ਦੀਵਾਲੀ ''ਤੇ ਤਿਆਰ ਕਰੋ Kids Room

10/09/2017 9:56:34 AM

ਜਲੰਧਰ— 'ਰੌਸ਼ਨੀ ਦਾ ਤਿਉਹਾਰ' ਯਾਨੀ ਦੀਵਾਲੀ ਨੂੰ ਆਉਣ 'ਚ ਹੁਣ ਗਿਣੇ-ਚੁਣੇ ਦਿਨ ਹੀ ਰਹਿ ਗਏ ਹਨ। ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਬੜੀ ਧੂਮਧਾਮ ਨਾਲ ਕੀਤੀਆਂ ਜਾਂਦੀਆਂ ਹਨ। ਘਰਾਂ 'ਚ ਸਫੈਦੀ, ਮੁਰੰਮਤ ਤੇ ਸਜਾਵਟ ਦਾ ਕੰਮ ਕਈ ਹਫਤੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਵੀ ਦੀਵਾਲੀ ਮੌਕੇ ਸਫੈਦੀ ਜਾਂ ਕਮਰਿਆਂ ਦੀ ਡੈਕੋਰੇਸ਼ਨ ਦਾ ਕੰਮ ਕਰਵਾ ਰਹੇ ਹੋ ਤਾਂ ਕਿਡਸ ਰੂਮ ਨੂੰ ਸਪੈਸ਼ਲ ਤਰੀਕੇ ਨਾਲ ਸਜਾਉਣਾ ਨਾ ਭੁੱਲੋ। ਜ਼ਮਾਨਾ ਮਾਡਰਨ ਹੋ ਗਿਆ ਹੈ। ਅੱਜਕਲ ਬੱਚਿਆਂ ਦੇ ਰੂਮ ਨੂੰ ਵੱਖਰੇ ਸਟਾਈਲ ਤੇ ਡਿਜ਼ਾਈਨ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਣ-ਕੁੱਦਣ ਦਾ ਕੰਮ ਆਪਣੇ ਰੂਮ 'ਚ ਹੀ ਕਰਨ। ਬੱਚਿਆਂ ਨੂੰ ਬ੍ਰਾਈਟ ਕਲਰ (ਪੈਰੇਟ ਗ੍ਰੀਨ, ਡਾਰਕ ਪਿੰਕ, ਪਰਪਲ) ਬਹੁਤ ਪਸੰਦ ਆਉਂਦੇ ਹਨ। ਇਸ ਲਈ ਕੰਧਾਂ 'ਤੇ ਡਾਰਕ ਰੰਗ ਦਾ ਪੇਂਟ ਕਰਵਾਓ। ਉਂਝ ਲੜਕੀਆਂ ਦਾ ਪਿੰਕ ਤੇ ਲੜਕਿਆਂ ਦਾ ਫੇਵਰੇਟ ਕਲਰ ਬਲੂ ਹੁੰਦਾ ਹੈ।
ਦੀਵਾਲੀ ਦੀ ਖਾਸ ਡੈਕੋਰੇਸ਼ਨ
ਦੀਵਾਲੀ ਦੇ ਖਾਸ ਮੌਕੇ 'ਤੇ ਬੱਚਿਆਂ ਦੇ ਰੂਮ 'ਚ ਡੈਕੋਰੇਸ਼ਨ ਜ਼ਰੂਰ ਕਰੋ। ਜੇ ਬੱਚੇ ਖੁਦ ਕ੍ਰਿਏਟਿਵ ਤਰੀਕੇ ਨਾਲ ਕੁਝ ਬਣਾਉਣ ਤਾਂ ਜ਼ਿਆਦਾ ਬੈਸਟ ਹੋਵੇਗਾ। ਤੁਸੀਂ ਪੇਪਰ ਕ੍ਰਾਫਟ ਦੀ ਮਦਦ ਨਾਲ ਦੀਵਾ ਮੇਕਿੰਗ, ਬਟਰਫਲਾਈ ਜਾਂ ਪੇਪਰ ਲਾਲਟੇਨ ਬਣਾ ਕੇ ਕੰਧਾਂ 'ਤੇ ਲਟਕਾ ਸਕਦੇ ਹੋ। ਬੱਚੇ ਅਕਸਰ ਕਲਰਫੁੱਲ ਲਾਈਟਸ ਨੂੰ ਦੇਖ ਕੇ ਆਕਰਸ਼ਿਤ ਹੁੰਦੇ ਹਨ, ਇਸ ਲਈ ਕਲਰਫੁੱਲ ਲਾਈਟਸ ਵੀ ਕਮਰੇ 'ਚ ਲਗਵਾਓ। ਮਾਰਕੀਟ 'ਚ ਤੁਹਾਨੂੰ ਵੱਖ-ਵੱਖ ਡਿਜ਼ਾਈਨ ਦੀਆਂ ਲਾਈਟਸ ਮਿਲ ਜਾਣਗੀਆਂ। ਇਸ ਦੇ ਇਲਾਵਾ ਕਲਰਫੁੱਲ ਪੇਪਰ ਦੀਆਂ ਲੜੀਆਂ ਨਾਲ ਕੰਧਾਂ, ਦਰਵਾਜ਼ਿਆਂ ਤੇ ਖਿੜਕੀਆਂ ਨੂੰ ਸਜਾਓ।
ਵਾਲਪੇਪਰ ਨਾਲ ਸਜਾਓ ਕੰਧਾਂ
ਬੱਚੇ ਛੋਟੇ ਹਨ ਤਾਂ ਉਨ੍ਹਾਂ ਦੇ ਰੂਮ ਦੀਆਂ ਕੰਧਾਂ ਸਿੰਪਲ ਰੱਖਣ ਦੀ ਬਜਾਏ ਕਲਰਫੁੱਲ ਤੇ ਵੱਖ-ਵੱਖ ਡਿਜ਼ਾਈਨ ਦੇ ਵਾਲਪੇਪਰ ਨਾਲ ਸਜਾਓ। ਤੁਸੀਂ ਬੱਚੇ ਦੇ ਫੇਵਰੇਟ ਕਾਰਟੂਨ ਕਰੈਕਟਰ, ਰੇਨਬੋ ਸ਼ੇਡ, ਅਲਫਾਬੈਟਸ, ਮੈਥਸ ਕਾਊਂਟਿੰਗ ਸ਼ਬਦ, ਕ੍ਰਿਏਟਿਵ ਸਟੋਰੀ ਦਾ ਵਾਲਪੇਪਰ ਵੀ ਅਪਲਾਈ ਕਰ ਸਕਦੇ ਹੋ। ਇਸ ਨਾਲ ਕਮਰਾ ਤਾਂ ਖੂਬਸੂਰਤ ਲੱਗੇਗਾ ਹੀ, ਨਾਲ ਹੀ ਬੱਚਿਆਂ ਦਾ ਦਿਮਾਗ ਵੀ ਸ਼ਾਰਪ ਹੋਵੇਗਾ। ਜੇ ਤੁਸੀਂ ਪੇਂਟ ਵੀ ਕਰਵਾਇਆ ਹੈ ਤਾਂ ਕੰਧਾਂ 'ਤੇ ਵਾਸ਼ੇਬਲ ਪੇਂਟ ਹੀ ਕਰਵਾਓ ਕਿਉਂਕਿ ਛੋਟੇ ਬੱਚੇ ਅਕਸਰ ਕੰਧਾਂ 'ਤੇ ਆਪਣੀ ਚਿੱਤਰਕਾਰੀ ਦਾ ਹੁਨਰ ਦਿਖਾਉਂਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਰੋਕੋ ਨਾ ਬਲਕਿ ਨਵੇਂ-ਨਵੇਂ ਕ੍ਰਿਏਟਿਵ ਕੰਮ ਕਰਨ ਦਿਓ।
ਜੇ ਬੱਚਾ ਛੋਟਾ ਹੈ ਤਾਂ ਤੁਸੀਂ ਫਰਸ਼ 'ਤੇ ਨੰਬਰਜ਼ ਤੇ ਅਲਫਾਬੈਟ ਦੇ ਡਿਜ਼ਾਈਨ ਵਾਲੀ ਮੈਟ ਦੀ ਵਰਤੋਂ ਕਰੋ। ਇਸ ਨਾਲ ਬੱਚਾ ਇਨ੍ਹਾਂ ਨੂੰ ਪੜ੍ਹੇਗਾ ਵੀ ਤੇ ਮੈਟ ਵਿਛਿਆ ਹੋਵੇਗਾ ਤਾਂ ਡਿੱਗਣ ਨਾਲ ਸੱਟ ਲੱਗਣ ਦਾ ਵੀ ਡਰ ਨਹੀਂ ਰਹੇਗਾ।
ਫਰਨੀਚਰ ਵੀ ਹੋਵੇ ਕੁਝ ਸਪੈਸ਼ਲ
ਬੱਚਿਆਂ ਦੇ ਕੋਲ ਕਿਤਾਬਾਂ ਤੋਂ ਲੈ ਕੇ ਖਿਡੌਣਿਆਂ ਤੱਕ ਦਾ ਪਿਟਾਰਾ ਹੁੰਦਾ ਹੈ, ਇਸ ਲਈ ਅਜਿਹਾ ਫਰਨੀਚਰ ਯੂਜ਼ ਕਰੋ ਜੋ ਮਲਟੀ ਯੂਜ਼ ਹੋਵੇ, ਜਿਵੇਂ ਟੇਬਲ ਤੇ ਬੈੱਡ ਜੋ ਡ੍ਰਾਇਰ ਦਾ ਵੀ ਕੰਮ ਦੇਣ।