Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਮਲਾਈ ਕੋਫਤੇ

06/20/2021 2:22:41 PM

ਨਵੀਂ ਦਿੱਲੀ- ਕੋਫਤੇ ਖਾਣਾ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਹ ਖਾਣ 'ਚ ਬਹੁਤ ਹੀ ਸੁਆਦੀ ਹੁੰਦੇ ਹਨ। ਇਸ ਨੂੰ ਬੱਚੇ ਅਤੇ ਵੱਡੇ ਦੋਨੋਂ ਹੀ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਨੂੰ ਅਲੱਗ-ਅਲੱਗ ਤਰੀਕੇ ਨਾਲ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਘਰ 'ਚ ਮਲਾਈ ਕੋਫਤਾ ਬਣਾਉਣ ਦਾ ਆਸਾਨ ਤਰੀਕਾ।
ਸਮੱਗਰੀ
- 6 ਆਲੂ (ਉਬਲੇ ਹੋਏ)
- 2-3 ਚਮਚੇ ਮੈਦਾ
- ਮਿਓਨੀਜ਼ ਡੇਢ ਕੱਪ 
- 2-3 ਚਮਚੇ ਹਰਾ ਧਨੀਆ (ਬਾਰੀਕ ਕੱਟਿਆ ਹੋਇਆ)
- 2 ਹਰੀਆਂ ਮਿਰਚਾਂ (ਬਾਰੀਕ ਕੱਟਿਆ ਹੋਇਆ)
- ਅੱਧਾ ਛੋਟਾ ਚਮਚਾ ਲਾਲ ਮਿਰਚ ਪਾਊਡਰ
- ਅੱਧਾ ਛੋਟਾ ਚਮਚਾ ਅਦਰਕ ਪੇਸਟ
- 1 ਚਮਚਾ ਧਨੀਆ ਪਾਊਡਰ 
- ਅੱਧਾ ਛੋਟਾ ਚਮਚਾ ਅੰਬਚੂਰ ਪਾਊਡਰ 
- ਲੂਣ ਸੁਆਦ ਅਨੁਸਾਰ
- 3 ਬਰੈੱਡ ਸਲਾਈਸ 
- ਤੇਲ ਤਲਣ ਲਈ
ਗ੍ਰੇਵੀ ਲਈ ਸਮੱਗਰੀ
- 4 ਟਮਾਟਰ 
- 2 ਹਰੀਆਂ ਮਿਰਚਾਂ 
- ਅੱਧਾ ਕੱਪ ਕਰੀਮ
- 2-3 ਵੱਡੇ ਚਮਚੇ ਤੇਲ
- 1 ਚੁਟਕੀ ਹਿੰਗ 
- ਅੱਧਾ ਛੋਟਾ ਚਮਚਾ ਹਲਦੀ ਪਾਊਡਰ 
- 1 ਛੋਟਾ ਚਮਚਾ ਹਲਦੀ ਪਾਊਡਰ 
- 1 ਛੋਟਾ ਚਮਚਾ ਧਨੀਆ ਪਾਊਡਰ 
- ਅੱਧਾ ਛੋਟਾ ਚਮਚਾ ਲਾਲ ਮਿਰਚ ਪਾਊਡਰ 
- 1 ਚਮਚਾ ਕਸੂਰੀ ਮੇਥੀ
- 1 ਛੋਟਾ ਚਮਚਾ ਲੂਣ 
- ਅੱਧਾ ਛੋਟਾ ਚਮਚਾ ਗਰਮ ਮਸਾਲਾ
ਵਿਧੀ
ਸਭ ਤੋਂ ਪਹਿਲਾਂ ਉਬਲੇ ਹੋਏ ਆਲੂ ਛਿਲ ਕੇ ਕੱਦੂਕਸ ਕਰ ਲਓ। ਇਨ੍ਹਾਂ 'ਚ ਲੂਣ, ਅਦਰਕ ਦਾ ਪੇਸਟ, ਬਰੀਕ ਕੱਟੀ ਹਰੀ ਮਿਰਚ, ਧਨੀਆ ਪਾਊਡਰ ਲਾਲ ਮਿਰਚ ਪਾਊਡਰ, ਅੰਬਚੂਰ ਪਾਊਡਰ ਅਤੇ ਬਾਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਕੇ ਮਿਕਸ ਕਰ ਲਓ। ਹੁਣ ਮੈਦੇ 'ਚ ਥੋੜ੍ਹਾ ਪਾਣੀ ਪਾ ਕੇ ਪਤਲਾ ਘੋਲ ਤਿਆਰ ਕਰੋ। ਆਲੂ ਦਾ ਥੋੜ੍ਹਾ ਮਿਸ਼ਰਨ ਲੈ ਕੇ ਗੋਲ ਕਰੋ ਅਤੇ ਵਿਚਕਾਰ ਉਂਗਲੀ ਦੀ ਮਦਦ ਨਾਲ ਗੋਲ ਕਰਕੇ ਇਸ 'ਚ ਥੋੜ੍ਹੀ ਜਿਹੀ ਮਿਓਨੀਜ਼ ਭਰ ਦਿਓ ਅਤੇ ਆਲੂ ਦਾ ਥੋੜ੍ਹਾ ਹੋਰ ਮਿਸ਼ਰਨ ਲੈ ਕੇ ਉਸ ਨੂੰ ਗੋਲ 
ਕਰਕੇ ਬੰਦ ਕਰ ਦਿਓ। ਹੁਣ ਇਨ੍ਹਾਂ ਨੂੰ ਹਲਕੇ ਹੱਥਾਂ ਨਾਲ ਦਬਾਅ ਕੇ ਗੋਲ ਆਕਾਰ ਦਿਓ ਅਤੇ ਮੈਦੇ ਦੇ ਘੋਲ 'ਚ ਡੁਬੋ ਕੇ ਕੱਢੋ। ਹੁਣ ਬਰੈੱਡ ਦੇ ਚੂਰੇ 'ਚ ਚੰਗੀ ਤਰ੍ਹਾਂ ਲਪੇਟ ਕੇ ਸਾਰੇ ਕੋਫਤੇ ਬਣਾ ਕੇ ਕੜਾਹੀ 'ਚ ਤੇਲ ਗਰਮ ਕਰਕੇ ਉਸ ਨੂੰ ਭੂਰਾ ਹੋਣਾ ਤਕ ਫਰਾਈ ਕਰ ਲਓ।
- ਗ੍ਰੇਵੀ ਬਣਾਉਣ ਲਈ
ਟਮਾਟਰ ਅਤੇ ਹਰੀ ਮਿਰਚ ਦਾ ਪੇਸਟ ਬਣਾ ਲਓ। ਹੁਣ ਕੜਾਹੀ 'ਚ 2 ਵੱਡੇ ਚਮਚੇ ਤੇਲ ਗਰਮ ਕਰਕੇ ਜੀਰਾ ਪਾ ਦਿਓ। ਹਿੰਗ, ਹਲਦੀ-ਧਨੀਆ ਪਾਊਡਰ ਅਤੇ ਅਦਰਕ ਦਾ ਪੇਸਟ ਪਾ ਕੇ ਥੋੜ੍ਹਾ ਜਿਹਾ ਭੁੰਨ ਲਓ। ਇਸ 'ਚ ਟਮਾਟਰ, ਹਰੀ ਮਿਰਚ ਦਾ ਪੇਸਟ ਅਤੇ ਲਾਲ ਮਿਰਚ ਪਾਊਡਰ ਪਾ ਕੇ ਹਲਕੇ ਸੇਕ 'ਤੇ ਉਦੋਂ ਤੱਕ ਭੁੰਨੋਂ, ਜਦੋਂ ਤਕ ਤੇਲ ਤੈਰਨ ਨਾ ਲੱਗੇ। ਹੁਣ ਮਸਾਲੇ 'ਚ ਕਸੂਰੀ ਮੇਥੀ ਅਤੇ ਕਰੀਮ ਪਾ ਕੇ ਉਬਾਲ ਆਉਣ ਤਕ ਭੁੰਨ ਲਓ। ਇਸ 'ਚ ਇਕ ਕੱਪ ਪਾਣੀ ਪਾ ਕੇ ਅਤੋ ਥੋੜ੍ਹਾ ਧਨੀਆ ਪਾ ਕੇ 4-5 ਮਿੰਟ ਹੋਰ ਪਕਾਓ। ਹੁਣ ਕੋਫਤਿਆਂ ਨੂੰ ਕਿਸੇ ਭਾਂਡੇ 'ਚ ਪਾ ਕੇ ਉੱਪਰੋਂ ਗ੍ਰੇਵੀ ਪਾ ਦਿਓ। ਹਰਾ ਧਨੀਆ ਪਾ ਕੇ ਗਾਰਨਿਸ਼ ਕਰੋ ਅਤੇ ਗਰਮਾ-ਗਰਮ ਰੋਟੀ ਨਾਲ ਖਾਓ।  

Aarti dhillon

This news is Content Editor Aarti dhillon