Cooking Tips: ਘਰ ਦੀ ਰਸੋਈ ''ਚ ਬੱਚਿਆਂ ਨੰ ਬਣਾ ਕੇ ਖਵਾਓ ਕ੍ਰੀਮੀ ਪਾਸਤਾ

04/16/2021 10:25:13 AM

ਨਵੀਂ ਦਿੱਲੀ-ਆਮ ਤੋਰ 'ਤੇ ਬੱਚੇ ਪਾਸਤਾ ਖਾਣਾ ਬਹੁਤ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਪਾਸਤਾ ਅਤੇ ਸਲਾਦ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਦੋਵਾਂ ਨੂੰ ਮਿਲਾ ਕੇ ਇਕ ਵਧੀਆ ਡਿਸ਼ ਬਣਾਉਣ ਜਾ ਰਹੇ ਹਾਂ। ਜਿਸਦਾ ਨਾਮ ਹੈ ਕਰੀਮੀ ਪਾਸਤਾ ਸਲਾਦ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ। 

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਸਮੱਗਰੀ
ਕ੍ਰੀਮ- ਅੱਧਾ ਕੱਪ
ਲੂਣ- 1 ਛੋਟਾ ਚਮਚ
ਲਸਣ ਦਾ ਪਾਊਡਰ- ਅੱਧਾ ਚਮਚ
ਸਰ੍ਹੋਂ ਦਾ ਪਾਊਡਰ- 1 ਛੋਟਾ ਚਮਚ
ਗੰਢੇ- ਅੱਧਾ ਕੱਪ ਬਾਰੀਕ ਕੱਟਿਆ ਹੋਇਆ
ਆਨੀਅਨ ਪਾਊਡਰ- ਅੱਧਾ ਚਮਚ
ਹਰੀ ਸ਼ਿਮਲਾ ਮਿਰਚ- 3 ਛੋਟੇ ਚਮਚ ਕੱਟੀ ਹੋਈ
ਲਾਲ ਸ਼ਿਮਲਾ ਮਿਰਚ- 3 ਛੋਟੇ ਚਮਚ ਕੱਟੀ ਹੋਈ
ਪੀਲੀ ਸ਼ਿਮਲਾ ਮਿਰਚ- 2 ਛੋਟੇ ਚਮਚ ਕੱਟੀ ਹੋਈ
ਕਾਲੀ ਮਿਰਚ ਪਾਊਡਰ- ਇਕ ਚੌਥਾਈ ਚਮਚ
ਸਫੈਦ ਮਿਰਚ ਪਾਊਡਰ- ਇਕ ਚੌਥਾਈ ਚਮਚ
ਪਾਸਤਾ- 2 ਕੱਪ ਉੱਬਲਿਆ ਹੋਇਆ
ਗਾਜਰ- ਅੱਧਾ ਕੱਪ ਬਾਰੀਕ ਕੱਟੀ
ਮਾਇਨੀਜ- ਡੇਢ ਕੱਪ
ਲੂਣ ਸੁਆਦ ਅਨੁਸਾਰ

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਬਣਾਉਣ ਦੀ ਵਿਧੀ
1. ਇਕ ਬਰਤਨ 'ਚ ਚੁਟਕੀਭਰ ਇਕ ਛੋਟਾ ਚਮਚ ਲੂਣ, ਪਾਸਤਾ ਅਤੇ ਜ਼ਰੂਰਤ ਅਨੁਸਰਾ ਪਾਣੀ ਪਾ ਕੇ ਘੱਟ ਗੈਸ 'ਤੇ ਉਬਾਲਣ ਦੇ ਲਈ ਰੱਖ ਦਿਓ। 
2. 8-10 ਮਿੰਟਾਂ ਬਾਅਦ ਪਾਸਤਾ ਪਾਣੀ 'ਚੋ ਕੱਢ ਕੇ ਠੰਡਾ ਹੋਣ ਲਈ ਰੱਖ ਦਿਓ। 
3. ਹੁਣ ਬਰਤਨ ਜਾ ਕਿਸੇ ਬਾਊਲ 'ਚ ਸਰ੍ਹੋਂ ਦਾ ਪਾਊਡਰ, ਲਸਣ ਪਾਊਡਰ, ਆਨੀਅਨ ਪਾਊਡਰ, ਸਫੈਦ ਮਿਰਚ ਪਾਊਡਰ, ਕਾਲੀ ਮਿਰਚ ਪਾਊਡਰ ਅਤੇ ਲੂਣ ਪਾ ਕੇ ਮਿਲਾ ਲਓ। ਹੁਣ ਪਾਸਤੇ ਦਾ ਮਸਾਲਾ ਤਿਆਰ ਹੈ। 
4. ਇਕ ਦੂਜਾ ਬਰਤਨ ਲਓ ਅਤੇ ਇਸ 'ਚ ਕਰੀਮ ਅਤੇ ਮਾਇਨੀਜ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ 'ਚ ਉਬਲਿਆਂ ਹੋਇਆ ਪਾਸਤਾ ਪਾ ਦਿਓ। 
5. ਇਸ ਤੋਂ ਬਾਅਦ ਇਸ 'ਚ ਪਾਸਤੇ ਦਾ ਮਸਾਲਾ ਪਾ ਦਿਓ। 
6. ਤਿੰਨਾਂ ਤਰ੍ਹਾਂ ਦੀ ਸ਼ਿਮਲਾ ਮਿਰਚ ਪਾ ਕੇ ਸਜਾ ਕੇ ਸਰਵ ਕਰੋ।  

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon