ਘਰ ''ਚ ਬਣਾਓ ਓਰੇਂਜ ਪੀਲ ਫੇਸਪੈਕ, ਪਾਓ ਟੈਨਿੰਗ ਤੋਂ ਛੁਟਕਾਰਾ

05/24/2017 12:38:00 PM

ਮੁੰਬਈ— ਧੁੱਪ ਨਾਲ ਸਕਿਨ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਇਸ ਨਾਲ ਸਕਿਨ ''ਤੇ ਕਾਲੇ ਧੱਬੇ ਵੀ ਪੈ ਜਾਂਦੇ ਹਨ। ਧੁੱਪ ''ਚ ਜਾਣ ਤੋਂ ਪੂਰੀ ਤਰ੍ਹਾਂ ਬਚਿਆ ਨਹੀਂ ਜਾ ਸਕਦਾ ਪਰ ਉਸ ਕਾਰਨ ਸਕਿਨ ''ਤੇ ਹੋਣ ਵਾਲੇ ਬੁਰੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ। ਉਂਝ ਤਾਂ ਬਾਜ਼ਾਰ ਚ ਟੈਨਿੰਗ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਸਨਸਕਰੀਨ ਮੌਜੂਦ ਹਨ ਪਰ ਅੱਜ ਅਸੀਂ ਤੁਹਾਨੂੰ ਇਸ ਟੈਨਿੰਗ ਤੋਂ ਬਚਾਅ ਲਈ ਇਕ ਬਹੁਤ ਸੋਖਾ, ਅਸਰਦਾਰ ਅਤੇ ਕੁਦਰਤੀ ਤਰੀਕਾ ਦੱਸਣ ਜਾ ਰਹੇ ਹਾਂ। 
1. ਸੰਤਰਿਆਂ ਦੇ ਛਿਲਕਿਆਂ ਦਾ ਪਾਊਡਰ
ਇਸ ਨੂੰ ਘਰ ''ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਇਸ ਲਈ ਸੰਤਰੇ ਦੇ ਛਿਲਕਿਆਂ ਨੂੰ ਧੁੱਪ ''ਚ ਚੰਗੀ ਤਰ੍ਹਾਂ ਸੁਕਾ ਲਓ। ਜਦੋਂ ਇਨ੍ਹਾਂ ''ਚੋਂ ਨਮੀ ਨਿਕਲ ਜਾਵੇ ਤਾਂ ਇਨ੍ਹ੍ਹਾਂ ਨੂੰ ਮਿਕਸੀ ''ਚ ਪੀਸ ਲਓ। ਇਸ ਪਾਊਡਰ ਨੂੰ ਹਵਾ ਬੰਦ ਡੱਬੇ ''ਚ ਰੱਖੋ। ਜ਼ਰੂਰਤ ਪੈਣ ''ਤੇ ਇਸ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਵਰਤੋ।
2. ਫੇਸਪੈਕ ਬਣਾਉਣ ਦੀ ਪਹਿਲੀ ਵਿਧੀ
ਇਹ ਫੇਸਪੈਕ ਬਣਾਉਣ ਲਈ ਦੋ-ਤਿੰਨ ਚਮਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ ਲਓ। ਇਸ ''ਚ ਇਕ ਚਮਚ ਸ਼ਹਿਦ ਮਿਲਾਓ। ਦੋ ਚਮਚ ਦੁੱਧ ਜਾਂ ਦਹੀਂ ਪਾਓ। ਜ਼ਰੂਰਤ ਪੈਣ ''ਤੇ ਪਾਣੀ ਦੀਆਂ ਕੁਝ ਬੂੰਦਾਂ ਵੀ ਪਾ ਸਕਦੇ ਹੋ। ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਚਿਹਰੇ ''ਤੇ ਲਗਾਓ ਅਤੇ 15-20 ਮਿੰਟ ਲਈ ਸੁੱਕਣ ਦਿਓ। ਸੁੱਕਣ ''ਤੇ ਹਲਕੇ ਹੱਥਾਂ ਨਾਲ ਰਗੜ ਕੇ ਇਸ ਨੂੰ ਕੱਢੋ। ਹਫਤੇ ''ਚ ਦੋ ਵਾਰੀ ਇਸ ਫੇਸਪੈਕ ਦੀ ਵਰਤੋਂ ਨਾਲ ਤੁਹਾਡੀ ਪੁਰਾਣੀ ਟੈਨਿੰਗ ਦੂਰ ਹੋ ਜਾਂਦੀ ਹੈ।
2. ਫੇਸਪੈਕ ਬਣਾਉਣ ਦੀ ਦੂਜੀ ਵਿਧੀ
ਇਸ ਲਈ ਦੋ ਚਮਚ ਵੇਸਣ ''ਚ ਦੋ ਚਮਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ ਮਿਲਾਓ। ਇਸ ''ਚ ਅੱਧਾ ਚਮਚ ਹਲਦੀ ਪਾਓ। ਥੋੜ੍ਹਾ ਗੁਲਾਬ ਜਲ ਅਤੇ ਪਾਣੀ ਦੀਆਂ ਬੂੰਦਾਂ ਪਾਓ। ਇਸ ਫੇਸਪੈਕ ਨੂੰ ਚਿਹਰੇ ''ਤੇ 15-20 ਮਿੰਟ ਲਈ ਲਗਾਓ। ਇਸ ਦੀ ਵਰਤੋਂ ਹਫਤੇ ''ਚ ਇਕ ਵਾਰੀ ਕਰੋ। ਜੇ ਟੈਨਿੰਗ ਜ਼ਿਆਦਾ ਹੈ ਤਾਂ ਦੋ ਹਫਤਿਆਂ ਲਈ ਇਸ ਦੀ ਵਰਤੋਂ ਹਫਤੇ ''ਚ ਦੋ ਵਾਰੀ ਕਰੋ।
3. ਫੇਸਪੈਕ ਬਣਾਉਣ ਦੀ ਤੀਜੀ ਵਿਧੀ
ਇਸ ਲਈ ਚਾਰ ਸੰਤਰੇ ਦੇ ਛਿਲਕਿਆਂ ਦੇ ਪਾਊਡਰ ''ਚ ਅੱਧਾ ਚਮਚ ਨਿੰਬੂ ਨਿਚੋੜ ਲਓ। ਇਸ ''ਚ ਅੱਧਾ ਟਮਾਟਰ ਕੱਦੂਕਸ ਕਰ ਕੇ ਪਾਓ। ਨਾਲ ਹੀ ਇਕ ਚੁਟਕੀ ਹਲਦੀ ਵੀ ਮਿਲਾ ਲਓ। ਦੋ-ਤਿੰਨ ਚਮਚ ਦੁੱਧ ਪਾ ਕੇ ਇਸ ਦਾ ਫੇਸਪੈਕ ਤਿਆਰ ਕਰੋ। ਜ਼ਰੂਰਤ ਪੈਣ ''ਤੇ ਪਾਣੀ ਵੀ ਮਿਲਾ ਸਕਦੇ ਹੋ। ਇਸ ਫੇਸਪੈਕ ਨੂੰ ਹਫਤੇ ''ਚ ਇਕ ਵਾਰੀ ਵਰਤੋ।