ਊਨ ਨਾਲ ਬਣਾਓ Pom Pom ਅਤੇ ਵੱਖ-ਵੱਖ ਤਰੀਕਿਆਂ ਨਾਲ ਘਰ ਨੂੰ ਕਰੋ ਡੈਕੋਰੇਟ

01/09/2018 2:29:39 PM

ਨਵੀਂ ਦਿੱਲੀ— ਸਰਦੀਆਂ 'ਚ ਜ਼ਿਆਦਾਤਰ ਔਰਤਾਂ ਦੇ ਹੱਥਾਂ 'ਚ ਊਨ ਫੜੀ ਦਿਖਾਈ ਦਿੰਦੀ ਹੈ। ਆਪਣਾ ਟਾਈਮਪਾਸ ਕਰਨ ਲਈ ਔਰਤਾਂ ਊਨ ਨਾਲ ਕੁਝ ਨਾ ਕੁਝ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ। ਅੱਜਕਲ ਜ਼ਿਆਦਾਤਰ ਲੌਕ ਬੂਨੀ-ਬੂਨਾਈਆਂ ਸਵੈਟਰਸ ਦੀ ਵਰਤੋਂ ਕਰਦੇ ਹਨ ਪਰ ਤੁਸੀਂ ਊਨ ਦੀ ਮਦਦ ਨਾਲ ਪਾਮ-ਪਾਮ ਬਣਾ ਕੇ ਉਨ੍ਹਾਂ ਨਾਲ ਘਰ ਦੀ ਡੈਕੋਰੇਸ਼ਨ ਵੀ ਕਰ ਸਕਦੇ ਹੋ। ਅੱਜਕਲ ਪਾਮ-ਪਾਮ ਡੈਕੋਰੇਸ਼ਨ ਕਾਫੀ ਟ੍ਰੈਂਡ 'ਚ ਹੈ। ਊਨ ਨਾਲ ਬਣੇ ਪਾਮ-ਪਾਮ ਨਾਲ ਤੁਸੀਂ ਪਰਦੇ, ਮੈਟ, ਗੁਲਦਸਤੇ, ਹੈਂਗਿੰਗ ਜਾਂ ਫਿਰ ਟ੍ਰੀ ਬਣਾ ਸਕਦੇ ਹੋ। ਇਸ ਨਾਲ ਘਰ ਨੂੰ ਕਾਫੀ ਖੂਬਸੂਰਤ ਲੁਕ ਮਿਲਦੀ ਹੈ ਜਿਸ ਨੂੰ ਦੇਖ ਕੇ ਘਰ 'ਚ ਆਉਣ ਵਾਲੇ ਮਹਿਮਾਨ ਵੀ ਤੁਹਾਡੀ ਤਾਰੀਫ ਕਰਦੇ ਹੋਏ ਨਹੀਂ ਥੱਕਣਗੇ ਅਤੇ ਤੁਹਾਡੇ ਤੋਂ ਕੁਝ ਅਜਿਹੇ ਯੂਨਿਕ ਆਈਡਿਆਂ ਵੀ ਲੈਣਗੇ। ਅੱਜ ਅਸੀਂ ਤੁਹਾਨੂੰ ਪਾਮ-ਪਾਮ ਦੀ ਮਦਦ ਨਾਲ ਘਰ ਦੀ ਵੱਖ-ਵੱਖ ਤਰੀਕਿਆਂ ਨਾਲ ਡੈਕੋਰੇਸ਼ਨ ਦੇ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਘਰ ਨੂੰ ਸਜਾਉਣ 'ਚ ਬੇਹੱਦ ਕੰਮ ਆਉਣਗੇ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1.Pom Pom flower tree
ਪਾਮ-ਪਾਮ ਦੀ ਮਦਦ ਨਾਲ ਤੁਸੀਂ ਫਲਾਵਰ ਟ੍ਰੀ ਵੀ ਬਣਾ ਸਕਦੇ ਹੋ। ਇਸ ਲਈ ਤੁਸੀਂ ਬਿਨਾਂ ਪੱਤੀਆਂ ਵਾਲੇ ਟ੍ਰੀ 'ਤੇ ਪਾਮ-ਪਾਮ ਲਗਾਓ ਅਤੇ ਉਸ ਨੂੰ ਸਜਾਓ।


2.Pom Pom Rain cloud
ਊਨ ਨਾਲ ਬਣੇ ਪਾਮ-ਪਾਮ ਨਾਲ ਆਰ ਰੇਨ ਕਲਾਊਡ ਬਣਾ ਸਕਦੇ ਹੋ ਅਤੇ ਘਰ ਦੀਆਂ ਦੀਵਾਰਾਂ ਵੀ ਖੂਬਸੂਰਤ ਅੰਦਾਜ ਨਾਲ ਡੈਕੋਰੇਟ ਕਰ ਸਕਦੇ ਹੋ। 


3. Pom Pom curtain
ਤੁਸੀਂ ਇਸ ਨਾਲ ਖੂਬਸੂਰਤ ਪਰਦੇ ਬਣਾ ਸਕਦੇ ਹੋ। ਇਸ ਨਾਲ ਘਰ ਨੂੰ ਕਾਫੀ ਡਿਫਰੈਂਟ ਲੁਕ ਮਿਲਦੀ ਹੈ। 


4. Pom Pom Rug
ਤੁਸੀਂ ਇਨ੍ਹਾਂ ਪਾਮ-ਪਾਮ ਦੀ ਸੂਈ-ਧਾਗੇ ਨਾਲ ਸਿਲਾਈ ਕਰਕੇ ਖੂਬਸੂਰਤ ਮੈਟ ਜਾਂ ਗਲੀਚਾ ਵੀ ਬਣਾ ਸਕਦੇ ਹੋ। ਮੈਟ ਨੂੰ ਤੁਸੀਂ ਕਈ ਤਰ੍ਹਾਂ ਨਾਲ ਸ਼ੇਪ ਦੇ ਸਕਦੇ ਹੋ। ਇਸ ਨਾਲ ਘਰ ਨੂੰ ਯੁਨਿਕ ਲੁਕ ਮਿਲਦੀ ਹੈ ਨਾਲ ਹੀ ਇਹ ਸਰਦੀਆਂ 'ਚ ਬੇਹੱਦ ਕੰਮ ਵੀ ਆਉਂਦੇ ਹਨ। 


5. Pom Poms flowers
ਤੁਸੀਂ ਇਨ੍ਹਾਂ ਪਾਮ-ਪਾਮ ਨਾਲ ਫਲਾਵਰ ਬਣਾ ਕੇ ਫਲਾਵਰ ਪਾਟ 'ਚ ਸਜਾ ਸਕਦੇ ਹੋ। ਫਿਰ ਇਨ੍ਹਾਂ ਨੂੰ ਘਰ 'ਚ ਕਿਸੇ ਵੀ ਟੇਬਲ ਡੈਕੋਰੇਸ਼ਨ ਦਾ ਹਿੱਸਾ ਬਣਾ ਸਕਦੇ ਹੋ।