ਚਿੱਲੀ ਬਰੈਡ

01/17/2017 5:35:07 PM

ਜਲੰਧਰ— ਚਿੱਲੀ ਪਨੀਰ ਹੋਵੇ ਜਾਂ ਫਿਰ ਚਿੱਲੀ ਚਿਕਨ, ਇਹ ਤੁਸੀਂ ਬਹੁਤ ਖਾਦਾ ਹੋਵੇਗਾ ਪਰ ਕਿ ਤੁਸੀਂ ਕਦੀ ਚਿੱਲੀ ਬਰੈਡ ਖਾਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਗੇ ਕਿ ਚਿੱਲੀ ਬਰੈਡ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ। ਆਓ ਜਾਣਦੇ ਹਾਂ ਚਿੱਲੀ ਬਰੈਡ ਬਣਾਉਣ ਦੀ ਵਿਧੀ।
ਸਮੱਗਰੀ
- 6 ਬਰੈਡ ਦੇ ਟੁਕੜੇ
- 1 ਪਿਆਜ਼ (ਬਰੀਕ ਕੱਟੇ ਹੋਏ)
- 1 ਗਾਜਰ (ਛੋਟੇ ਆਕਾਰ ''ਚ ਕੱਟੀ ਹੋਈ)
- 1 ਟਮਾਟਰ (ਬਰੀਕ ਕੱਟੇ ਹੋਏ)
- 1 ਸ਼ਿਮਲਾ ਮਿਰਚ (ਛੋਟੇ ਆਕਾਰ ''ਚ ਕੱਟੀ ਹੋਈ)
- 1 ਲਸਣ ਦੀ ਕਲੀ (ਬਰੀਕ ਕੱਟੀ ਹਈ)
- 3 ਹਰੀਆਂ ਮਿਰਚਾਂ (ਛੋਟੇ ਆਕਾਰ ''ਚ ਕੱਟੀਆ ਹੋਈਆ)
- 1 ਛੋਟਾ ਚਮਚ ਸਿਰਕਾ
- 1 ਛੋਟਾ ਚਮਚ ਟਮਾਟਰ ਸਾਸ
- 1 ਛੋਟਾ ਚਮਚ ਚਿੱਲੀ ਸਾਸ
- 1 ਛੋਟਾ ਚਮਚ ਸੋਇਆ ਸਾਸ
- 1 ਛੋਟਾ ਚਮਚ ਲਾਲ ਮਿਰਚ ਪਾਊਡਰ
- ਨਮਕ ਸੁਆਦ ਅਨੁਸਾਰ
- ਤੇਲ 
ਵਿਧੀ
1. ਸਭ ਤੋਂ ਪਹਿਲਾਂ ਇਕ ਗਰਮ ਪੈਨ ''ਚ ਬਰੈਡ ਨੂੰ ਹਲਕਾ ਭੂਰਾ ਹੋਣ ਤੱਕ ਸੇਕੋ। ਉਸ ਤੋਂ ਬਾਅਦ ਬਰੈਡ ਨੂੰ ਕਿਊਬ ਸ਼ੇਪ ''ਚ ਕੱਟ ਲਓ।
2. ਹੁਣ ਇਕ ਕੜਾਹੀ ''ਚ ਤੇਲ ਗਰਮ ਕਰੋ। ਫਿਰ ਉਸ ''ਚ ਲਸਣ ਪਾ ਕੇ ਲਾਲ ਹੋਣ ਤੱਕ ਭੁੰਨੋ।
3. ਜਦੋਂ ਲਸਣ ਲਾਲ ਹੋ ਜਾਵੇ ਫਿਰ ਉਸ ''ਚ ਪਿਆਜ਼, ਗਾਜਰ ਅਤੇ ਹਰੀ ਮਿਰਚ ਪਾਓ। ਇਸ ਮਿਸ਼ਰਨ ਨੂੰ 2 ਮਿੰਟ ਤੱਕ ਪਕਾਓ।
4. ਹੁਣ ਟਮਾਟਰ ਪਾ ਕੇ ਨਰਮ ਹੋਣ ਤੱਕ ਪਕਾਓ।
5. ਇਸ ਤੋਂ ਬਾਅਦ ਇਸ ''ਚ ਚਿੱਲੀ ਸਾਸ, ਸੋਇਆ ਸਾਸ, ਟਮਾਟਰ ਸਾਸ, ਲਾਲ ਮਿਰਚ ਪਾਊਡਰ ਅਤੇ ਨਮਕ ਪਾ ਕੇ 2-3 ਮਿੰਟ ਤੱਕ ਮਿਸ਼ਰਨ ਨੂੰ ਦੁਬਾਰਾ ਪਕਾਓ। 
6. ਹੁਣ ਇਸ ''ਚ ਸ਼ਿਮਲਾ ਮਿਰਚ, ਸਿਰਕਾ ਅਤੇ ਬਰੈਡ ਪਾਓ ਅਤੇ 1-2 ਮਿੰਟ ਤੱਕ ਪਕਾ ਕੇ ਗੈਸ ਬੰਦ ਕਰ ਦਿਓ।
7. ਤੁਹਾਡਾ ਚਿੱਲੀ ਬਰੈਡ ਤਿਆਰ ਹੈ।