਡ ਨੂੰ ਤ੍ਰਿਕੋਣ ਆਕਾਰ 'ਚ ਗਲੂ ਨਾਲ ਚਿਪਕਾ ਲਓ। 

2. ਇਸ ਤੋਂ ਬਾਅਦ ਪਲਾਸਟਿਕ ਦੇ ਚੱਮਚ ਨੂੰ ਅਗਲੇ ਹਿੱਸੇ ਤੋਂ ਕੱਟ ਕੇ ਇਸ ਦੀ ਸਟਿਕ ਵੱਖ ਕਰ ਲਓ।

3. ਰੰਗ ਕੀਤੇ ਹੋਏ ਚੱਮਚ ਦੇ ਵੱਖਰੇ ਹਿੱਸੇ ਨੂੰ ਤ੍ਰਿਕੋਣ ਆਕਾਰ ਦੇ ਗੱਤੇ 'ਤੇ ਹੌਟ ਗਲੂ ਦੀ ਮਦਦ ਨਾਲ ਚਿਪਕਾਉਂਦੇ ਜਾਓ। 

4. ਫਿਰ ਇਸ 'ਤੇ ਪਸੰਦੀਦਾ ਰੰਗ ਸਪ੍ਰੇ ਪੇਂਟ ਕਰ ਲਓ।

5. ਰੰਗ ਸੁੱਕ ਜਾਣ 'ਤੇ ਡੈਕੋਰੇਸ਼ਨ ਲਈ ਮੋਤੀ, ਲਾਈਟ, ਸਟਾਰ, ਛੋਟੇ-ਛੋਟੇ ਗਿਫਟ ਨਾਲ ਟ੍ਰੀ ਲਗਾਓ। ਇਸ 'ਤੇ ਤੁਸੀਂ ਲਾਈਟਿੰਗ ਵੀ ਲਗਾ ਸਕਦੇ ਹੋ।

6. ਪੌੜੀ 'ਤੇ ਵੀ ਤੁਸੀਂ ਕ੍ਰਿਸਮਸ ਟ੍ਰੀ ਬਣਾ ਸਕਦੇ ਹੋ। ਇਸ ਲਈ ਤੁਸੀਂ ਪੌੜੇ 'ਤੇ ਲਾਈਟਿੰਗ ਲਗਾ ਕੇ ਡੈਕੋਰੇਟ ਕਰੋ।

7. ਵੁੱਡ ਸਲਾਈਸ ਨੂੰ ਜੋੜ ਕੇ ਵੀ ਕ੍ਰਿਸਮਸ ਟ੍ਰੀ ਬਣਾਇਆ ਜਾ ਸਕਦਾ ਹੈ।

Neha Meniya

This news is Content Editor Neha Meniya