ਸਸਤੇ ਟਿਪਸ : ਅਣਚਾਹੇ ਵਾਲਾਂ ਤੋਂ ਛੁੱਟਕਾਰਾ ਦਿਵਾਉਣਗੇ ਇਹ 5 ਹੋਮਮੇਡ ਪੈਕ

09/11/2019 12:09:41 PM

ਸਟਰੈੱਸ, ਪੀ.ਸੀ.ਓ.ਡੀ. ਅਤੇ ਹਾਈ ਟੈਸਟੋਸਟੇਰੋਨ ਦੇ ਕਾਰਨ ਚਿਹਰੇ 'ਤੇ ਅਣਚਾਹੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਖੂਬਸੂਰਤੀ ਵੀ ਫਿੱਕੀ ਲੱਗਣ ਲੱਗਦੀ ਹੈ। ਹਾਲਾਂਕਿ ਲੜਕੀਆਂ ਇਸ ਦੇ ਲਈ ਵੈਕਸਿੰਗ ਜਾਂ ਲੇਜ਼ਰ ਟ੍ਰੀਟਮੈਂਟ ਦਾ ਸਹਾਰਾ ਵੀ ਲੈਂਦੀ ਹੈ ਪਰ ਕਈ ਵਾਰ ਇਹ ਟ੍ਰੀਟਮੈਂਟ ਸਾਈਡ-ਇਫੈਕਟਸ ਵੀ ਛੱਡ ਜਾਂਦੇ ਹਨ। ਅਜਿਹੇ 'ਚ ਕਿਉਂ ਨਾ ਘਰੇਲੂ ਨੁਸਖਿਆਂ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇ। ਅੱਜ ਅਸੀਂ ਤੁਹਾਨੂੰ 5 ਅਜਿਹੇ ਹੋਮਮੇਡ ਪੈਕਸ ਦੇ ਬਾਰੇ 'ਚ ਦੱਸਾਂਗੇ, ਜਿਸ ਨਾਲ ਤੁਸੀਂ ਬਿਨ੍ਹਾਂ ਦਰਦ ਅਤੇ ਸਾਈਡ ਇਫੈਕਟਸ ਦੇ ਇਨ੍ਹਾਂ ਅਣਚਾਹੇ ਵਾਲਾਂ ਤੋਂ ਛੁੱਟਕਾਰਾ ਪਾ ਸਕਦੇ ਹੋ।
ਚੱਲੋ ਜਾਣਦੇ ਹਾਂ ਅਣਚਾਹੇ ਵਾਲਾਂ ਲਈ 5 ਅਸਰਦਾਰ ਹੋਮਮੇਡ ਫੇਸਪੈਕ
ਹਲਦੀ-ਬੇਸਨ ਪੈਕ
ਇਸ ਨੂੰ ਬਣਾਉਣ ਲਈ ਥੋੜ੍ਹੇ ਜਿਹੇ ਪਾਣੀ 'ਚ ਹਲਦੀ ਅਤੇ ਬੇਸਨ ਦਾ ਗੁੜ੍ਹਾ ਘੋਲ ਬਣਾਓ ਅਤੇ ਰੋਜ਼ ਚਮੜੀ ਦੇ ਉਸ ਹਿੱਸੇ 'ਤੇ ਲਗਾਓ ਜਿਥੇ ਵਾਲ ਜ਼ਿਆਦਾ ਹੁੰਦੇ ਹਨ। ਕੁਝ ਮਿੰਟਾਂ ਬਾਅਦ ਗਰਮ ਪਾਣੀ 'ਚ ਕੱਪੜਾ ਡੁੱਬੋ ਕੇ ਉਸ ਨਾਲ ਸਾਫ ਕਰ ਲਓ। ਵਾਲ ਪੈਕ ਦੇ ਨਾਲ ਹੀ ਨਿਕਲ ਜਾਣਗੇ।


ਕਣਕ ਦਾ ਚੋਕਰ
ਚੋਕਰ ਦਾ ਪੇਸਟ ਵੀ ਵਾਲ ਹਟਾਉਣ 'ਚ ਫਾਇਦੇਮੰਦ ਹੁੰਦਾ ਹੈ। ਇਸ ਨੂੰ ਬਣਾਉਣ ਲਈ 3 ਚਮਚ ਕਣਕ ਦੇ ਚੋਕਰ 'ਚ 1 ਚਮਚ ਗੁਲਾਬ ਜਲ ਅਤੇ 1 ਵੱਡਾ ਚਮਚ ਦੁੱਧ ਮਿਲਾਓ। ਫਿਰ ਇਸ ਨਾਲ ਚਿਹਰੇ ਨੂੰ ਸਕਰੱਬ ਕਰੋ। ਹੁਣ ਇਸ ਨੂੰ ਕੁਝ ਮਿੰਟ ਸੁੱਕਣ ਦਿਓ ਅਤੇ ਫਿਰ ਚਿਹਰੇ ਨੂੰ ਧੋ ਲਓ।
ਦਲੀਆ ਅਤੇ ਕੇਲਾ
2 ਟੀ ਸਪੂਨ ਦਲੀਆ ਅਤੇ ਇਕ ਪੱਕਿਆ ਹੋਇਆ ਕੇਲਾ ਮਿਕਸ ਕਰੋ। ਹੁਣ ਜਿਥੇ-ਜਿਥੇ ਵਾਲ ਹਨ, ਉੱਥੇ ਇਸ ਪੇਸਟ ਨਾਲ 15 ਤੋਂ 20 ਮਿੰਟ ਮਾਲਿਸ਼ ਕਰੋ। ਫਿਰ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਨੂੰ ਖੁਦ ਫਰਕ ਮਹਿਸੂਸ ਹੋਵੇਗਾ।


ਫਿਟਕਰੀ ਅਤੇ ਗੁਲਾਬ ਜਲ
ਸਭ ਤੋਂ ਪਹਿਲਾਂ 1/2 ਟੀ ਸਪੂਨ ਫਿਟਕਰੀ ਪਾਊਡਰ, 3 ਟੀ ਸਪੂਨ ਗੁਲਾਬ ਜਲ ਅਤੇ ਜੈਤੂਨ ਦੇ ਤੇਲ ਦੀਆਂ ਕੁਝ ਬੂੰਦਾਂ ਮਿਕਸ ਕਰੋ। ਕਾਟਨ ਦੀ ਮਦਦ ਨਾਲ ਜਿਥੇ-ਜਿਥੇ ਅਣਚਾਹੇ ਵਾਲ ਹੋਣ ਉਥੇ ਇਹ ਪੇਸਟ ਲਗਾਓ। ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਪਾਣੀ ਨਾਲ ਚਿਹਰਾ ਸਾਫ ਕਰ ਲਓ। ਹਫਤੇ 'ਚ ਘੱਟ ਤੋਂ ਘੱਟ 2 ਵਾਰ ਇਸ ਪੇਸਟ ਦੀ ਵਰਤੋਂ ਕਰੋ।


ਤੁਲਸੀ ਅਤੇ ਪਿਆਜ਼
2 ਪਿਆਜ਼ ਅਤੇ ਮੁੱਠੀ ਭਰ ਤੁਲਸੀ ਦੇ ਪੱਤੇ ਨੂੰ ਮਿਲਾ ਕੇ ਮਿਕਸੀ 'ਚ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਆਪਣੇ ਅਣਚਾਹੇ ਵਾਲਾਂ 'ਤੇ 15 ਤੋਂ 20 ਮਿੰਟ ਲਈ ਲਗਾਓ। ਉਸ ਦੇ ਬਾਅਦ ਪਾਣੀ ਨਾਲ ਧੋ ਲਓ। 1 ਮਹੀਨੇ ਤੱਕ ਲਗਾ ਕੇ ਇਸ ਦੀ ਵਰਤੋਂ ਨਾਲ ਅਣਚਾਹੇ ਵਾਲ ਗਾਇਬ ਹੋ ਜਾਣਗੇ।

Aarti dhillon

This news is Content Editor Aarti dhillon