Cooking Tips: ਗਰਮੀਆਂ ਦੇ ਮੌਸਮ 'ਚ ਬੱਚਿਆਂ ਨੂੰ ਪਸੰਦ ਅਾਵੇਗਾ ਮੈਂਗੋ ਸ਼ੇਕ

05/07/2021 3:59:32 PM

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਹਰ ਕੋਈ ਠੰਡੀਆਂ-ਠੰਡੀਆਂ ਚੀਜ਼ਾਂ ਖਾਣੀਆਂ ਅਤੇ ਪੀਣੀਆਂ ਪਸੰਦ ਕਰਦਾ ਹੈ। ਖ਼ਾਸ ਕਰਕੇ ਬੱਚੇ ਆਈਸ ਕ੍ਰੀਮ ਖਾਣੀ ਪਸੰਦ ਕਰਦੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਮੈਂਗੋ ਸ਼ੇਕ ਵੀ ਪੀਣ 'ਚ ਸੁਆਦ ਲੱਗੇਗਾ ਅਤੇ ਇਸ ਨੂੰ ਉਹ ਬੇਹੱਦ ਖੁਸ਼ ਹੋ ਕੇ ਖਾਣਗੇ। ਮੈਂਗੋ ਸ਼ੇਕ ਇਕ ਆਮ ਜਿਹੀ ਸਮਰ ਡਰਿੰਕ ਹੈ, ਜੋ ਭਾਰਤ 'ਚ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਮੈਂਗੋ ਸ਼ੇਕ ਸਾਡੇ ਸਰੀਰ ਅਤੇ ਦਿਮਾਗ ਦੋਵਾਂ ਲਈ ਚੰਗਾ ਅਤੇ ਲਾਹੇਵੰਦ ਹੈ। ਅੱਜ ਅਸੀਂ ਤੁਹਾਨੂੰ ਮੈਂਗੇ ਸ਼ੇਕ ਰੈਸਿਪੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਸਮੱਗਰੀ
ਅੰਬ-3 (ਕੱਟੇ ਹੋਏ)
ਗਾਂ ਦਾ ਦੁੱਧ- 2 ਮਿਲੀਲੀਟਰ
ਖੰਡ ਸੁਆਦ ਅਨੁਸਾਰ

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਅੰਬ ਲਓ ਅਤੇ ਇਸ ਦਾ ਛਿਲਕਾ ਉਤਾਰ ਕੇ ਇਸ ਦਾ ਗੂਦਾ ਕੱਢ ਲਓ।
2. ਫਿਰ ਇਸ ਨੂੰ ਮਿਕਸਰ 'ਚ ਪਾਓ ਅਤੇ ਇਸ ਵਿਚ ਦੁੱਧ ਪਾ ਕੇ ਮਿਕਸਰ ਵਿਚ ਪੀਸ ਲਓ।
3. ਫਿਰ ਇਸ ਵਿਚ ਥੋੜ੍ਹੀ ਜਿਹੀ ਸ਼ੱਕਰ ਮਿਲਾਓ ਅਤੇ ਫਿਰ ਇਕ ਵਾਰ ਮਿਕਸਰ ਵਿਚ ਪੀਸ ਲਓ।
4. ਮੈਂਗੋ ਮਿਲਕ ਸ਼ੇਕ ਤਿਆਰ ਇਸ ਨੂੰ ਫਰਿੱਜ ਵਿਚ ਰੱਖ ਕੇ ਠੰਡਾ ਕਰਕੇ ਪੀਓ ਆਪਣੇ ਬੱਚਿਆਂ ਨੂੰ ਪਿਲਾਓ ਅਤੇ ਆਪ ਵੀ ਪੀਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon