ਮਾਂ ਵੱਲੋਂ ਐਂਟੀਬਾਇਓਟਿਕ ਲੈਣ ''ਤੇ ਬੱਚੇ ਨੂੰ ਇਹ ਸਮੱਸਿਆਵਾਂ ਹੋ ਸਕਦੀਆਂ ਹਨ

03/26/2017 3:47:14 PM

ਨਵੀਂ ਦਿੱਲੀ— ਬੱਚੇ ਲਈ ਮਾਂ ਦਾ ਦੁੱਧ ਬਹੁਤ ਜ਼ਰੂਰੀ ਹੁੰਦਾ ਹੈ। ਮਾਂ ਦੇ ਦੁੱਧ ਤੋਂ ਬੱਚੇ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਬੱਚੇ ਨੂੰ ਸ਼ੁਰੂਆਤ ਦੇ ਛੇ ਮਹੀਨਿਆਂ ਤੱਕ ਸਿਰਫ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ। ਇਸ ਨਾਲ ਬੱਚੇ ਨੂੰ ਪੇਟ ਸੰਬੰਧੀ ਕੋਈ ਪਰੇਸ਼ਾਨੀ ਨਹੀਂ ਹੁੰਦੀ। ਮਾਂ ਵੱਲੋਂ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਵੇਲੇ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਦੀ ਸਿਹਤ ''ਤੇ ਕੋਈ ਬੁਰਾ ਅਸਰ ਨਾ ਪਵੇ। ਆਪਣਾ ਦੁੱਧ ਪਿਲਾਉਂਦੇ ਹੋਏ ਜੇਕਰ ਔਰਤ ਐਂਟੀਬਾਇਓਟਿਕ ਲੈਂਦੀ ਹੈ ਤਾਂ ਇਸ ਦਾ ਬੱਚੇ ''ਤੇ ਬੁਰਾ ਅਸਰ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਂ ਦੇ ਅਜਿਹਾ ਕਰਨ ਨਾਲ ਬੱਚੇ ਨੂੰ ਹੋਰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

1. ਦੰਦ ਕੱਢਣ ''ਚ ਸਮੱਸਿਆ
ਮਾਂ ਵੱਲੋਂ ਐਂਟੀਬਾਇਓਟਿਕ ਲੈਣ ਨਾਲ ਬੱਚੇ ਨੂੰ ਦੰਦ ਕੱਢਣ ਦੌਰਾਨ ਪਰੇਸ਼ਾਨੀ ਹੁੰਦੀ ਹੈ। ਇਸ ਲਈ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਮਾਂ ਨੂੰ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
2. ਬੱਚੇ ਦੇ ਸੁਭਾਅ ''ਚ ਫਰਕ
ਆਪਣਾ ਦੁੱਧ ਪਿਲਾਉਣ ਵਾਲੀ ਮਾਂ ਦੇ ਅਜਿਹਾ ਕਰਨ ''ਤੇ ਬੱਚੇ ਨੂੰ ਪੇਟ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ, ਜਿਸ ਕਾਰਨ ਉਸ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ।
3. ਬੱਚੇ ਦੇ ਸਰੀਰ ਦੇ ਤਾਪਮਾਨ ''ਚ ਬਦਲਾਅ
ਮਾਂ ਦੇ ਇਸ ਤਰ੍ਹਾਂ ਕਰਨ ਕਾਰਨ ਬੱਚੇ ਨੂੰ ਬੁਖਾਰ ਰਹਿੰਦਾ ਹੈ। ਇਸ ਲਈ ਮਾਂ ਨੂੰ ਅਜਿਹਾ ਬਿਨਾਂ ਕਿਸੇ ਡਾਕਟਰੀ ਸਲਾਹ ਦੇ ਨਹੀਂ ਕਰਨਾ ਚਾਹੀਦਾ।
4. ਦਸਤ
ਮਾਂ ਦੇ ਅਜਿਹਾ ਕਰਨ ਨਾਲ ਬੱਚੇ ਨੂੰ ਦਸਤ ਲੱਗ ਸਕਦੇ ਹਨ, ਜਿਸ ਕਾਰਨ ਉਸ ਦੇ ਸਰੀਰ ''ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਬੱਚੇ ਨੂੰ ਓ.ਆਰ.ਐੱਸ ਦਾ ਘੋਲ ਪਿਲਾਉਣਾ ਚਾਹੀਦਾ ਹੈ।