ਸਿਹਤ ਲਈ ਫਾਇਦੇਮੰਦ ਹੈ ਕਾਜੂ

05/25/2017 9:11:52 AM

ਜਲੰਧਰ— ਕਾਜੂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਕਾਜੂ ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਐਂਟੀ ਦਾ ਬਹੁਤ ਵਧੀਆ ਸ੍ਰੋਤ ਹੈ। ਇਸ ਨੂੰ ਨਿਸ਼ਚਿਤ ਮਾਤਰਾ ''ਚ ਪ੍ਰਤੀਦਿਨ ਖਾਣਾ ਚਾਹੀਦਾ ਹੈ। ਕਾਜੂ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਸ ਲਈ ਕਾਜੂ ਨੂੰ ਆਪਣੇ ਖਾਣਪਾਣ ''ਚ ਜ਼ਰੂਰ ਸ਼ਾਮਲ ਕਰੋ। ਆਓ ਜਾਣਦੇ ਹਾਂ ਕਿ ਕਾਜੂ ਨੂੰ ਆਪਣੀ ਖੁਰਾਕ ''ਚ ਸ਼ਾਮਲ ਕਰਨਾ ਕਿਉਂ ਜ਼ਰੂਰੀ ਹੈ। 
1. ਸਿਹਤਮੰਦ ਹੱਡੀਆਂ
ਕਾਜੂ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਕਾਜੂ ''ਚ ਵਿਟਾਮਿਨ-ਕੇ ਹੁੰਦਾ ਹੈ ਜੋ ਹੱਡੀਆਂ ਨੂੰ ਸਿਹਤਮੰਦ ਰੱਖਦਾ ਹੈ। 
2. ਸਿਹਤਮੰਦ ਅੱਖਾਂ
ਕਾਜੂ ''ਚ ਐਂਟੀਆਕਸੀਡੈਂਟ ਚੰਗੀ ਮਾਤਰਾ ''ਚ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੌਸ਼ਨੀ ਨੂੰ ਘੱਟ ਹੋਣ ਤੋਂ ਬਚਾਉਂਦਾ ਹੈ। 
3. ਖੂਨ ਦੀ ਬੀਮਾਰੀ
ਕਾਜੂ ''ਚ ਖਾਸੀ ਮਾਤਰਾ ''ਚ ਕਾਪਰ ਹੁੰਦਾ ਹੈ ਜੋ ਖੂਨ ਦੇ ਰੋਗਾਂ ਨਾਲ ਲੜਣ ''ਚ ਮਦਦ ਕਰਦਾ ਹੈ। ਕਾਪਰ ਦੀ ਕਮੀ ਨਾਲ ਆਇਰਨ ਦੀ ਕਮੀ ਜਿਵੇਂ ਅਨੀਮੀਆ ਵਰਗੇ ਰੋਗ ਹੋ ਜਾਂਦੇ ਹਨ ਅਤੇ ਕਾਜੂ ''ਚ ਕਾਪਰ ਹੋਣ ਦੀ ਵਜ੍ਹਾ ਨਾਲ ਇਸ ਨਾਲ ਲੜਣ ''ਚ ਮਦਦ ਮਿਲਦੀ ਹੈ। 
4. ਭਾਰ ਘਟਾਉਣ ''ਚ ਮਦਦਗਾਰ
ਕਾਜੂ ਭਾਰ ਘੱਟ ਕਰਨ ''ਚ ਵੀ ਮਦਦਗਾਰ ਹੁੰਦਾ ਹੈ। ਇਸ ਦੇ ਨਾਲ ਹੀ ਇਹ ਹਾਰਟ ''ਚ ਬਣਨ ਵਾਲੇ ਫੈਟ ਅਤੇ ਕੌਲੇਸਟਰੋਲ ਨੂੰ ਘੱਟ ਕਰਨ ''ਚ ਵੀ ਮਦਦਗਾਰ ਹੁੰਦਾ ਹੈ।