ਘਰ ''ਚ ਬਣਾਓ ਇਸ ਤਰ੍ਹਾਂ ਬਣਾਓ ਸਾਕ ਬੰਨੀ

03/27/2017 4:56:21 PM

ਨਵੀਂ ਦਿੱਲੀ— ਕਲਾ ਇਕ ਅਜਿਹੀ ਚੀਜ਼ ਹੈ, ਜਿਸਨੂੰ ਜਿਨ੍ਹਾਂ ਸਿੱਖਿਆ ਜਾਵੇਂ ਉਨ੍ਹੀ ਹੀ ਘੱਟ ਹੈ। ਘਰ ਨੂੰ ਸੁਜਾਉਣਾ ਜਾਂ ਕਿਸੀ ਪੁਰਾਣੀ ਚੀਜ਼ ਨੂੰ ਦੌਬਾਰਾ ਇਸਤੇਮਾਲ ''ਚ ਲੈ ਕੇ ਆਉਣਾ ਕਿਸੇ ਕਲਾ ਤੋਂ ਘੱਟ ਨਹੀਂ ਹੈ। ਘਰ ''ਚ ਅਕਸਰ ਬੱਚਿਆਂ ਅਤੇ ਵੱਡਿਆਂ ਦੇ ਪੁਰਾਣੇ ਮੋਜੇ ਹੁੰਦੇ ਹਨ, ਜਿੰਨ੍ਹਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ ਪਰ ਤੁਸੀਂ ਇਨ੍ਹਾਂ ਨੂੰ ਸੁੱਟਣ ਦੀ ਜਗ੍ਹਾ ਇਸ ਨਾਲ ਕੋਈ ਨਵੀਂ ਚੀਜ਼ ਵੀ ਬਣਾ ਸਕਦੇ ਹੋ ਅਤੇ ਨਾਲ ਹੀ ਇਹ ਕਲਾ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਦੇ ਹੋ। ਜੀ ਹਾਂ, ਅੱਜ ਅਸੀਂ ਤੁਹਾਨੂੰ ਮੋਜੇ ਦੀ ਮਦਦ ਨਾਲ ਸਾਕ ਬੰਨੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ। 
ਜ਼ਰੂਰੀ ਸਮੱਗਰੀ
- ਪੁਰਾਣੇ ਮੋਜੇ
- ਚਾਵਲ
- ਕੈਂਚੀ
- ਧਾਗਾ
- ਕਾਲਾ ਸਕੈਚ ਪੈੱਨ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਮੋਜੇ ਲਓ। ਉਸ ''ਚ ਚਾਵਲ ਭਰ ਦਿਓ ਪਰ ਧਿਆਨ ਰੱਖੋ ਕਿ ਚਾਵਲ ਦੇ ਦਾਣਿਆਂ ਨੂੰ ਅੱਧੇ ਮੋਜੇ ਤੱਕ ਹੀ ਭਰੋ।
2. ਹੁਣ ਮੋਜੇ ਦੇ ਉਪਰ ਵਾਲੇ ਖਾਲੀ ਹਿੱਸੇ ਨੂੰ ਕਿਸੇ ਧਾਗੇ ਦੀ ਮਦਦ ਨਾਲ ਬੰਨ ਲਓ। ਬੰਨਣ ਤੋਂ ਬਾਅਦ ਹੁਣ ਜਿੰਨੀ ਜਗ੍ਹਾ ਬਚ ਗਈ ਹੈ। ਉਸ ''ਚ ਵੀ ਚਾਵਲ ਭਰ ਕੇ ਬੰਨ ਦਿਓ
3. ਇਸ ਤੋਂ ਬਾਅਦ ਮੋਜੇ ਦੇ ਸਭ ਤੋਂ ਉਪਰ ਵਾਲੇ ਹਿੱਸੇ ਨੂੰ ਕੈਂਚੀ ਦੀ ਮਦਦ ਨਾਲ ਕੱਟ ਲਓ। ਫਿਰ ਇਸਨੂੰ ਕੱਟ ਕੇ ਬੰਨੀ ਦੇ ਕੰਨ ਦੀ ਸ਼ੇਪ ਦਿਓ। 
4. ਹੁਣ ਬੰਨੀ ਦਾ ਫੇਸ ਬਣਾਉਣ ਲਈ ਬਲੈਕ ਪੈੱਨ ਨਾਲ ਉਸ ਦੀਆਂ ਅੱਖਾਂ ਬਣਾਓ। 
5. ਹੁਣ ਤੁਹਾਡਾ ਸਾਕ ਬੰਨੀ ਬਣ ਕੇ ਤਿਆਰ ਹੈ। ਇਸ ਨਾਲ ਤੁਸੀਂ ਆਪਣੇ ਘਰ ''ਚ ਸਜਾ ਸਕਦੇ ਹੋ।