Cooking Tips: ਬਾਜ਼ਾਰ ਤੋਂ ਨਹੀਂ ਸਗੋਂ ਘਰ ''ਚ ਇੰਝ ਬਣਾਓ ਸੁਆਦਿਸ਼ਟ ਗਾਜਰਾਂ ਦਾ ਆਚਾਰ

01/27/2022 10:42:58 AM

ਨਵੀਂ ਦਿੱਲੀ- ਆਚਾਰ ਹਰ ਤਰ੍ਹਾਂ ਦੇ ਭੋਜਨ ਦਾ ਸੁਆਦ ਵਧਾ ਦਿੰਦਾ ਹੈ। ਗਾਜਰ ਦਾ ਆਚਾਰ ਖਾਣ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਇਹ ਆਚਾਰ ਸੁਆਦ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦਾ ਹੈ। ਇਸ ਨੂੰ ਅਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ :-
1. 1 ਕਿਲੋ ਗਾਜਰਾਂ
2. ਅੱਧਾ ਕੱਪ ਰਾਈ
3. 3 ਨਿੰਬੂਆਂ ਦਾ ਰਸ
4. 4 ਚਮਚੇ ਲੂਣ
5. 1 ਕੱਪ ਤੇਲ
6. 1/2 ਚਮਚਾ ਹਲਦੀ ਪਾਊਡਰ
7. 1 ਚਮਚਾ ਹਿੰਗ ਪਾਊਡਰ
ਵਿਧੀ :-
ਗਾਜਰਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਗਾਜਰਾਂ ਨੂੰ ਪਤਲੇ ਅਤੇ ਲੰਬੇ ਆਕਾਰ 'ਚ ਕੱਟ ਕੇ ਅੱਧੇ ਘੰਟੇ ਤਕ ਧੁੱਪ 'ਚ ਸੁਕਾਓ। ਇੱਕ ਕੌਲੀ 'ਚ ਰਾਈ, ਹਿੰਗ, ਨਿੰਬੂ ਰਸ, ਲਾਲ ਮਿਰਚ ਪਾਊਡਰ, ਲੂਣ ਅਤੇ ਹਲਦੀ ਪਾਊਡਰ ਮਿਲਾ ਕੇ ਘੋਲ ਤਿਆਰ ਕਰ ਲਓ। ਇਸ ਘੋਲ 'ਚ ਗਾਜਰ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇੱਕ ਕੜਾਹੀ 'ਚ ਤੇਲ ਗਰਮ ਕਰਕੇ ਗੈਸ ਤੋਂ ਉਤਾਰ ਲਓ, ਫਿਰ ਉਸ ਨੂੰ ਠੰਡਾ ਕਰਕੇ ਅਚਾਰ 'ਚ ਮਿਲਾ ਲਓ। ਚੰਗੀ ਤਰ੍ਹਾਂ ਮਿਲਾ ਕੇ ਅਚਾਰ ਨੂੰ ਕੱਚ ਦੇ ਬਰਤਨ 'ਚ ਪਾ ਲਓ। ਇੱਕ ਘੰਟੇ ਦੇ ਬਾਅਦ ਤੁਸੀਂ ਅਚਾਰ ਖਾ ਸਕਦੇ ਹੋ।

Aarti dhillon

This news is Content Editor Aarti dhillon