Cooking Tips: ਬੱਚਿਆਂ ਨੂੰ ਬਣਾ ਕੇ ਖਵਾਓ ਮਿਕਸ ਸਬਜ਼ੀਆਂ ਦਾ ਪਰਾਂਠਾ

06/12/2021 2:38:54 PM

ਨਵੀਂ ਦਿੱਲੀ— ਤੁਸੀਂ ਕਾਫ਼ੀ ਤਰ੍ਹਾਂ ਦੇ ਪਰਾਂਠੇ ਬਣਾ ਕੇ ਖਾਧੇ ਹੋਣਗੇ। ਜਿਵੇਂ ਆਲੂ, ਗੋਭੀ, ਮੇਥੀ,ਮਟਰ ਆਦਿ। ਅੱਜ ਅਸੀਂ ਤੁਹਾਨੂੰ ਮਿਕਸ ਵੈੱਜ ਪਰਾਂਠਾ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
1 ਚਮਚਾ ਤੇਲ
- 25 ਗ੍ਰਾਮ ਗੰਢੇ
- 40 ਗ੍ਰਾਮ ਗੋਭੀ
- 30 ਗ੍ਰਾਮ ਗਾਜਰ
- 30 ਹਰੀ ਫਲੀਆਂ
- 35 ਗ੍ਰਾਮ ਹਰੇ ਮਟਰ
- 1 1/2 ਚਮਚਾ ਗਰਮ ਮਸਾਲਾ
- 1/2 ਚਮਚਾ ਅੰਬਚੂਰ ਪਾਊਡਰ
- 1/4 ਚਮਚਾ ਹਲਦੀ
- 1/2 ਚਮਚਾ ਲੂਣ
- 2 ਚਮਚੇ ਹਰੀ ਮਿਰਚਾਂ
- 2 ਚਮਚੇ ਧਨੀਆ
- 170 ਗ੍ਰਾਮ ਉਬਲੇ ਆਲੂ
- 190 ਗ੍ਰਾਮ ਆਟਾ
ਬਣਾਉਣ ਦੀ ਸਮੱਗਰੀ
ਸਭ ਤੋਂ ਪਹਿਲਾਂ ਇਕ ਪੈਨ ਲਓ। ਫਿਰ ਉਸ ਵਿਚ ਇਕ ਚਮਚਾ ਤੇਲ ਪਾ ਕੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਪਿਆਜ਼ ਪਾ ਕੇ ਭੁੰਨ ਲਓ।
ਫਿਰ ਇਸ ਵਿਚ ਕਦੂਕਸ ਕੀਤੀ ਹੋਈ ਗੋਭੀ,ਬਾਰੀਕ ਕੱਟੀ ਹੋਈ ਗਾਜਰ ,ਹਰੀ ਫਲੀਆਂ ਅਤੇ ਮਟਰ ਪਾ ਦਿਓ।
ਫਿਰ ਇਸ ਵਿਚ ਗਰਮ ਮਸਾਲਾ, ਅੰਬਚੂਰ ਪਾਊਡਰ ,ਹਲਦੀ ਅਤੇ ਲੂਣ ਪਾਓ ਅਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ।
ਫਿਰ ਇਸ ਵਿਚ ਧਨੀਆ ਪਾਓ। ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਓ।
ਇਸ ਨੂੰ ਗੈਸ ਤੋਂ ਉਤਾਰ ਲਓ ਅਤੇ ਇਸ ਵਿਚ ਉਬਲੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਨਾਲ ਮੈਸ਼ ਕਰ ਦਿਓ।
ਫਿਰ ਆਟਾ ਲਓ ਅਤੇ ਉਸ ਵਿਚ ਇਕ ਚਮਚਾ ਲੂਣ ਅਤੇ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਗੁੰਨ ਲਓ। 15-20 ਮਿੰਟ ਲਈ ਰੱਖ ਦਿਓ।
ਫਿਰ ਆਟੇ ਦਾ ਛੋਟਾ ਜਿਹਾ ਪੇੜਾ ਕਰ ਲਓ ਅਤੇ ਇਸ ਨੂੰ ਵੇਲ ਲਓ।
ਵੇਲਣ ਤੋਂ ਬਾਅਦ ਇਸ ਵਿਚ ਤਿਆਰ ਕੀਤਾ ਮਿਸ਼ਰਣ ਭਰ ਕੇ ਫਿਰ ਇਸ ਨੂੰ ਇਕ ਵਾਰ ਦੁਬਾਰਾ ਵੇਲ ਕੇ ਤਵੇ 'ਤੇ ਰੱਖੋ ਅਤੇ ਚੰਗੀ ਤਰ੍ਹਾਂ ਨਾਲ ਘਿਓ ਲਾ ਕੇ ਦੋਵਾਂ ਪਾਸਿਆਂ ਤੋਂ ਸੇਕ ਲਓ।
ਮਿਕਸ ਵੈੱਜ ਪਰਾਂਠਾ ਬਣ ਕੇ ਤਿਆਰ ਹੈ ਇਸ ਨੂੰ ਆਪ ਵੀ ਖਾਓ ਬੱਚਿਆਂ ਨੂੰ ਵੀ ਖਵਾਓ ਕਰੋ।

Aarti dhillon

This news is Content Editor Aarti dhillon