Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਪੁਦੀਨੇ ਅਤੇ ਅਨਾਰਦਾਣੇ ਦੀ ਚਟਨੀ

03/24/2021 10:10:38 AM

ਨਵੀਂ ਦਿੱਲੀ—ਖੱਟੇ ਮਿੱਠੇ ਚਟਪਟੇ ਸੁਆਦ ਵਾਲੀ ਚਟਨੀ ਕਿਸ ਨੂੰ ਪਸੰਦ ਨਹੀਂ ਹੁੰਦੀ। ਲੋਕ ਗਰਮੀਆਂ ਦੇ ਮੌਸਮ 'ਚ ਗੁੜ ਦੀ ਚਟਨੀ, ਟਮਾਟਰ, ਗੰਢਿਆਂ ਦੀ ਚਟਨੀ, ਇਮਲੀ ਆਦਿ ਕਈ ਵਸਤੂਆਂ ਦੀ ਚਟਨੀ ਬਣਾ ਕੇ ਖਾਂਦੇ ਹਨ। ਚਟਨੀ ਸਨੈਕਸ ਦੇ ਸੁਆਦ ਨੂੰ ਦੁਗਣਾ ਕਰ ਦਿੰਦੀ ਹੈ। ਅੱਜ ਅਸੀਂ ਤੁਹਾਡੇ ਲਈ ਪੁਦੀਨੇ ਅਤੇ ਅਨਾਰਦਾਣੇ ਦੀ ਚਟਨੀ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਚਟਕਾਰੇ ਵਾਲੀ ਚਟਨੀ ਦਾ ਜੇਕਰ ਤੁਸੀਂ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਜਾਣੋ ਇਸ ਨੂੰ ਬਣਾਉਣ ਦੀ ਵਿਧੀ ਬਾਰੇ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਜ਼ਰੂਰੀ ਸਮੱਗਰੀ
ਅਨਾਰਦਾਣਾ- 2 ਚਮਚੇ 
ਪਿਆਜ਼- 1 ਕੱਟਿਆ ਹੋਇਆ
ਹਰੀ ਮਿਰਚ- 1 
ਧਨੀਆ ਪੱਤਾ- 1 ਚਮਚ 
ਪੁਦੀਨਾ- ਅੱਧਾ ਚਮਚ 
ਜ਼ੀਰਾ- ਅੱਧਾ ਚਮਚ
ਨਿੰਬੂ ਦਾ ਰਸ- ਅੱਧਾ ਚਮਚ 
ਚਾਟ ਮਸਾਲਾ- ਅੱਧਾ ਚਮਚ 
ਗੁੜ- ਅੱਧਾ ਚਮਚ
ਲੂਣ ਸੁਆਦ ਅਨੁਸਾਰ 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਆਨਾਰਦਾਣੇ ਅਤੇ ਪੁਦੀਨੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ।
2. ਹੁਣ ਮਿਕਸਰ 'ਚ ਅਨਾਰਦਾਣਾ, ਹਰਾ ਧਨੀਆ, ਪੁਦੀਨਾ ਪੱਤਾ, ਗੰਢਾ, ਹਰੀ ਮਿਰਚ, ਨਿੰਬੂ ਦਾ ਰਸ, ਚਾਟ ਮਸਾਲਾ, ਗੁੜ, ਜ਼ੀਰਾ ਪਾਊਡਰ ਅਤੇ ਲੂਣ ਮਿਲਾਓ।
3. ਇਸ 'ਚ ਇਕ ਵੱਡਾ ਚਮਚ ਪਾਣੀ ਪਾਓ ਅਤੇ ਮਿਕਸੀ 'ਚ ਪੀਸ ਲਓ।
4. ਤੁਹਾਡੇ ਖਾਣ ਲਈ ਅਨਾਰਦਾਣਾ ਅਤੇ ਪੁਦੀਨੇ ਦੀ ਚਟਨੀ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਚਪਾਤੀ ਜਾਂ ਪਰਾਂਠੇ ਨਾਲ ਖਾ ਸਕਦੇ ਹੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon