Chickpea Burger

03/14/2018 4:38:17 PM

ਨਵੀਂ ਦਿੱਲੀ— ਤੁਸੀਂ ਅਕਸਰ ਲੋਕਾਂ ਨੂੰ ਆਲੂ ਟਿੱਕੀ, ਨੂਡਲਸ ਜਾਂ ਫਿਰ ਨਾਨ-ਵੈੱਜ ਬਰਗਰ ਬਣਾਉਂਦੇ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਵੈੱਜ ਕਾਬੁਲੀ ਚਨੇ ਦੀ ਟਿੱਕੀ ਨਾਲ ਬਰਗਰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਘਰ ਦੇ ਸਾਰੇ ਮੈਂਬਰ ਪਸੰਦ ਕਰਨਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਤੇਲ 2 ਚੱਮਚ
- ਦਾਲਚੀਨੀ ਸਟਿਕ 1 ਇੰਚ
- ਸੁੱਕੀ ਲਾਲ ਮਿਰਚ 3
- ਜੀਰਾ 1 ਚੱਮਚ
- ਕਾਲੀ ਮਿਰਚ 6
- ਲੌਂਗ 6
- ਹਲਦੀ 1/2 ਚੱਮਚ
- ਧਨੀਆ ਪਾਊਡਰ 1 ਚੱਮਚ
- ਕਾਬੁਲੀ ਚਨੇ 800 ਗ੍ਰਾਮ
- ਤੇਲ ਤਲਣ ਲਈ
- ਬਰਗਰ ਰੋਟੀ
- ਮੇਓਨੀਜ਼ ਸੁਆਦ ਲਈ
- ਬੰਦਗੋਭੀ ਸੁਆਦ ਮੁਤਾਬਕ
- ਕੈਚਅੱਪ ਸੁਆਦ ਲਈ
- ਪਿਆਜ਼ ਦੇ ਸਲਾਈਸ ਸੁਆਦ ਲਈ
- ਟਮਾਟਰ ਦੇ ਸਲਾਈਸ ਸੁਆਦ ਲਈ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਪੈਨ 'ਚ 2 ਚੱਮਚ ਤੇਲ ਗਰਮ ਕਰਕੇ ਇਸ 'ਚ 1 ਦਾਲਚੀਨੀ, 3 ਸੁੱਕੀਆਂ ਲਾਲ ਮਿਰਚਾਂ, 1 ਚੱਮਚ ਜੀਰਾ, 6 ਕਾਲੀਆਂ ਮਿਰਚਾਂ,6 ਲੌਂਗ ਪਾ ਕੇ 1-2 ਮਿੰਟ ਤਕ ਪਕਾਓ।
2. ਫਿਰ ਇਸ 'ਚ 1/2 ਚੱਮਚ ਹਲਦੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
3. ਫਿਰ ਇਸ 'ਚ 1 ਚੱਮਚ ਧਨੀਆ ਪਾਊਡਰ, 1 ਚੱਮਚ ਲਾਲ  ਮਿਰਚ, 1 ਚੱਮਚ ਨਮਕ ਮਿਕਸ ਕਰੋ ਅਤੇ ਫਿਰ 1 ਚੱਮਚ ਅਦਰਕ ਪਾ ਕੇ 2-3 ਮਿੰਟ ਤਕ ਪਕਾਓ।
4. ਫਿਰ ਇਸ 'ਚ 60 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ।
5. ਇਸ ਤੋਂ ਬਾਅਦ ਇਸ 'ਚ ਸੁੱਕੀ ਲਾਲ ਮਿਰਚ ਹਟਾ ਕੇ ਭੁੰਨੇ ਹੋਏ ਮਸਾਲੇ ਨੂੰ ਬਾਉਲ 'ਚ ਕੱਢ ਲਓ ਅਤੇ ਇਸ 'ਚ 2 ਚੱਮਚ ਧਨੀਆ, 800 ਗ੍ਰਾਮ ਉਬਲੇ ਹੋਏ ਛੋਲੇ ਪਾ ਕੇ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਓ।
6. ਫਿਰ ਮੈਸ਼ ਕੀਤੇ ਹੋਏ ਮਿਸ਼ਰਣ 'ਚੋਂ ਕੁਝ ਹਿੱਸਾ ਆਪਣੇ ਹੱਥ 'ਤੇ ਲੈ ਕੇ ਇਸ ਨੂੰ ਟਿੱਕੀ ਦੀ ਤਰ੍ਹਾਂ ਗੋਲ ਆਕਾਰ ਦਿਓ।
7. ਫਿਰ ਪੈਨ 'ਚ ਤੇਲ ਗਰਮ ਕਰਕੇ ਟਿੱਕੀ ਨੂੰ ਦੋਵਾਂ ਸਾਈਡਾਂ ਤੋਂ ਸੁਨਿਹਰਾ ਭੂਰਾ ਅਤੇ ਕ੍ਰਿਸਪੀ ਹੋਣ ਤਕ ਫ੍ਰਾਈ ਕਰੋ ਅਤੇ ਇਕ ਸਾਈਡ ਰੱਖ ਦਿਓ।
8. ਫਿਰ ਬਰਗਰ ਰੋਟੀ ਨੂੰ ਤਵੇ 'ਤੇ 2-3 ਮਿੰਟ ਤਕ ਗਰਮ ਕਰੋ।
9. ਇਸ ਨੂੰ ਇਕ ਬੋਰਡ 'ਤੇ ਰੱਖੋ ਅਤੇ ਇਸ ਦੇ ਉੱਪਰ ਮੇਓਨੀਜ਼ ਫੈਲਾਓ।
10. ਇਸ ਤੋਂ ਬਾਅਦ ਇਸ 'ਤੇ ਬੰਦਗੋਭੀ ਪੱਤੇ ਰੱਖ ਕੇ ਤਿਆਰ ਟਿੱਕੀ ਰੱਖੋ।
11. ਫਿਰ ਟਿੱਕੀ ਦੇ ਉੱਪਰ ਕੈਚਅੱਪ ਸਾਓਸ ਲਗਾ ਕੇ ਪਿਆਜ਼ ਅਤੇ ਟਮਾਟਰ ਦੇ ਸਲਾਈਸ ਟਿਕਾਓ।
12. ਫਿਰ ਇਸ ਨੂੰ ਇਕ ਹੋਰ ਰੋਟੀ ਨਾਲ ਕਵਰ ਕਰੋ।
13. ਬਰਗਰ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।