ਘਰ 'ਚ ਬਣਾਓ ਚਿਕਨ ਐਂਡ ਐਵੋਕੈਡੋ ਰੰਚ ਬੂਰੀਟੋਸ

03/15/2018 3:06:50 PM

ਜਲੰਧਰ— ਚਿਕਨ ਐਂਡ ਐਵੋਕੈਡੋ ਰੰਚ ਬੂਰੀਟੋਸ ਬਹੁਤ ਹੀ ਲਾਜਬਾਵ ਅਤੇ ਸੁਆਦ ਵਾਲੀ ਰੈਸਿਪੀ ਹੈ। ਇਸ ਨੂੰ 1 ਵਾਰ ਘਰ 'ਚ ਬਣਾ ਕੇ ਦੇਖੋ। ਇਸ ਦੀ ਡਿਮਾਂਡ ਵੱਧ ਜਾਵੇਗੀ। ਇਹ ਬਣਾਉਣ 'ਚ ਬਹੁਤ ਹੀ ਆਸਾਨ ਅਤੇ ਸਿਹਤਮੰਦ ਡਿੱਸ਼ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਬੋਨਲੇਸ ਚਿਕਨ - 500 ਗ੍ਰਾਮ
ਟੈਕੋ ਮਸਾਲਾ - 3 ਚੱਮਚ
ਤੇਲ - 2 ਚੱਮਚ
ਟੋਰਟਿਲਾ
ਐਵੋਕੈਡੋ - ਸੁਆਦ ਲਈ
ਮੋਜ਼ਰੈਲਾ ਚੀਜ਼ - ਸੁਆਦ ਲਈ 
ਖੱਟੀ ਕਰੀਮ - ਸੁਆਦ ਲਈ
ਰੰਚ ਡਰੈਸਿੰਗ - ਸੁਆਦ ਲਈ
ਧਨੀਆ - ਸੁਆਦ ਲਈ
ਤੇਲ
ਵਿਧੀ
1. ਸਭ ਤੋਂ ਪਹਿਲਾਂ ਬਾਊਲ ਵਿਚ 500 ਗ੍ਰਾਮ ਬੋਨਲੈੱਸ ਚਿਕਨ, 3 ਚੱਮਚ ਟੈਕੋ ਮਸਾਲਾ ਲੈ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 1 ਘੰਠਾ ਮੈਰੀਨੇਟ ਹੋਣ ਲਈ ਰੱਖ ਦਿਓ।
2. ਹੁਣ ਪੈਨ ਵਿਚ 2 ਚੱਮਚ ਤੇਲ ਗਰਮ ਕਰਕੇ ਉਸ ਵਿਚ ਮਸਾਲੇਦਾਰ ਚਿਕਨ ਪਾ ਕੇ ਸੁਨਿਹਰੀ ਹੋਣ ਤੱਕ 3-4 ਮਿੰਟ ਲਈ ਪਕਾਓ ਅਤੇ ਫਿਰ ਇਕ ਪਾਸੇ ਰੱਖ ਦਿਓ।
3. ਫਿਰ ਟੋਰਟਿਲਾ ਲੈ ਕੇ 2-3 ਮਿੰਟ ਤੱਕ ਦੋਵਾਂ ਪਾਸਿਆਂ ਤੋਂ ਗਰਮ ਕਰੋ।
4. ਹੁਣ ਇਸ ਨੂੰ ਬੋਰਡ 'ਤੇ ਰੱਖ ਕੇ ਇਸ ਦੇ ਸੈਂਟਰ 'ਚ ਪੱਕਿਆ ਹੋਇਆ ਚਿਕਨ ਅਤੇ ਐਵੋਕੈਡੋ ਰੱਖੋ।
5. ਫਿਰ ਇਸ ਦੇ 'ਤੇ ਮੋਜ਼ਰੇਲਾ ਚੀਜ਼, ਖੱਟੀ ਕਰੀਮ, ਰੰਚ ਡਰੈਸਿੰਗ ਅਤੇ ਧਨੀਆ ਪਾਓ।
6. ਹੁਣ ਟੋਰਟਿਲਾ ਦੇ ਹੇਠਾਂ ਦੇ ਕੰਡੇ ਨੂੰ ਉੱਪਰ ਵੱਲ ਫੋਲਡ ਕਰੋ ਅਤੇ ਫਿਰ ਇਸ ਨੂੰ ਦੋਵਾਂ ਪਾਸਿਆਂ ਤੋਂ ਫੋਲਡ ਕਰੋ।
7. ਇਸ ਤੋਂ ਬਾਅਦ ਗਰਿੱਲ ਪੈਨ ਨੂੰ ਘੱਟ ਗੈਸ 'ਤੇ ਗਰਮ ਕਰਕੇ ਇਸ ਨੂੰ ਸਪੈਚੁਲਾ ਨਾਲ ਹਲਕਾ-ਜਿਹਾ ਦਬਾ ਕੇ ਦੋਵਾਂ ਪਾਸਿਆਂ ਤੋਂ 3-4 ਮਿੰਟ ਲਈ ਸੁਨਿਹਰੀ ਬਰਾਊਨ ਅਤੇ ਚੀਜ਼ ਮੈਲਟ ਹੋਣ ਤੱਕ ਪਕਾਓ।
8. ਚਿਕਨ ਐਂਡ ਐਵੋਕੈਡੋ ਰੰਚ ਬੂਰੀਟੋਸ ਬਣ ਕੇ ਤਿਆਰ ਹੈ। ਹੁਣ ਇਸ ਨੂੰ ਗਰਮਾ-ਗਰਮ ਸਰਵ ਕਰੋ।