Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਰੁਮਾਲੀ ਰੋਟੀ

04/06/2021 10:14:54 AM

ਨਵੀਂ ਦਿੱਲੀ- ਪੰਜਾਬੀ ਭੋਜਨ 'ਚ ਸਬਜ਼ੀ ਦੇ ਨਾਲ ਰੋਟੀ ਖਾਣੀ ਪਸੰਦ ਕੀਤਾ ਜਾਂਦਾ ਹੈ। ਤੰਦੂਰੀ ਰੋਟੀ, ਪਰਾਂਠਾ, ਨਾਨ ਜਾਂ ਰੁਮਾਲੀ ਰੋਟੀ ਸਾਰੇ ਹੀ ਬਹੁਤ ਸ਼ੌਕ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਰੁਮਾਲੀ ਰੋਟੀ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸਮੱਗਰੀ
ਕਣਕ ਦਾ ਆਟਾ- 150 ਗ੍ਰਾਮ
ਮੈਦਾ- 250 ਗ੍ਰਾਮ
ਬੇਕਿੰਗ ਸੋਡਾ- 1/8 ਚਮਚਾ
ਲੂਣ- 1 ਚਮਚਾ
ਪਾਣੀ- 200 ਮਿ. ਲੀ.
ਤੇਲ- 2 ਚਮਚਾ

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਭਾਂਡੇ 'ਚ ਆਟਾ, ਮੈਦਾ, ਬੇਕਿੰਗ ਸੋਡਾ ਪਾ ਕੇ ਮਿਕਸ ਕਰ ਲਓ।
ਇਸ ਨੂੰ ਪਾਣੀ ਨਾਲ ਗੁੰਨ ਲਓ।
ਇਸ ਆਟੇ ਨੂੰ ਹੁਣ 20 ਮਿੰਟਾਂ ਲਈ ਢੱਕ ਕੇ ਰੱਖ ਦਿਓ।
ਇਸ ਤੋਂ ਬਾਅਦ ਇਸ ਆਟੇ ਨੂੰ ਦੁਬਾਰਾ 2 ਚਮਚੇ ਤੇਲ ਪਾ ਕੇ ਗੁੰਨ ਲਓ।
ਹੁਣ ਇਸ ਦੀਆਂ ਦਰਮਿਆਰੇ ਆਕਾਰ ਦੇ ਪੇੜੇ ਬਣਾ ਲਓ।
ਫਿਰ ਥੋੜ੍ਹਾ ਜਿਹਾ ਸੁੱਕਾ ਮੈਦਾ ਛਿੜਕਾ ਕੇ ਬੇਲਨ ਦੇ ਨਾਲ ਰੋਟੀ ਨੂੰ ਬੇਲ ਲਓ।
ਹੁਣ ਇਸ ਰੋਟੀ ਨੂੰ ਬੇਲਨ ਦੀ ਮਦਦ ਨਾਲ ਗਰਮ ਤਵੇ 'ਤੇ ਪਾਓ ਅਤੇ ਥੋੜ੍ਹੀ ਦੇਰ ਬਾਅਦ ਪਲਟਾ ਦਿਓ।
ਜਦੋਂ ਰੋਟੀ ਪੱਕ ਜਾਵੇ ਤਾਂ ਇਸ ਨੂੰ ਸਬਜ਼ੀ ਨਾਲ ਗਰਮ-ਗਰਮ ਸਬਜ਼ੀ ਨਾਲ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon