ਕੋਰੋਨਾ ਰਿਸਰਚ: ਸਰੀਰ ''ਚ ਵਿਟਾਮਿਨ ਡੀ ਦੀ ਕਮੀ ਨਾਲ ਹੋ ਸਕਦਾ ਮੌਤ ਦਾ ਖਤਰਾ

09/28/2020 11:17:44 AM

ਜਲੰਧਰ—ਕੋਰੋਨਾ ਵਾਇਰਸ ਤੋਂ ਬਚਣ ਲਈ ਜਿਥੇ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਧਰ ਲੋਕਾਂ ਨੂੰ ਡਾਈਟ 'ਚ ਵਿਟਾਮਿਨ ਡੀ ਲੈਣਾ ਵੀ ਜ਼ਰੂਰੀ ਮੰਨਿਆ ਜਾ ਰਿਹਾ ਹੈ। ਹਾਲ ਹੀ 'ਚ ਹੋਈ ਰਿਸਰਚ ਦੌਰਾਨ ਦੱਸਿਆ ਗਿਆ ਹੈ ਕਿ ਡਾਈਟ 'ਚ ਵਿਟਾਮਿਨ-ਡੀ ਉਚਿਤ ਮਾਤਰਾ 'ਚ ਲੈਣ ਨਾਲ ਕੋਰੋਨਾ ਇੰਫੈਕਸ਼ਨ ਨਾਲ ਮੌਤ ਦਾ ਖਤਰਾ 50 ਫੀਸਦੀ ਤੱਕ ਘੱਟ ਸਕਦਾ ਹੈ।
ਕੀ ਜ਼ਰੂਰੀ ਹੈ ਵਿਟਾਮਿਨ ਡੀ
ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਨੇ ਹਾਲ ਹੀ 'ਚ ਇਕ ਰਿਸਰਚ ਕੀਤੀ ਸੀ ਕਿ ਜਿਸ 'ਚ ਸਾਹਮਣੇ ਆਇਆ ਹੈ ਕਿ ਵਿਟਾਮਿਨ ਡੀ ਲੈਣ ਵਾਲੇ ਲੋਕਾਂ 'ਚ ਕੋਰੋਨਾ ਨਾਲ ਮੌਤ ਦਾ ਖਤਰਾ 50 ਫੀਸਦੀ ਘੱਟ ਰਹਿੰਦਾ ਹੈ। ਵਿਟਾਮਿਨ-ਡੀ ਇਮਿਊਨਿਟੀ ਬੂਸਟ ਕਰਦਾ ਹੈ ਅਤੇ ਸਰੀਰ 'ਚ ਵ੍ਹਾਈਟ ਬਲੱਡ ਸੈਲਸ ਨੂੰ ਵਧਾ ਕੇ ਸਾਈਟੋਕਾਈਨ ਸੈਲਸ ਨੂੰ ਵੱਧਣ ਤੋਂ ਰੋਕਦਾ ਹੈ। ਕੋਰੋਨਾ ਵਾਇਰਸ ਮਰੀਜ਼ ਦੇ ਸਰੀਰ 'ਚ ਸਾਈਟੋਕਾਈਨ ਸੈਲਸ ਬਣਾ ਕੇ ਫੈਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। 
ਖਤਰਨਾਕ ਰੇਸਪੇਰੇਟਰੀ ਡਿਸਟਰੇਸ ਸਿੰਡਰੋਮ ਦੇ ਕਾਰਨ ਹੀ ਕੋਰੋਨਾ ਮਰੀਜ਼ ਦੀ ਮੌਤ ਹੋ ਜਾਂਦੀ ਹੈ। 


ਵਿਟਾਮਿਨ ਡੀ ਨਾਲ ਨਹੀਂ ਹੋਵੋਗੇ ਬਿਮਾਰ
ਵਿਗਿਆਨੀਆਂ ਦਾ ਕਹਿਣਾ ਹੈ ਕਿ ਡਾਈਟ 'ਚ ਵਿਟਾਮਿਨ ਡੀ ਲੈਣ ਨਾਲ ਵਿਆਕਤੀ ਗੰਭੀਰ ਰੂਪ ਨਾਲ ਬਿਮਾਰ ਨਹੀਂ ਹੁੰਦਾ। ਇਸ ਨਾਲ ਬਿਮਾਰ ਹੋਣ ਦਾ ਖਤਰਾ ਵੀ 15 ਫੀਸਦੀ ਘੱਟ ਜਾਂਦਾ ਹੈ। ਇਹੀਂ ਨਹੀਂ, ਇਸ ਨਾਲ ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਵੀ 46 ਫੀਸਦੀ ਘੱਟ ਜਾਂਦੀ ਹੈ। ਇਸ ਦੇ ਇਲਾਵਾ ਲੀ ਸਮਿਥ, ਐਂਗਲੀਆ ਰਸਿਕਨ ਯੂਨੀਵਰਸਿਟੀ ਮੁਤਾਬਕ ਵਿਟਾਮਿਨ ਡੀ ਸਾਹ ਨਾਲ ਜੁੜੇ ਇੰਫੈਕਸ਼ਨ ਦਾ ਖਤਰਾ ਵੀ ਘੱਟ ਕਰਦਾ ਹੈ। ਉੱਧਰ ਇਸ ਨਾਲ ਮਰੀਜ਼ ਇੰਫੈਕਸ਼ਨ ਤੋਂ ਵੀ ਛੇਤੀ ਉਭਰ ਜਾਂਦੇ ਹਨ।
ਇਨ੍ਹਾਂ ਲੋਕਾਂ 'ਚ ਜ਼ਿਆਦਾ ਹੁੰਦੀ ਹੈ ਵਿਟਾਮਿਨ ਡੀ ਦੀ ਕਮੀ
ਅਮਰੀਕਾ ਕੋਰੋਨਾ ਇੰਫੈਕਸ਼ਨ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ। ਰਿਸਰਚ ਮੁਤਾਬਕ ਅਮਰੀਕਾ 'ਚ ਕਰੀਬ 42 ਫੀਸਦੀ ਲੋਕਾਂ 'ਚ ਵਿਟਾਮਿਨ ਡੀ ਦੀ ਕਮੀ ਸੀ। ਉੱਧਰ ਬਜ਼ੁਰਗਾਂ 'ਚ ਵੀ ਵਿਟਾਮਿਨ ਡੀ ਦੀ ਕਮੀ ਹੋਣ ਦੇ ਕਾਰਨ ਜਲਦ ਇਸ ਦੀ ਲਪੇਟ 'ਚ ਆ ਜਾਂਦੇ ਹਨ ਅਤੇ ਉਨ੍ਹਾਂ 'ਚ ਮੌਤ ਦੀ ਸੰਭਾਵਨਾ ਵੀ ਨੌਜਵਾਨਾਂ ਤੋਂ ਜ਼ਿਆਦਾ ਹੁੰਦੀ ਹੈ। 
ਬਹੁਤ ਜ਼ਰੂਰੀ ਹੈ ਧੁੱਪ
ਧੁੱਪ ਵਿਟਾਮਿਨ ਡੀ ਦਾ ਮੁੱਖ ਸਰੋਤ ਹੈ। ਇਸ ਦੇ ਲਈ ਸਵੇਰੇ ਸੂਰਜ ਦੀ ਕੋਸੀ ਧੁੱਪ ਘੱਟ ਤੋਂ ਘੱਟ 30-45 ਮਿੰਟ ਲਓ। ਵਿਟਾਮਿਨ ਡੀ ਦੀ ਕਮੀ ਪੂਰੀ ਕਰਨ ਦੇ ਨਾਲ ਸਵੇਰੇ ਦੀ ਕੋਸੀ ਧੁੱਪ ਬ੍ਰੇਨ, ਅੱਖਾਂ ਅਤੇ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ।  
ਵਿਟਾਮਿਨ ਡੀ ਟੈਬਲੇਟਸ

ਤੁਸੀਂ ਸਪਲੀਮੈਂਟਸ ਦੇ ਰਾਹੀਂ ਵੀ ਇਸ ਦੀ ਕਮੀ ਪੂਰੀ ਕਰ ਸਕਦੇ ਹੋ। ਪਰ ਸਪਲੀਮੈਂਟਸ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲਓ। ਇਹ ਟੈਬਲੇਟ ਹਫਤੇ 'ਚ 1 ਵਾਰ ਅਤੇ ਲਗਾਤਾਰ 2 ਮਹੀਨੇ ਤੱਕ ਲੈਣੀ ਹੁੰਦੀ ਹੈ। ਹਾਲਾਂਕਿ ਡਾਕਟਰ ਵਿਟਾਮਿਨ ਡੀ ਟੈਬਲੇਟਸ ਸਿਰਫ ਉਨ੍ਹਾਂ ਨੂੰ ਲੈਣ ਦੀ ਸਲਾਹ ਦਿੰਦੇ ਹਨ ਜਿਨ੍ਹਾਂ ਨੂੰ ਆਹਾਰ ਨਾਲ ਕੋਈ ਫਰਕ ਨਹੀਂ ਪੈਂਦਾ। 


ਵਿਟਾਮਿਨ ਡੀ ਨਾਲ ਭਰਪੂਰ ਆਹਾਰ
ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਧੁੱਪ ਨਾਲ ਹੀ ਵਿਟਾਮਿਨ ਡੀ ਲਿਆ ਜਾ ਸਕਦਾ ਹੈ ਜਦਕਿ ਤੁਸੀਂ ਆਹਾਰ ਰਾਹੀਂ ਵੀ ਇਸ ਦੀ ਕਮੀ ਪੂਰੀ ਕਰ ਸਕਦੇ ਹਨ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਦੁੱਧ, ਸੋਇਆ ਮਿਲਕ, ਗਾਜਰ, ਟੋਫੂ, ਸੰਤਰਾ, ਮਸ਼ਰੂਮ, ਦਹੀ, ਭਿੰਡੀ, ਪਾਲਕ, ਇੰਸਟੈਂਟ ਓਟਸ, ਪਨੀਰ, ਸੋਇਆਬੀਨ ਆਦਿ ਲੈ ਸਕਦੇ ਹੋ। ਉੱਧਰ ਮਾਸਾਹਾਰੀ ਲੋਕ ਸਾਲਮਨ, ਬੀਫ ਲਿਵਰ, ਆਂਡੇ ਅਤੇ ਫੋਰਟੀਫਾਈਡ ਮਿਲਸ ਨਾਲ ਵਿਟਾਮਿਨ-ਡੀ ਦੀ ਕਮੀ ਪੂਰੀ ਕਰ ਸਕਦੇ ਹਨ। 
ਵਰਣਨਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ 'ਚ ਕਰੀਬ 9.93 ਲੱਖ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਕੋਰੋਨਾ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਤਮਾਮ ਕੋਸ਼ਿਸ਼ਾਂ ਦੇ ਬਾਅਦ ਇੰਫੈਕਸ਼ਨ ਦਾ ਖਤਰਾ ਵੱਧਦਾ ਹੀ ਜਾ ਰਿਹਾ ਹੈ। ਡਬਲਿਊ.ਐੱਚ.ਓ. ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਰੋਨਾ ਵਾਇਰਸ 'ਤੇ ਕੰਟਰੋਲ ਨਾ ਕੀਤਾ ਗਿਆ ਤਾਂ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 20 ਲੱਖ ਤੋਂ ਪਾਰ ਵੀ ਜਾ ਸਕਦਾ ਹੈ।

Aarti dhillon

This news is Content Editor Aarti dhillon