Cooking Tips: ਸਿਹਤ ਲਈ ਲਾਹੇਵੰਦ ਹੈ ਪਪੀਤੇ ਦਾ ਸੂਪ, ਜਾਣੋ ਬਣਾਉਣ ਦੀ ਵਿਧੀ

03/04/2021 10:10:41 AM

ਨਵੀਂ ਦਿੱਲੀ: ਸਰਦੀਆਂ ’ਚ ਹਰੀਆਂ ਸਬਜ਼ੀਆਂ ਜ਼ਿਆਦਾ ਹੋਣ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀ ਭਰਮਾਰ ਰਹਿੰਦੀ ਹੈ। ਲੋਕ ਖ਼ਾਸ ਤੌਰ ’ਤੇ ਗਰਮਾ-ਗਰਮ ਸੂਪ ਪੀਣ ਦਾ ਮਜ਼ਾ ਲੈਂਦੇ ਹਨ। ਅਜਿਹੇ ’ਚ ਜੇਕਰ ਤੁਸੀਂ ਜਾਂਦੀਆਂ ਹੋਈਆਂ ਸਰਦੀਆਂ ’ਚ ਕੁਝ ਹੈਲਦੀ ਖਾਣਾ ਚਾਹੁੰਦੇ ਹੋ ਤਾਂ ਇਸ ਲਈ ਪਪੀਤੇ ਦਾ ਸੂਪ ਟਰਾਈ ਕਰ ਸਕਦੇ ਹੋ। ਇਹ ਤੁਹਾਡੇ ਸੁਆਦ ਦੇ ਨਾਲ ਸਿਹਤ ਨੂੰ ਬਰਕਰਾਰ ਰੱਖਣ ’ਚ ਮਦਦ ਕਰੇਗਾ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ ਬਾਰੇ....

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਸਮੱਗਰੀ
ਕੱਚਾ ਪਪੀਤਾ-2 ਕੱਪ (ਕੱਟਿਆ ਹੋਇਆ)
ਮੱਖਣ-1 ਛੋਟਾ ਚਮਚਾ
ਮਿਕਸ ਸਬਜ਼ੀਆਂ-2 ਕੱਪ
ਗੰਢੇ-1 ਕੱਪ (ਕੱਟੇ ਹੋਏ)
ਨਿੰਬੂ ਦਾ ਰਸ-1 ਛੋਟਾ ਚਮਚਾ
ਪਪੀਤਾ-1/4 ਕੱਪ (ਪੱਕਿਆ ਹੋਇਆ)
ਕਾਲੀ ਮਿਰਚ ਪਾਊਡਰ-ਸੁਆਦ ਅਨੁਸਾਰ
ਲੂਣ ਸੁਆਦ ਅਨੁਸਾਰ
ਕ੍ਰੀਮ-1 ਕੱਪ
ਗਾਰਨਿਸ਼ ਲਈ ਪਪੀਤੇ ਦੇ ਟੁੱਕੜੇ 

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ ’ਚ ਘਿਓ ਗਰਮ ਕਰਕੇ ਪਪੀਤਾ ਅਤੇ ਗੰਢੇ ਭੁੰਨ੍ਹ ਲਓ।
2. ਫਿਰ ਇਸ ’ਚ ਮਿਕਸ ਸਬਜ਼ੀਆਂ ਪਾ ਕੇ ਪਪੀਤੇ ਨੂੰ ਨਰਮ ਹੋਣ ਤੱਕ ਪਕਾਓ।
3. ਪਪੀਤੇ ਦੇ ਨਰਮ ਹੋਣ ’ਤੇ ਇਸ ਨੂੰ ਅੱਗ ਤੋਂ ਉਤਾਰ ਕੇ ਠੰਡਾ ਕਰੋ।
4. ਹੁਣ ਇਸ ਮਿਸ਼ਰਨ ਨੂੰ ਗਰਾਇੰਡ ’ਚ ਪਾ ਕੇ ਪੇਸਟ ਬਣਾਓ। 
5. ਇਸ ਪੇਸਟ ਨੂੰ ਪੈਨ ’ਚ ਪਾ ਕੇ ਹੌਲੀ ਅੱਗ ’ਤੇ ਪਕਾਓ।
6. ਇਸ ’ਚ ਕ੍ਰੀਮ, ਕਾਲੀ ਮਿਰਚ ਪਾਊਡਰ ਅਤੇ ਲੂਣ ਮਿਲਾ ਕੇ ਮਿਕਸ ਕਰਕੇ ਅੱਗ ਤੋਂ ਉਤਾਰ ਲਓ।
7. ਤਿਆਰ ਸੂਪ ਨੂੰ ਕੌਲੀ ’ਚ ਮਿਲਾ ਕੇ ਨਿੰਬੂ ਦਾ ਰਸ ਅਤੇ ਪਪੀਤੇ ਦੇ ਪੀਸ ਪਾ ਕੇ ਖਾਓ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon