ਪਾਰਟਨਰ ਨਾਲ ਕਰਨਾ ਹੈ ਬ੍ਰੇਕਅਪ ਤਾਂ ਅਪਣਾਓ ਇਹ ਟਿਪਸ

08/18/2019 3:43:14 PM

ਨਵੀਂ ਦਿੱਲੀ— ਜੇਕਰ ਰਿਲੇਸ਼ਨ 'ਚ ਤੁਹਾਡੀ ਤੁਹਾਡੇ ਪਾਰਟਨਰ ਨਾਲ ਨਹੀਂ ਬਣ ਰਹੀ ਤਾਂ ਤੁਹਾਨੂੰ ਆਪਣੇ ਰਿਸ਼ਤੇ ਨੂੰ ਤੁਰੰਤ ਖਤਮ ਕਰ ਦੇਣਾ ਚਾਹੀਦਾ ਹੈ। ਹਾਲਾਂਕਿ ਇਹ ਗੱਲ ਸਹੀ ਹੈ ਕਿ ਕਿਸੇ ਵੀ ਰਿਸ਼ਤੇ ਨੂੰ ਅਚਾਨਕ ਖਤਮ ਕਰਨਾ ਆਸਾਨ ਨਹੀਂ ਹੁੰਦਾ ਪਰ ਜਦੋਂ ਝਗੜੇ ਵਧ ਜਾਣ ਤੇ ਇਕ-ਦੂਜੇ ਨਾਲ ਬਿਲਕੁਲ ਵੀ ਨਾ ਬਣੇ ਤਾਂ ਰਿਲੇਸ਼ਨ ਖਤਮ ਕਰਨ ਦੇਣਾ ਹੀ ਸਭ ਤੋਂ ਚੰਗਾ ਉਪਾਅ ਹੈ। ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਤਾਂਕਿ ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਖਤਮ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਪਛਤਾਵਾ ਨਾ ਹੋਵੇ ਕਿਉਂਕਿ ਬ੍ਰੇਕਅਪ ਦਾ ਵੀ ਸਹੀ ਤਰੀਕਾ ਹੁੰਦਾ ਹੈ।

ਜੇਕਰ ਤੁਸੀਂ ਬ੍ਰੇਕਅਪ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਪਹਿਲਾਂ ਇਸ ਦੀ ਤਿਆਰੀ ਕਰੋ। ਇਸ ਗੱਲ ਨੂੰ ਪਹਿਲਾਂ ਤੈਅ ਕਰ ਲਓ ਕਿ ਤੁਹਾਨੂੰ ਆਪਣੇ ਪਾਰਟਨਰ ਨੂੰ ਕੀ ਕਹਿਣਾ ਹੈ। ਜੇਕਰ ਤੁਹਾਨੂੰ ਅਜਿਹਾ ਕਰਨ 'ਚ ਪਰੇਸ਼ਾਨੀ ਹੋ ਰਹੀ ਹੈ ਤਾਂ ਆਪਣੇ ਕਿਸੇ ਦੋਸਤ ਦੇ ਸਾਹਮਣੇ ਜਾਂ ਸ਼ੀਸ਼ੇ 'ਚ ਉਨ੍ਹਾਂ ਗੱਲਾਂ ਨੂੰ ਦੁਹਰਾ ਲਓ ਜੋ ਤੁਸੀਂ ਆਪਣੇ ਪਾਰਟਨਰ ਨੂੰ ਕਹਿਣਾ ਚਾਹੁੰਦੇ ਹੋ।

ਬ੍ਰੇਕਅਪ ਲਈ ਸਹੀ ਥਾਂ ਦੀ ਚੋਣ ਕਰੋ। ਅਜਿਹੀ ਥਾਂ ਚੁਣੋ ਜਿਥੇ ਤੁਸੀਂ ਆਪਣੇ ਪਾਰਟਨਰ ਨੂੰ ਆਪਣੀ ਗੱਲ ਕਹਿ ਸਕੋ। ਉਸ ਨੂੰ ਆਪਣੇ ਬ੍ਰੇਕਅਪ ਦੇ ਫੈਸਲੇ ਬਾਰੇ ਦੱਸ ਸਕੋ। ਅਜਿਹੀ ਥਾਂ ਹੋਣੀ ਚਾਹੀਦੀ ਹੈ, ਜਿਥੇ ਤੁਸੀਂ ਤੇ ਤੁਹਾਡਾ ਪਾਰਟਨਰ ਸਹਿਜ ਮਹਿਸੂਸ ਕਰੋ।

ਜੇਕਰ ਤੁਸੀਂ ਬ੍ਰੇਕਅਪ ਦਾ ਮਨ ਬਣਾ ਲਿਆ ਹੈ ਤਾਂ ਆਪਣੇ ਪਾਰਟਨਰ ਨੂੰ ਆਪਣਾ ਫੈਸਲਾ ਆਹਮਣੇ-ਸਾਹਮਣੇ ਸੁਣਾਓ। ਉਸ ਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਦਿਓ ਤੇ ਬਿਨਾਂ ਗੁੱਸੇ 'ਚ ਆਏ ਸ਼ਾਂਤੀ ਨਾਲ ਉਸ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਵਾਓ। ਹਾਲਾਂਕਿ ਕਈ ਵਾਰ ਪਾਰਟਨਰਸ ਫੋਨ 'ਤੇ ਹੀ ਬ੍ਰੇਕਅਪ ਦਾ ਫੈਸਲਾ ਸੁਣਾ ਦਿੰਦੇ ਹਨ, ਜੋ ਕਿ ਬਾਅਦ 'ਚ ਪਛਤਾਵੇ ਦਾ ਕਾਰਨ ਬਣਦਾ ਹੈ। ਕੋਸ਼ਿਸ਼ ਕਰੋ ਕਿ ਗੱਲ ਆਹਮਣੇ-ਸਾਹਮਣੇ ਕੀਤੀ ਜਾਵੇ।

ਜੇਕਰ ਤੁਹਾਡਾ ਪਾਰਟਨਰ ਤੁਹਾਨੂੰ ਬ੍ਰੇਕਅਪ ਦਾ ਕਾਰਨ ਪੁੱਛਦਾ ਹੈ ਤਾਂ ਉਸ ਨੂੰ ਪੂਰੀ ਇਮਾਨਦਾਰੀ ਨਾਲ ਆਪਣੀ ਗੱਲ ਦੱਸੋ। ਬ੍ਰੇਕਅਪ ਦੇ ਕਾਰਨਾਂ ਬਾਰੇ ਉਸ ਨੂੰ ਜਾਣੂ ਕਰਵਾਓ। ਇਸ ਨਾਲ ਭਵਿੱਖ 'ਚ ਤੁਸੀਂ ਇਕ-ਦੂਜੇ ਨਾਲ ਨਜ਼ਰਾਂ ਮਿਲਾ ਸਕੋਗੇ।

Baljit Singh

This news is Content Editor Baljit Singh