Cooking Tips : ਹੁਣ ਘਰ ’ਚ ਇੰਝ ਬਣਾਓ ਟਮਾਟਰ ਦੀ ਖੱਟੀ ਮਿੱਠੀ ਚਟਨੀ, ਸੁਆਦ ਨੂੰ ਰੱਖੇ ਬਰਕਰਾਰ

02/15/2021 10:28:34 AM

ਜਲੰਧਰ (ਬਿਊਰੋ) - ਕਿਸੇ ਵੀ ਤਰ੍ਹਾਂ ਦੇ ਖਾਣੇ ਦਾ ਜੇਕਰ ਤੁਸੀਂ ਸੁਆਦ ਵਧਾਉਣਾ ਚਾਹੁੰਦੇ ਹੋ ਤਾਂ ਉਸ ਨਾਲ ਚਟਨੀ ਲੈਣਾ ਸ਼ੁਰੂ ਕਰ ਦਿਓ। ਚਟਨੀ ਪਕਵਾਨ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਚਟਨੀ ਦੇ ਨਾਲ ਹਰੇਕ ਪਕਵਾਨ ਦਾ ਸੁਆਦ ਉਸ ਦੇ ਸੁਆਦ ਨਾਲੋਂ ਦੁੱਗਣਾ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਚਟਨੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਸੁਆਦ ਕਿਸੇ ਹੋਰ ਚਟਨੀ 'ਚ ਨਹੀਂ ਮਿਲ ਸਕਦਾ। ਜੇ ਤੁਸੀਂ ਇਕ ਹੀ ਚਟਨੀ ਖਾ ਕੇ ਬੋਰ ਹੋ ਗਏ ਹੋ ਤਾਂ ਤੁਸੀਂ ਟਮਾਟਰ ਦੀ ਖੱਟੀ ਮਿੱਠੀ ਚਟਨੀ ਖਾ ਸਕਦੇ ਹੋ। ਇਹ ਚਟਨੀ ਤੁਹਾਡੀ ਰਸੋਈ 'ਚ ਮਜ਼ੂਦ ਸਬਜ਼ੀ ਦੇ ਨਾਲ ਹੀ ਬਣੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਦੇ ਬਾਰੇ....

ਸਮੱਗਰੀ
- ਅੱਧਾ ਕਿਲੋ ਟਮਾਟਰ (ਉਬਲੇ ਹੋਏ)
- ਲੂਣ ਸੁਆਦ ਮੁਤਾਬਕ
- ਅੱਧਾ ਛੋਟਾ ਚਮਚਾ ਲਾਲ ਮਿਰਚ ਪਾਊਡਰ
- 2 ਵੱਡੇ ਚਮਚਾ ਚੀਨੀ
- 1 ਛੋਟਾ ਚਮਚਾ ਅੰਬਚੂਰ ਪਾਊਡਰ
- ਅੱਧਾ ਛੋਟਾ ਚਮਚਾ ਗਰਮ ਮਸਾਲਾ 
- 1 ਛੋਟਾ ਚਮਚਾ ਜੀਰਾ
- 1 ਚੁਟਕੀ ਹਿੰਗ
- 1 ਵੱਡਾ ਚਮਚਾ ਘਿਓ

ਬਣਾਉਣ ਦੀ ਵਿਧੀ
. ਸਭ ਤੋਂ ਪਹਿਲਾਂ ਟਮਾਟਰ ਉਬਾਲ ਕੇ ਛਿਲਕਾ ਹਟਾ ਲਓ ਅਤੇ ਟਮਾਟਰ ਦੀ ਪਿਊਰੀ ਬਣਾ ਲਓ।
. ਹੁਣ ਘੱਟ ਗੈਸ 'ਤੇ ਇਕ ਕੜਾਈ 'ਚ ਘਿਓ ਗਰਮ ਕਰੋ ਅਤੇ ਇਸ 'ਚ ਹਿੰਗ ਜੀਰਾ ਪਾਓ ਫਿਰ ਟਮਾਟਰ ਦੀ ਪਿਊਰੀ ਪਾ ਕੇ ਘਿਓ ਵੱਖ ਕਰ ਦਿਓ।
. ਨਮਕ, ਚੀਨੀ, ਲਾਲ ਮਿਰਚ,ਗਰਮ ਮਸਾਲਾ ਅਤੇ ਅੰਬਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
. 1-2 ਮਿੰਟ ਪਕਾਓ ਅਤੇ ਫਿਰ ਗੈਸ ਬੰਦ ਕਰ ਦਿਓ।
. ਖੱਟੀ ਮਿੱਠੀ ਟਮਾਟਰ ਦੀ ਚਟਨੀ ਨੂੰ ਰੋਟੀ ਦੇ ਨਾਲ ਸਰਵ ਕਰੋ ਅਤੇ ਇਸ ਦਾ ਸੁਆਦ ਲਓ।

rajwinder kaur

This news is Content Editor rajwinder kaur