ਚਾਕਲੇਟ ਪਰਾਂਠਾ

02/19/2017 4:09:20 PM

ਜਲੰਧਰ— ਚਾਕਲੇਟ ਖਾਣਾ ਸਾਰੇ ਬੱਚਿਆਂ ਨੂੰ ਪਸੰਦ ਹੁੰਦਾ ਹੈ। ਚਾਕਲੇਟ ਨਾਲ ਬਣੀਆ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਪਸੰਦ ਆਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਚਾਕਲੇਟ ਪਰਾਂਠੇ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਜੋ ਖਾਣ ''ਚ ਬਹੁਤ ਹੀ ਸੁਆਦ ਹੁੰਦਾ ਹੈ। ਆਓ ਜਾਣਦੇ ਹਾਂ ਉਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
-1 ਕੱਪ ਚਾਕਲੇਟ ਪੇਸਟ
- 3 ਕੱਪ ਕਣਕ ਦਾ ਆਟਾ
- ਤੇਲ ਤਲਣ ਦੇ ਲਈ
- ਨਮਕ ਸੁਆਦ ਅਨੁਸਾਰ
ਵਿਧੀ
- ਸਭ ਤੋਂ ਪਹਿਲਾਂ ਇੱਕ ਕੌਲੀ ''ਚ ਆਟਾ, ਨਮਕ ਅਤੇ ਪਾਣੀ ਮਿਲਾ ਕੇ ਆਟੇ ਨੂੰ ਨਰਮ ਗੁੰਨ ਲਓ। ਗੁਣ ਗੁੰਨੇ ਹੋਏ ਆਟੇ ''ਚੋਂ ਥੋੜਾ ਜਿਹਾ ਹਿੱਸਾ ਕੱਢ ਲਓ ਅਤੇ ਉਸਨੂੰ ਮਸਲ ਕੇ ਵੇਲ ਲਓ।
- ਵੇਲੇ ਹੋਏ ਹਿੱਸੇ ''ਚ ਚਾਕਲੇਟ ਪੇਸਟ ਰੱਖ ਕੇ ਫੈਲਾਓ। ਹੁਣ ਆਟੇ ਨੂੰ ਸਾਰੇ ਪਾਸਿਆ ਤੋਂ ਬੰਦ ਕਰ ਲਓ ਅਤੇ ਦੁਬਾਰਾ ਵੇਲ ਲਓ।
- ਹੁਣ ਗਰਮ ਤਵੇ ''ਤੇ ਤੇਲ ਲਗਾ ਕੇ ਪਰਾਂਠੇ ਨੂੰ ਪਕਾਓ। ਪਰਾਂਠੇ ਦੋਹਾਂ ਪਾਸਿਆ ਤੋਂ ਗੋਲਡਨ ਬਰਾਊਨ ਹੋਣ ਤੱਕ ਪਕਾਓ।
- ਹੁਣ ਤੁਹਾਡਾ ਚਾਕਲੇਟ ਪਰਾਂਠਾ ਤਿਆਰ ਹੈ।