ਕੋਰੋਨਾ ਆਫ਼ਤ ਦੌਰਾਨ ਆਓ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਬਣਾਈਏ ਅਤੇ ਯੋਗ ਕਰੀਏ

07/21/2020 3:13:09 PM

ਜਲੰਧਰ - ਅੱਜ ਕੱਲ੍ਹ ਸਾਰੀ ਦੁਨੀਆਂ ਕੋਰੋਨਾ ਵਾਇਰਸ, ਜਿਸ ਨੂੰ ਕੋਵਿਡ-19 ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ, ਦੇ ਫੁੱਟ ਜਾਣ ਕਾਰਨ ਚਿੰਤਾ ਵਿਚ ਹੈ। ਦੁਨੀਆ ਭਰ 'ਚ ਰਹਿ ਰਹੇ ਲੋਕ ਇਸ ਗੱਲ ਨੂੰ ਲੈ ਕੇ ਫਿਕਰਮੰਦ ਹਨ ਕਿ ਕੋਰੋਨਾ ਦੇ ਕਾਰਨ ਸਥਿਤੀ ਭਿਆਨਕ ਹੋ ਗਈ ਹੈ ਕਿ ਕਿਸੇ ਨੂੰ ਨਹੀਂ ਪਤਾ ਕਿ ਕੀ ਕਰਨਾ ਹੈ। ਅਜਿਹੀ ਸਥਿਤੀ ’ਚ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਪੁੱਛਣਾ ਜ਼ਰੂਰੀ ਹੋ ਗਿਆ ਹੈ ਕਿ ਖੁਦ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।

ਕੋਰੋਨਾ ਦੇ ਇਸ ਦੌਰ ’ਚ ਸਭ ਤੋਂ ਵੱਧ ਮਹੱਤਵਪੂਰਨ ਇਹ ਹੋ ਗਿਆ ਹੈ ਕਿ ਤੁਸੀਂ ਉਨ੍ਹਾਂ ਸਾਵਧਾਨੀ ਅਤੇ ਉਨ੍ਹਾਂ ਹਦਾਇਤਾਂ ਦੀ ਪਾਲਣਾ ਕਰੋ, ਜੋ ਸਰਕਾਰ ਦੁਆਰਾ ਜਾਰੀ ਕੀਤੀਆਂ ਜਾਂਦੀਆਂ ਹਨ। ਉਹ ਚਾਹੇ ਮੂੰਹ ਨੂੰ ਮਾਸਕ ਰਾਹੀਂ ਢੱਕਣਾ ਹੋਵੇ ਜਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ।  

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਇਹੀ ਸਮਾਂ ਹੈ ਕਿ ਜਿਸ ਦੌਰਾਨ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਗ੍ਰਹਿ ਧਰਤੀ ’ਤੇ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ, ਇਸ ਲਈ ਤਿਆਰ ਰਹੋ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵੀ ਹਨ, ਜੋ ਸਾਡੇ ਕੰਟਰੋਲ ਅਤੇ ਸਮਝ ਤੋਂ ਬਾਹਰ ਹਨ। ਹੁਣ ਸਮਾਂ ਹੈ ਆਪਣੀਆਂ ਪ੍ਰਾਰਥਨਾਵਾਂ ਅਤੇ ਆਪਣੇ ਵਿਸ਼ਵਾਸ ਨੂੰ ਮਜਬੂਤ ਕਰਨ ਦਾ। ਤੁਹਾਨੂੰ ਨਿਸ਼ਚਿਤ ਤੌਰ ’ਤੇ ਇਸ ਦਾ ਲਾਭ ਹੋਵੇਗਾ। ਇਹੀ ਸਮਾਂ ਹੈ ਕਿ ਤੁਸੀਂ ਧਰਤੀ ਤੋਂ ਦਿਲੋਂ ਮੁਆਫੀ ਮੰਗੋ।

ਇਹ ਜਾਨਲੇਵਾ ਵਾਇਰਸ (ਵਿਸ਼ਾਣੂ) ਦੇ ਫੁੱਟ ਪੈਣ ਦੇ ਪਿੱਛੇ ਕੀ ਕਾਰਨ ਹੈ? ਤੁਹਾਡੇ ਦੁਆਰਾ ਇਹ ਸਮਝਣ ਲਈ ਵੀ ਇਕ ਚੰਗਾ ਸਮਾਂ ਹੈ ਕਿ ਜਦੋਂ ਸਰੀਰ ਦੀ ਪ੍ਰਤੀ ਰੱਖਿਆ ਪ੍ਰਣਾਲੀ (ਇਮਿਊਨ ਸਿਸਟਮ) ਮਜ਼ਬੂਤ ਹੈ ਤਾਂ ਕੋਈ ਫ਼ਰਕ ਨਹੀਂ ਪੈਂਦਾ ਕਿ ਇਨਫੈਕਸ਼ਨ ਕੀ ਹੈ? ਜੀਵਾਣੂ ਅਤੇ ਵਿਸ਼ਾਣੂ ਜਨਿਤ ਤੁਹਾਡੇ ਸਰੀਰ ਨੂੰ ਕੁਝ ਵੀ ਪ੍ਰੇਸ਼ਾਨ ਨਹੀਂ ਕਰ ਸਕਦੇ। 

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

ਹੁਣ ਤੁਹਾਨੂੰ ਆਪਣੇ ਯੋਗ ਅਭਿਆਸ ਨੂੰ ਅਗਲੇ ਪੱਧਰ ਤੱਕ ਲੈ ਜਾਣਾ ਚਾਹੀਦਾ ਹੈ। ਅਸੀਂ ਤੁਹਾਨੂੰ ਕੁਝ ਯੋਗ-ਆਸਣ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਪ੍ਰਤੀਰੱਖਿਆ ਪ੍ਰਣਾਲੀ ’ਚ ਸੁਧਾਰ ਕਰਨਗੇ। ਇਹ ਹਨ- ਪੱਛਮੋਨਾਸਣ, ਹਲਾਸਣ, ਧਨੁਰਾਸਣ, ਚਕਰਾਸਣ ਅਤੇ ਅਖੀਰ ’ਚ ਪਦਮਾਸਨਪ। 

ਆਪਣੀ ਪ੍ਰਤੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਇਨ੍ਹਾਂ ਪੰਜ ਆਸਣਾਂ ਦਾ ਅਭਿਆਸ ਕਰਨਾ ਪਵੇਗਾ। ਇਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ। ਆਪਣੀ ਮਾਨਸਿਕ ਤਾਕਤ ਨੂੰ ਮਜਬੂਤ ਕਰਨ ਦਾ ਤੁਹਾਡੇ ਕੋਲ ਇਹ ਸਹੀ ਮੌਕਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕੋਰੋਨਾ ਵਾਇਰਸ ਦੇ ਕਰਕੇ ਕਿਸ ਤਰ੍ਹਾਂ ਸਾਰੀ ਦੁਨੀਆਂ ਹਿੱਲੀ ਪਈ ਹੈ ਅਤੇ ਇਸ ਵਾਇਰਸ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਡਰ ਦਾ ਮਾਹੌਲ ਹੈ। ਅਜਿਹੇ ਸਮੇਂ ਤੁਹਾਡੀ ਕੀ ਸਥਿਤੀ ਹੈ ਕਿ ਤੁਸੀਂ ਡਰੇ ਹੋਏ ਹੋ? ਜਦੋਂ ਇਸ ਧਰਤੀ ’ਤੇ ਹਰ ਚੀਜ਼ ਤੁਹਾਨੂੰ ਡਰਾਉਂਦੀ ਹੋਵੇ ਫਿਰ ਇਸ ਨੂੰ ਆਪਣੀ ਨਿੱਜੀ ਹਾਰ ਮਨੋ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਪ੍ਰਾਣਾਯਾਮ ਅਤੇ ਧਿਆਨ ਦੇ ਅਭਿਆਸ ਰਾਹੀਂ ਤੁਸੀਂ ਆਪਣੀ ਮਾਨਸਿਕ ਅਤੇ ਅਧਿਆਤਮਕ ਤਾਕਤ ਵਧਾ ਸਕਦੇ ਹੋ। 

ਪ੍ਰਾਣਾਯਾਮ ਦੀਆਂ ਤਕਨੀਕਾਂ ਹਨ- ਅਨੁਲੋਮ-ਵਿਲੋਮ, ਕਪਾਲਭਾਤੀ, ਖਾਂਡਪ੍ਰਣਾਯਾਮ, ਬ੍ਰਾਹਮਰੀ ਪ੍ਰਾਣਾਯਾਮ। ਸਾਹ ਲੈਣ ਵਾਲੀਆਂ ਇਨ੍ਹਾਂ ਸਾਰੀਆਂ ਤਕਨੀਕਾਂ ਦਾ ਅਭਿਆਸ ਕਰੋ। ਬ੍ਰਹਿਮੰਡ ਧਿਆਨ (ਯੂਨੀਵ ਰਸਮੈਡੀਟੇਸ਼ਨ) ਪ੍ਰਕਿਰਿਆ ਦਾ ਅਭਿਆਸ ਕਰੋ। ਸੰਪੂਰਨ ਬ੍ਰਹਿਮੰਡ ਨੂੰ ਆਪਣੇ ਜਨ ਚੱਕਰ ’ਤੇ ਲਿਆਓ। ਸੁਖਾਸਨ ’ਚ ਬੈਠੋ ਅਤੇ ਬ੍ਰਹਿਮੰਡ ’ਚ ਆਪਣੇ ਆਲੇ-ਦੁਆਲੇ ਹੋ ਰਹੀਆਂ ਸਾਰੀਆਂ ਘਟਨਾਵਾਂ ’ਤੇ ਧਿਆਨ ਦੇਵੋ। ਇਸ ਪ੍ਰਕਿਰਿਆ ਤੋਂ ਮਿਲਿਆ ਅਨੁਭਵ ਯਕੀਨੀ ਤੌਰ 'ਤੇ ਤੁਹਾਡੀ ਮਾਨਸਿਕ ਧਿਆਨ ਆਤਮਿਕ ਅਤੇ ਅਧਿਆਤਮਕ ਤਾਕਤ ਨੂੰ ਵਧਾਏਗਾ ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

rajwinder kaur

This news is Content Editor rajwinder kaur