Cooking Tips: ਸਰਦੀਆਂ ''ਚ ਜ਼ਰੂਰ ਖਾਓ ਖਜੂਰ ਵਾਲੀ ਬਰਫ਼ੀ, ਜਾਣੋ ਬਣਾਉਣ ਦੀ ਵਿਧੀ

12/07/2021 10:38:01 AM

ਨਵੀਂ ਦਿੱਲੀ : ਸਰਦੀਆਂ 'ਚ ਲੋਕ ਖਜੂਰ ਖਾਣੀ ਬੇਹੱਦ ਪਸੰਦ ਕਰਦੇ ਹਨ। ਇਸ ਦੀ ਵਰਤੋਂ ਨਾਲ ਸ਼ੂਗਰ ਲੈਵਲ ਕੰਟਰੋਲ ਰਹਿਣ ਦੇ ਨਾਲ ਇਮਿਊਨਿਟੀ ਲੈਵਲ ਵਧਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਸ ਨਾਲ ਬਰਫ਼ੀ ਬਣਾਉਣ ਦੀ ਰੈਸਿਪੀ ਦੱਸਦੇ ਹਾਂ। ਇਹ ਖਾਣ 'ਚ ਸੁਆਦ ਹੋਣ ਦੇ ਨਾਲ ਮਿੰਟਾਂ 'ਚ ਤਿਆਰ ਹੋ ਜਾਵੇਗੀ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...
ਸਮੱਗਰੀ
ਖਜੂਰ-450 ਗ੍ਰਾਮ
ਦੇਸੀ ਘਿਓ-75 ਗ੍ਰਾਮ
ਕਿਸ਼ਮਿਸ਼-50 ਗ੍ਰਾਮ
ਬਾਦਾਮ-50 ਗ੍ਰਾਮ (ਕੱਟੇ ਹੋਏ)
ਕਾਜੂ-50 ਗ੍ਰਾਮ (ਕੱਟੇ ਹੋਏ)
ਖਸਖਸ-20 ਗ੍ਰਾਮ 
ਨਾਰੀਅਲ-25 ਗ੍ਰਾਮ 
ਇਲਾਇਚੀ ਪਾਊਡਰ-1/2 ਛੋਟਾ ਚਮਚਾ
1. ਸਭ ਤੋਂ ਪਹਿਲਾਂ ਖਜੂਰ ਦੇ ਬੀਜ ਕੱਢ ਕੇ ਮਿਕਸੀ 'ਚ ਪੀਸ ਲਓ। 
2. ਹੁਣ ਪੈਨ 'ਚ ਖਸਖਸ ਨੂੰ ਹੌਲੀ ਅੱਗ 'ਤੇ ਭੁੰਨ ਕੇ ਇਕ ਕੌਲੀ 'ਚ ਕੱਢ ਲਓ। 
3. ਉਸ ਪੈਨ 'ਚ ਘਿਓ ਪਾ ਕੇ ਡਰਾਈ ਫਰੂਟਸ ਨੂੰ ਹਲਕਾ ਭੂਰਾ ਹੋਣ ਤੱਕ ਭੁੰਨੋ। 
4. ਇਸ 'ਚ ਨਾਰੀਅਲ ਅਤੇ ਇਲਾਇਚੀ ਪਾਊਡਰ ਪਾ ਕੇ ਮਿਲਾਓ।
5. ਹੁਣ ਇਸ 'ਚ ਖਜੂਰ ਪਾ ਕੇ 2-3 ਮਿੰਟ ਤੱਕ ਪਕਾਓ।
6. ਤਿਆਰ ਮਿਸ਼ਰਨ ਨੂੰ ਪਲੇਟ 'ਚ ਕੱਢ ਕੇ ਫੈਲਾਓ। 
7. ਇਸ ਦੇ ਉੱਪਰ ਖਸਖਸ ਛਿੜਕ ਕੇ ਚੌਕੋਰ ਆਕਾਰ 'ਚ ਕੱਟ ਲਓ। 
8. ਹੁਣ ਠੰਡਾ ਹੋਣ 'ਤੇ ਇਸ ਨੂੰ ਡੱਬੇ 'ਚ ਪਾ ਕੇ ਰੱਖੋ। 
9. ਲਓ ਜੀ ਤੁਹਾਡੀ ਖਜੂਰ ਦੀ ਬਰਫ਼ੀ ਬਣ ਕੇ ਤਿਆਰ ਹੈ। 

Aarti dhillon

This news is Content Editor Aarti dhillon