ਕਲਰਫੁਲ ਪਾਸਤਾ

02/14/2017 12:12:48 PM

ਮੁੰਬਈ— ਪਾਸਤਾ ਖਾਣਾ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਇਸ ਨੂੰ ਬਣਾਉਣਾ ਬਹੁਤ ਆਸਾਨ ਹੁੰਦਾ ਹੈ। ਅਤੇ ਇਹ ਖਾਣ ''ਚ ਵੀ ਬਹੁਤ ਸੁਆਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 2 ਕੱਪ ਪਾਸਤਾ (ਉਬਲਿਆ ਹੋਇਆਂ)
- 1 ਪਿਆਜ਼ (ਬਾਰੀਕ ਕੱਟਿਆ ਹੋਇਆਂ)
- 1 ਚਮਚ ਸੇਲੇਰੀ (ਬਾਰੀਕ ਕੱਟੀ ਹੋਈ)
- ਅੱਧਾ ਕੱਪ ਸ਼ਿਮਲਾ ਮਿਰਚ (ਬਾਰੀਕ ਕੱਟੀ ਹੋਈ)
- 1 ਕੱਪ ਮਿਕਸ ਵੇਜੀਟੇਬਲਸ (ਉਬਲਿਆਂ ਹੋਇਆਂ)
-3-4 ਕੱਪ ਦੁੱਧ
- ਅੱਧਾ ਕੱਪ ਚੀਜ਼( ਕੱਦੂਕਸ ਕੀਤਾ ਹੋਇਆਂ)
- 1 ਚਮਚ ਬਟਰ
- ਨਮਕ ਸੁਆਦ ਅਨੁਸਾਰ
- ਅੱਧਾ ਕੱਪ ਕਰੀਮ
- ਕਾਲੀ ਮਿਰਚ ਪਾਊਡਰ ਸੁਆਦ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਇੱਕ ਪੈਨ ''ਚ ਬਟਰ ਨੂੰ ਪਿਘਲਾ ਲਓ। ਫਿਰ ਇਸ ''ਚ ਪਿਆਜ਼ , ਸੇਲੇਰੀ ਅਤੇ ਸ਼ਿਮਲਾ ਮਿਰਚ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ।
2. ਹੁਣ ਇਸਦੇ ਬਾਅਦ ਦੁੱਧ ਅਤੇ ਚੀਜ਼ ਪਾ ਕੇ ਇਸਨੂੰ ਗਾੜਾ ਹੋਣ ਤੱਕ ਪਕਾਓ।
3. ਇਸਦੇ ਬਾਅਦ ਮਿਕਸ ਵੇਜੀਟੇਬਲਸ , ਨਮਕ ਅਤੇ ਕਾਲੀ ਮਿਰਚ ਪਾਊਡਰ ਪਾਓ। ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਕੇ ਘੱਟ ਗੈਸ ''ਤੇ ਰੱਖੋ ਥੋੜੀ ਦੇਰ ਬਾਅਦ ਉਤਾਰ ਲਓ।
4. ਉਤਾਰਣ ਦੇ ਬਾਅਦ ਇਸ ''ਚ ਉਬਲਿਅÎਾਂ ਹੋਇਆ ਪਾਸਤਾ ਅਤੇ ਫਰੈਸ਼ ਕਰੀਮ ਪਾ ਕੇ ਇਸਨੂੰ ਮਿਲਾਓ।
5. ਹੁਣ ਇਸਨੂੰ ਪਲੇਟ ''ਚ ਪਰੋਸੋ।
6. ਤੁਹਾਡਾ ਕਲਰਫੁਲ ਪਾਸਤਾ ਤਿਆਰ ਹੈ।