ਸਰੀਰਕ ਸਬੰਧ ਨਾ ਬਣਾਉਣ ਨਾਲ ਪੇਸ਼ ਆ ਸਕਦੀਆਂ ਹਨ ਇਹ ਮੁਸ਼ਕਲਾਂ

09/08/2019 9:52:57 PM

ਨਵੀਂ ਦਿੱਲੀ— ਇਨਸਾਨ ਦੇ ਸਰੀਰ ਦਾ ਆਪਣਾ ਫੰਕਸ਼ਨ ਹੁੰਦਾ ਹੈ। ਜੇਕਰ ਇਨ੍ਹਾਂ 'ਚੋਂ ਕੋਈ ਵੀ ਫੰਕਸ਼ਨ ਵਿਗੜ ਗਿਆ ਤਾਂ ਸਰੀਰ 'ਤੇ ਉਸ ਦਾ ਘਾਤਕ ਅਸਰ ਪੈ ਸਕਦਾ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਨਸਾਨ ਦੇ ਜ਼ਿੰਦਾ ਰਹਿਣ ਲਈ ਸਭ ਤੋਂ ਜ਼ਰੂਰੀ ਆਰਗਨ ਬ੍ਰੇਨ, ਹਾਰਟ, ਕਿਡਨੀ ਤੇ ਲੰਗਸ ਹੁੰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਫਿਜ਼ੀਕਲ ਰਿਲੇਸ਼ਨ ਨਹੀਂ ਬਣਾਉਣ ਨਾਲ ਵੀ ਸਾਡੇ ਸਰੀਰ ਦਾ ਫੰਕਸ਼ਨ ਵਿਗੜ ਜਾਂਦਾ ਹੈ। ਇਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪਾਰਟਨਰਸ ਦੇ ਵਿਚਾਲੇ ਜੇਕਰ ਫਿਜ਼ੀਕਲ ਰਿਲੇਸ਼ਨ ਬਣਨਾ ਬੰਦ ਹੋ ਜਾਵੇ ਤਾਂ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ।

ਪਾਰਟਨਰ ਨਾਲ ਸਰੀਰਕ ਸਬੰਧ ਬਣਾਉਣ ਨਾਲ ਤੁਸੀਂ ਉਸ ਨਾਲ ਭਾਵਨਾਤਮਕ ਤੌਰ 'ਤੇ ਮਜ਼ਬੂਤੀ ਨਾਲ ਜੁੜਦੇ ਹੋ। ਮਾਹਰ ਕਹਿੰਦੇ ਹਨ ਕਿ ਜੇਕਰ ਪਾਰਟਨਰ ਦੇ ਨਾਲ ਰੈਗੂਲਰ ਸਰੀਰਕ ਸਬੰਧ ਬਣਾਉਣਾ ਬੰਦ ਹੋ ਜਾਵੇ ਤਾਂ ਭਾਵਨਾਤਮਕ ਮਜ਼ਬੂਤੀ ਘੱਟ ਜਾਂਦੀ ਹੈ।

ਮਾਹਰਾਂ ਦੀ ਮੰਨੀਏ ਤਾਂ ਜੇਕਰ ਪਾਰਟਨਰਸ ਵਿਚਾਲੇ ਸਰੀਰਕ ਸਬੰਧ ਬਣਨੇ ਬੰਦ ਹੋ ਜਾਣ ਤਾਂ ਸਟ੍ਰੈਸ ਦਾ ਪੱਧਰ ਵਧ ਜਾਂਦਾ ਹੈ। ਸੁਭਾਅ 'ਚ ਚਿੜਚਿੜਾਪਨ ਆ ਜਾਂਦਾ ਹੈ। ਇਥੋਂ ਤੱਕ ਕਿ ਘਬਰਾਹਟ ਦਾ ਪੱਧਰ ਵੀ ਵਧਣ ਲੱਗ ਜਾਂਦਾ ਹੈ। ਅਸਲ 'ਚ ਜਦੋਂ ਪਾਰਟਨਰਸ ਦੇ ਵਿਚਾਲੇ ਸਰੀਰਕ ਸਬੰਧ ਬਣਦਾ ਹੈ ਤਾਂ ਐਂਡ੍ਰੋਫਿਨ ਤੇ ਡੋਪਾਮਾਈਨ ਦਾ ਪੱਧਰ ਠੀਕ ਰਹਿੰਦਾ ਹੈ ਤੇ ਸਰੀਰ ਨੂੰ ਰਿਲੈਕਸ ਮਿਲਦਾ ਹੈ। ਮਾਹਰਾਂ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਇਸ ਨਾਲ ਨੀਂਦ ਬਿਹਤਰ ਹੁੰਦੀ ਹੈ।

ਕਈ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਪਾਰਟਨਰਸ ਦੇ ਵਿਚਾਲੇ ਸਰੀਰਕ ਸਬੰਧ ਬਣਨਾ ਬੰਦ ਹੋ ਜਾਵੇ ਤਾਂ ਇਸ ਨਾਲ ਢਿੱਡ 'ਚ ਮਰੋੜ ਵੀ ਹੋਣ ਲੱਗਦੇ ਹਨ। ਹਾਲਾਂਕਿ ਇਸ ਦਾ ਕੋਈ ਮੈਡੀਕਲ ਪਰੂਫ ਨਹੀਂ ਹੈ।

ਮਾਹਰ ਇਸ ਗੱਲ ਨੂੰ ਮੰਨਦੇ ਹਨ ਕਿ ਸਰੀਰ ਸਬੰਧ ਬਣਾਉਣ ਨਾਲ ਹਾਰਮੋਨ ਲੈਵਲ ਬੈਲੇਂਸ ਰਹਿੰਦਾ ਹੈ। ਔਰਤਾਂ 'ਚ ਹਿਸਟੀਰੀਆ ਦੇ ਦੌਰੇ ਦਾ ਕਨੈਕਸ਼ਨ ਸਰੀਰਕ ਸਬੰਧ ਬਣਾਉਣ ਨਾਲ ਜੁੜਿਆ ਹੁੰਦਾ ਹੈ। ਮਾਹਰਾਂ ਮੁਤਾਬਕ ਜੇਕਰ ਪਾਰਟਨਰਸ ਸਰੀਰਕ ਸਬੰਧ ਨਾ ਬਣਾਉਣ ਤਾਂ ਔਰਤਾਂ ਦੀ ਪੀਰੀਅਡ ਸਬੰਧੀ ਤਕਲੀਫ ਵੀ ਵਧਦੀ ਹੈ।

Baljit Singh

This news is Content Editor Baljit Singh