Cooking Tips: ਘਰ ''ਚ ਇੰਝ ਬਣਾਓ ਸੁਆਦਿਸ਼ਟ ਬੂੰਦੀ ਦੇ ਲੱਡੂ

04/07/2021 9:23:31 AM

ਨਵੀਂ ਦਿੱਲੀ- ਬੂੰਦੀ ਦੇ ਲੱਡੂ ਖਾਣੇ ਸਭ ਨੂੰ ਪਸੰਦ ਹੁੰਦੇ ਹਨ। ਭਾਰਤ 'ਚ ਕਿਸੇ ਵੀ ਖ਼ਾਸ ਮੌਕੇ 'ਤੇ ਇਹ ਲੱਡੂ ਜ਼ਰੂਰ ਬਣਾਏ ਜਾਂਦੇ ਹਨ। ਇਹ ਲੱਡੂ ਬਣਾਉਣ 'ਚ ਬਹੁਤ ਅਸਾਨ ਹਨ। ਇਨ੍ਹਾਂ ਨੂੰ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਬੂੰਦੀ ਦੇ ਲੱਡੂ ਬਣਾਉਣ ਦੀ ਵਿਧੀ ਦੱਸ ਰਹੇ ਹਾਂ:

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਸਮੱਗਰੀ
ਵੇਸਣ-1 ਕੱਪ
ਖੰਡ-1,1/2 ਕੱਪ
ਛੋਟੀ ਇਲਾਇਚੀਆਂ-6
ਪਿਸਤਾ-1ਚਮਚ
ਖਰਬੂਜ਼ੇ ਦੇ ਬੀਜ-2 ਚਮਚ
ਤੇਲ ਵੇਸਣ ਦੇ ਘੋਲ 'ਚ ਪਾਉਣ ਲਈ-ਇਕ ਚਮਚ
ਦੇਸੀ ਘਿਓ- ਬੂੰਦੀ ਤਲਣ ਲਈ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਵੱਡੇ ਭਾਂਡੇ ਵਿਚ ਵੇਸਣ ਨੂੰ ਛਾਣ ਕੇ ਕੱਢ ਲਓ। ਇਸ 'ਚ ਥੌੜ੍ਹਾ ਜਿਹਾ ਪਾਣੀ ਪਾਓ ਅਤੇ ਵੇਸਣ ਨੂੰ ਗਿਲਟੀਆਂ ਖਤਮ ਹੋਣ ਤੱਕ ਹੋਰ ਪਾਣੀ ਮਿਲਾ ਕੇ ਘੋਲੋ ਅਤੇ ਹੁਣ ਇਸ 'ਚ ਤੇਲ ਵੀ ਮਿਲਾ ਦਿਓ। ਵੇਸਣ ਨੂੰ ਚੰਗੀ ਤਰ੍ਹਾਂ ਫੈਂਟ ਲਓ ਅਤੇ ਚਮਚੇ ਨਾਲ ਇਕਸਾਰ ਡਿੱਗਣ ਵਾਲਾ ਘੋਲ ਬਣਾ ਲਓ। ਘੋਲ ਨੂੰ 15 ਮਿੰਟ ਲਈ ਰੱਖ ਦਿਓ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਚਾਸ਼ਣੀ ਬਣਾਉਣ ਲਈ
ਹੁਣ ਕਿਸੇ ਭਾਂਡੇ ਵਿਚ ਖੰਡ ਪਾਓ ਅਤੇ ਇਸ 'ਚ 1 ਕੱਪ ਪਾਣੀ ਪਾਓ ਅਤੇ ਗੈਸ 'ਤੇ ਰੱਖੋ। ਖੰਡ ਘੁਲਣ ਤੋਂ ਬਾਅਦ 3-4 ਮਿੰਟ ਤਕ ਚਾਸ਼ਣੀ ਬਣਨ ਦਿਓ। ਚਮਚੇ ਨਾਲ 1-2 ਬੂੰਦਾਂ ਕੌਲੀ ਵਿਚ ਸੁੱਟੋ। ਜੇਕਰ ਚਾਸ਼ਣੀ ਦੀ ਇਕ ਤਾਰ ਬਣ ਜਾਵੇ ਤਾਂ ਸਮਝੋ ਚਾਸ਼ਣੀ ਤਿਆਰ ਹੈ। ਛੋਟੀ ਇਲਾਇਚੀ ਨੂੰ ਛਿੱਲ ਕੇ ਦਾਣੇ ਕੱਢ ਲਓ ਅਤੇ ਪਿਸਤੇ ਨੂੰ ਬਰੀਕ ਕੱਟ ਲਓ ਅਤੇ ਖਰਬੂਜ਼ੇ ਦੇ ਬੀਜਾਂ ਨੂੰ ਵੀ ਭੁੰਨ ਲਓ।
ਕੜਾਹੀ ਵਿਚ ਘਿਓ ਗਰਮ ਕਰ ਲਓ। ਵੇਸਣ ਨੂੰ ਚੰਗੀ ਤਰ੍ਹਾਂ ਫੈਂਟ ਲਓ। ਪੋਣੀ (ਸੁਰਾਖਾਂ ਵਾਲੀ ਕੜਛੀ) ਨੂੰ 6 ਇੰਚ ਕੜਾਹੀ ਤੋਂ ਉੱਪਰ ਰੱਖ ਕੇ ਚਮਚੇ ਨਾਲ ਵੇਸਣ ਦਾ ਘੋਲ ਪਾਓ। ਇਸ ਦੇ ਛੇਕਾਂ 'ਚੋਂ ਵੇਸਨ ਕੜਾਹੀ ਵਿਚ ਪੈਂਦਾ ਡਿੱਗਦਾ ਰਹੇਗਾ ਅਤੇ ਗੋਲ ਬੂੰਦੀ ਬਣ ਜਾਵੇਗੀ। ਕੜਾਹੀ ਵਿਚ ਜਿੰਨੀ ਬੂੰਦੀ ਆ ਜਾਵੇ ਓਨੀ ਪਾ ਲਓ। ਜਦ ਇਹ ਸੁਨਹਿਰੀ ਰੰਗ ਦੀ ਹੋ ਜਾਵੇ ਤਾਂ ਬਾਹਰ ਕੱਢ ਲਓ।
ਚਾਸ਼ਣੀ 'ਚ ਇਲਾਇਚੀ ਦੇ ਦਾਣੇ, 1 ਛੋਟਾ ਚਮਚਾ ਪਿਸਤੇ ਬਚਾ ਕੇ ਬਾਕੀ ਸਾਰੇ ਪਿਸਤੇ ਅਤੇ ਖਰਬੂਜ਼ੇ ਦੇ ਬੀਜ ਪਾ ਲਓ। ਹੁਣ ਇਸ 'ਚ ਤਿਆਰ ਬੂੰਦੀ ਚਾਸ਼ਣੀ ਵਿਚ ਪਾ ਕੇ ਸਾਰੀ ਸਮੱਗਰੀ ਨੂੰ ਮਿਲਾ ਲਓ। ਬੂੰਦੀ ਨੂੰ ਚਾਸ਼ਣੀ ਵਿਚ ਅੱਧੇ ਘੰਟੇ ਤੱਕ ਰਹਿਣ ਦਿਓ।
ਹੱਥਾਂ ਨੂੰ ਥੌੜ੍ਹਾ ਪਾਣੀ ਲਗਾ ਕੇ ਹੱਥਾਂ 'ਤੇ 3 ਕੁ ਚਮਚ ਬੂੰਦੀ ਪਾ ਲਓ । ਦਬਾ-ਦਬਾ ਕੇ ਗੋਲ ਲੱਡੂ ਬਣਾਓ। ਇਸੇ ਤਰ੍ਹਾਂ ਸਾਰੇ ਲੱਡੂ ਬਣਾ ਲਓ। ਬਚੇ ਹੇਏ ਪਿਸਤੇ ਨੂੰ ਲੱਡੂਆਂ 'ਤੇ ਲਗਾਓ ਅਤੇ ਖੁੱਲ੍ਹੀ ਹਵਾ ਵਿਚ ਲੱਡੂਆਂ ਨੂੰ 5 ਕੁ ਘੰਟਿਆਂ ਲਈ ਰੱਖ ਦਿਓ ਜਦੋਂ ਤੱਕ ਕਿ ਇਹ ਖ਼ੁਸ਼ਕ ਨਾ ਹੋ ਜਾਣ। ਤੁਹਾਡੇ ਖਾਣ ਲਈ ਸੁਆਦੀ ਲੱਡੂ ਬਣ ਕੇ ਤਿਆਰ ਹਨ ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon