Cookling Tips: ਘਰ ਦੀ ਰਸੋਈ ''ਚ ਇੰਝ ਬਣਾਓ ਸੁੱਕੀ ਆਲੂ ਮਟਰ ਦੀ ਸਬਜ਼ੀ

04/03/2021 9:52:28 AM

ਨਵੀਂ ਦਿੱਲੀ— ਆਲੂ ਮਟਰ ਦੀ ਸਬਜ਼ੀ ਹਰ ਘਰ 'ਚ ਵੱਖ-ਵੱਖ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਅੱਜ ਅਸੀਂ ਤੁਹਾਡੇ ਲਈ ਮਸਾਲੇਦਾਰ ਸੁੱਕੀ ਲਾਲ ਮਿਰਚ ਦੀ ਰੈਸਿਪੀ ਲੈ ਕੇ ਆਏ ਹਾਂ। ਜਿਸ ਨੂੰ ਖਾ ਕੇ ਸਾਰੇ ਮੈਂਬਰ ਉਂਗਲੀਆਂ ਚਟਦੇ ਰਹਿ ਜਾਣਗੇ। ਜਾਣੋਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਸਮੱਗਰੀ
ਤੇਲ- 2 ਚੱਮਚ 
ਜੀਰਾ-  1 ਚੱਮਚ
ਆਲੂ- 230 ਗ੍ਰਾਮ
ਹਰੇ ਮਟਰ- 150 ਗ੍ਰਾਮ
ਹਰੀ ਮਿਰਚ-  1 ਚਮਚਾ
ਅਦਰਕ-1 ਚਮਚਾ
ਲਾਲ ਮਿਰਚ- ਪਾਊਡਰ 1 ਚਮਚਾ
ਜੀਰਾ ਪਾਊਡਰ- 1 ਚਮਚਾ
ਧਨੀਆ ਪਾਊਡਰ- 1 ਚਮਚਾ
ਪਾਣੀ- 80 ਮਿਲੀਲੀਟਰ
ਲੂਣ- 1 ਚਮਚਾ
ਅੰਬਚੂਰ-1 ਚਮਚਾ
ਗਰਮ ਮਸਾਲਾ-1/2 ਚਮਚਾ
ਚਾਟ ਮਸਾਲਾ- 1 ਚਮਚਾ

 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪੈਨ 'ਚ ਤੇਲ ਗਰਮ ਕਰੋ ਅਤੇ ਜੀਰਾ ਮਿਕਸ ਕਰਕੇ ਆਲੂ, ਹਰੇ ਮਟਰ ਪਾ ਕੇ 5 ਤੋਂ 7 ਮਿੰਟ ਤਕ ਪਕਾਓ। ਫਿਰ ਇਸ 'ਚ ਹਰੀ ਮਿਰਚ, ਅਦਰਕ ਮਿਲਾਉਣ ਦੇ ਬਾਅਦ ਲਾਲ ਮਿਰਚ, ਜੀਰਾ, ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਇਸ 'ਚ ਪਾਣੀ ਪਾ ਕੇ 20 ਤੋਂ 25 ਮਿੰਟ ਤਕ ਪਕਾਓ ਅਤੇ ਵਿਚੋਂ-ਵਿਚ ਇਸ ਨੂੰ ਹਿਲਾਉਂਦੇ ਰਹੋ ਤਾਂ ਕਿ ਥੱਲਿਓ ਇਹ ਨਾ ਚਿਪਕ ਜਾਵੇ। ਇਸ ਤੋਂ ਬਾਅਦ ਇਸ 'ਚ ਅੰਬਚੂਰ, ਗਰਮ ਮਸਾਲਾ, ਚਾਟ ਮਸਾਲਾ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਸੁੱਕੀ ਆਲੂ ਮਟਰ ਦੀ ਸਬਜ਼ੀ ਬਣ ਕੇ ਤਿਆਰ ਹੈ ਇਸ ਨੂੰ ਗਰਮਾ-ਗਰਮ ਪਰਾਂਠੇ ਜਾਂ ਨਾਨ ਨਾਲ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon